ਐਸ.ਐਮ.ਐਸ. ਸੰਧੂ ਨੇ ਪਰਨੀਤ ਕੌਰ ਅਤੇ ਮੰਤਰੀਆਂ ਦੀ ਹਾਜ਼ਰੀ ’ਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 9 ਸਤੰਬਰ, 2019 –

ਸ੍ਰੀਐਸ.ਐਮ.ਐਸ. ਸੰਧੂ ਨੇ ਅੱਜ ਪੰਜਾਬ ਇਨਫੋਟੈਕ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਲਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪਟਿਆਲਾ ਸ੍ਰੀਮਤੀ ਪਰਨੀਤ ਕੌਰ,ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰਸਿੰਘ ਸਿੱਧੂ, ਵਿਧਾਇਕ ਰਾਜਪੁਰਾ ਸ੍ਰੀ ਹਰਦਿਆਲ ਕੰਬੋਜ, ਵਿਧਾਇਕ ਬਸੀ ਪਠਾਨਾਂ ਸ੍ਰੀ ਗੁਰਪ੍ਰੀਤਸਿੰਘ ਜੀ.ਪੀ., ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਇਨਫੋਟੈਕ ਦੇ ਵਾਈਸਚੇਅਰਮੈਨ ਸ੍ਰੀ ਕਾਰਤਿਕ ਵਡੇਰਾ, ਐਮ.ਡੀ. ਪੰਜਾਬ ਇਨਫੋਟੈਕ ਸ੍ਰੀ ਰਜਤ ਅਗਰਵਾਲ ਤੋਂ ਇਲਾਵਾ ਬਨੂੜਅਤੇ ਡੇਰਾਬਸੀ ਖੇਤਰ ਤੋਂ ਪਤਵੰਤੇ, ਰਿਸ਼ਤੇਦਾਰ, ਪਰਿਵਾਰਕ ਮੈਂਬਰ ਅਤੇ ਪੁੱਤਰ ਅਜੀਤੇਜ ਸੰਧੂ(ਅੰਤਰ-ਰਾਸ਼ਟਰੀ ਗੋਲਫ਼ ਖਿਡਾਰੀ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅੱਜ ਇੱਥੇ ਉਦਯੋਗ ਭਵਨ ਵਿਖੇ ਆਪਣਾਅਹੁਦਾ ਸੰਭਾਲਣ ਮਗਰੋਂ ਸ੍ਰੀ ਸੰਧੂ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਵਚਨਬੱਧਤਾ ਅਤੇ ਸ਼ਿੱਦਤ ਨਾਲਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਨਫੋਟੈਕ ਮੌਜੂਦਾ ਸਮੇਂ ਪਹਿਲਾਂ ਹੀ ਸੂਬੇ ਭਰ ’ਚਆਈ.ਟੀ., ਈ-ਗਵਰਨੈਂਸ, ਆਈ.ਟੀ. ਐਜੂਕੇਸ਼ਨ ਅਤੇ ਟ੍ਰੇਨਿੰਗ ਦੇ ਅਨੇਕਾਂ ਪ੍ਰਾਜੈਕਟ ਚਲਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੂਬੇ ’ਚ ਨਵੀਆਂ ਸੰਭਾਵਨਾਵਾਂ ਦਾ ਪਤਾ ਲਗਾ ਕੇ ਨਵੇਂ ਪ੍ਰਾਜੈਕਟ ਸ਼ੁਰੂ ਕਰਨ ’ਤੇਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇਨਫੋਟੈਕ ਨੇ ‘ਸਟਾਰਟਅੱਪ ਪੰਜਾਬ’ਪ੍ਰੋਗਰਾਮ ਲਾਂਚ ਕੀਤਾ ਹੈ, ਜਿਸ ਰਾਹੀਂ ਪੋਸ਼ਣ ਸਬੰਧੀ ਇੱਕ ਮਜ਼ਬੂਤ ਅਤੇ ਨਵੀਂ ਈਕੋ ਪ੍ਰਣਾਲੀ ਦਾ ਨਿਰਮਾਣ ਕੀਤਾ ਗਿਆ ਹੈ।

ਸ੍ਰੀ ਸੰਧੂ ਨੇ ਦੱਸਿਆ ਕਿ ਪੰਜਾਬ ਇੰਫੋਟੈਕ ਨੂੰ ਸਾਲ 1976 ਵਿੱਚ ਪੰਜਾਬ ’ਚ ਇਲੈਕਟ੍ਰਾਨਿਕਸ, ਆਈ.ਟੀ., ਆਈ.ਟੀ. ਯੋਗ ਸੇਵਾਵਾਂਅਤੇ ਸੰਚਾਰ ਤਕਨਾਲੌਜੀ ਉਦਯੋਗ ਦੇ ਪ੍ਰਚਾਰ ਲਈ ਪੰਜਾਬ ਸਰਕਾਰ ਦੀ ਨੋਡਲ ਏਜੰਸੀ ਵਜੋਂ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਪੰਜਾਬ ਇੰਫੋਟੈਕ ਨੇ ਪੰਜਾਬ ਵਿੱਚ ਆਈ.ਟੀ.ਅਤੇ ਈ-ਗਵਰਨੈਂਸ, ਆਈ.ਟੀ. ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿੱਚ ਬਹੁਤ ਸਾਰੇ ਪ੍ਰਾਜੈਕਟ ਸ਼ੁਰੂਕੀਤੇ ਸਨ। ਉਨ੍ਹਾਂ ਦੱਸਿਆ ਕਿ ਇਨਫੋਟੈਕ ਨੇ ਆਈ.ਟੀ., ਇਲੈਕਟ੍ਰਾਨਿਕਸ, ਗਿਆਨ ਉਦਯੋਗ ਦੇਕੇਂਦਰ ਵਜੋਂ ਮੁਹਾਲੀ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਸਾਲ 2007 ਵਿੱਚਪੰਜਾਬ ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਤੋਂ ਬਤੌਰ ਮੁੱਖ ਇੰਜਨੀਅਰ ਸੇਵਾ ਮੁਕਤ ਹੋਏ ਹਨ। ਸ੍ਰੀ ਸੰਧੂ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਮਾਜਿਕ ਸੇਵਾ ਅਤੇ ਰਾਜਨੀਤਕ ਖੇਤਰ ’ਚ ਸਰਗਰਮ ਹੋਗਏ। ਉਨ੍ਹਾਂ ਨੇ ਰਾਜਪੁਰਾ ਅਤੇ ਡੇਰਾਬਸੀ ਖੇਤਰ ਦੇ ਸਕੂਲਾਂ ਅਤੇੇ ਗ਼ਰੀਬੀ ਰੇਖਾ ਤੋਂ ਥੱਲੇ ਰਹਿਰਹੇ ਵਿਦਿਆਰਥੀਆਂ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ। ਇਸ ਤੋਂ ਇਲਾਵਾ ਸ੍ਰੀ ਸੰਧੂ ਆਪਣੇ ਫਾਰਮ ਵਿੱਚ ਆਲੂਦੇ ਉੱਨਤ ਬੀਜ ਤਿਆਰ ਕਰਕੇ ਭਾਰਤ ਦੇ ਪੂਰਬੀ, ਦੱਖਣੀ ਤੇ ਪੱਛਮੀ ਹਿੱਸਿਆਂ ਨੂੰ ਸਪਲਾਈ ਵੀ ਕਰਦੇਹਨ।

Share News / Article

Yes Punjab - TOP STORIES