ਐਮੀਕਸ ਕੈਪੀਟਲ ਨੇ ਕੀਤਾ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਿੱਚ ਵਿੱਤੀ ਨਿਵੇਸ਼

ਬੈਂਗਲੌਰ, 10 ਜੁਲਾਈ, 2019 –

ਬੀਤੇ ਦਿਨੀ ਬੈਂਗਲੌਰ ਸਥਿਤ ਮਿੱਡ-ਮਾਰਕੀਟ ਪ੍ਰਾਈਵੇਟ ਇਕੁਟੀ ਫੰਡ ਐਮੀਕਸ ਕੈਪੀਟਲ ਵੱਲੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਿੱਚ 43 ਕਰੋੜ ਰੁਪਏ ਦਾ ਵਿੱਤੀ ਨਿਵੇਸ਼ ਕੀਤਾ ਗਿਆ। ਕੈਪੀਟਲ ਬੈਂਕ ਦੇ ਪੁਰਾਣੇ ਨਿਵੇਸ਼ਕ ਪੀ.ਆਈ. ਵੈਂਚਰਜ਼ ਵੱਲੋਂ ਵੀ ਇਸ ਮੌਕੇ ਦੁਬਾਰਾ ਫਿਰ ਤੋਂ ਨਿਵੇਸ਼ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਸ, ਆਈ.ਸੀ.ਆਈ.ਸੀ.ਆਈ. ਪ੍ਰੂਡੈਂਸ਼ੀਅਲ ਲਾਈਫ ਅਤੇ ਸਿਡਬੀ ਪਹਿਲਾਂ ਹੀ ਕੈਪੀਟਲ ਬੈਂਕ ਵਿੱਚ ਨਿਵੇਸ਼ ਕਰ ਚੁੱਕੇ ਹਨ। ਸ. ਸਰਵਜੀਤ ਸਿੰਘ ਸਮਰਾ ਵੱਲੋਂ ਸ਼ੁਰੂ ਕੀਤਾ ਗਿਆ ਕੈਪੀਟਲ ਬੈਂਕ ਸਾਲ 2000 ਵਿੱਚ ਬਤੌਰ ਲੋਕਲ ਏਰੀਆ ਬੈਂਕ ਸ਼ੁਰੂ ਕੀਤਾ ਗਿਆ ਸੀ ਜੋ ਕਿ ਮੌਜੂਦਾ ਸਮੇਂ ਪੰਜਾਬ ਅਤੇ ਨਾਲ ਲਗਦੇ ਇਲਕਿਆਂ ਵਿੱਚ ਮੋਹਰੀ ਬੈਂਕ ਵਜੋਂ ਸਥਾਪਤ ਹੋ ਚੁੱਕਾ ਹੈ

ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੈਪੀਟਲ ਲੋਕਲ ਏਰੀਆ ਬੈਂਕ ਅਤੇ 9 ਹੋਰ ਅਦਾਰਿਆਂ ਨੂੰ ‘ਸਮਾਲ ਫਾਈਨਾਂਸ ਬੈਂਕ’ ਵਜੋਂ ਕਾਰੋਬਾਰ ਕਰਨ ਦੀ ਮਨਜੂਰੀ 16 ਸਤੰਬਰ, 2015 ਨੂੰ ਦਿੱਤੀ ਗਈ ਸੀ।

ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਅਪ੍ਰੈਲ 14, 2016 ਨੂੰ ਕੈਪੀਟਲ ਲੋਕਲ ਏਰੀਆ ਬੈਂਕ ਤੋਂ ਬਤੌਰ ਭਾਰਤ ਦਾ ਪਹਿਲਾ ਸਮਾਲ ਫਾਈਨਾਂਸ ਬੈਂਕ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਸੀ। ਸਮਾਲ ਫਾਈਨਾਂਸ ਬੈਂਕ ਬਣਨ ਤੋਂ ਪਹਿਲਾਂ ਕੈਪੀਟਲ ਲੋਕਲ ਏਰੀਆ ਬੈਂਕ ਭਾਰਤ ਦੇ ਸਭ ਤੋਂ ਵੱਡੇ ਲੋਕਲ ਏਰੀਆ ਬੈਂਕ ਵਜੋਂ ਜਨਵਰੀ 14, 2000 ਤੋਂ ਹਰ ਖੇਤਰ ਵਿੱਚ ਬਹੁਤ ਵਧੀਆ ਕਾਰੋਬਾਰ ਕਰ ਰਿਹਾ ਸੀ।

ਬੈਂਕ ਵੱਲੋ ਇਸ ਵਿੱਤੀ ਨਿਵੇਸ਼ ਤੋਂ ਪ੍ਰਾਪਤ ਰਾਸ਼ੀ ਨੂੰ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਵੱਧ ਤੋਂ ਵੱਧ ਬ੍ਰਾਂਚਾਂ ਖੋਲ੍ਹਣ ਲਈ ਵਰਤਿਆ ਜਾਵੇਗਾ। ਇਸ ਵਿੱਤੀ ਨਿਵੇਸ਼ ਨਾਲ ਬੈਂਕ ਨੂੰ ਭਵਿੱਖ ਵਿੱਚ ਆਪਣਾ ਟੀਚਾ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਮਿਲੇਗੀ।

ਇਸ ਮੌਕੇ ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਜੀਤ ਸਿੰਘ ਸਮਰਾ ਨੇ ਕਿਹਾ ਕਿ ਕੈਪੀਟਲ ਸਮਾਲ ਫਾਈਨਾਂਸ ਬੈਂਕ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਇਕ ਮੋਹਰੀ ਬੈਂਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਮੌਜੂਦਾ ਵਿੱਤੀ ਨਿਵੇਸ਼ ਨਾਲ ਬੈਂਕ ਵੱਲੋਂ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਛੋਟੇ ਕਾਰੋਬਾਰ ਲਈ ਕਰਜ਼ੇ ਦੇਣ ਦੀ ਯੋਜਨਾ ਬਣਾਈ ਗਈ ਹੈ। ਸਾਨੂੰ ਅਮੈਕਸ ਕੈਪੀਟਲ ਨਾਲ ਸਾਂਝੇਦਾਰੀ ਵਧਾ ਕੇ ਬਹੁਤ ਖੁਸ਼ੀ ਹੋਈ ਹੈ, ਕਿਉਂਕਿ ਬੈਂਕ ਵੱਲੋਂ ਭਵਿੱਖ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਨੂੰ ਵਧਾਇਆ ਜਾ ਰਿਹਾ ਹੈ।

ਇਸ ਮੌਕੇ ਐਮੀਕਸ ਕੈਪੀਟਲ ਦੇ ਸਹਿ-ਸੰਸਥਾਪਕ ਸ੍ਰੀ ਮਹੇਸ਼ ਪਾਰਸੂਰਮਨ ਨੇ ਕਿਹਾ ਕਿ ਸਾਨੂੰ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਨਾਲ ਵਿੱਤੀ ਨਿਵੇਸ਼ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਬੈਂਕ ਕੋਲ ਬਹੁਤ ਵਧੀਆ ਮੈਨੇਜਮੈਂਟ ਟੀਮ ਹੈ, ਜਿਸ ਦੀ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੈਂਕ ਹਰੇਕ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮੈਕਸ ਕੈਪੀਟਲ ਭਵਿੱਖ ਵਿੱਚ ਬੈਂਕ ਨਾਲ ਹੋਰ ਵੀ ਸਾਂਝੇਦਾਰੀ ਵਧਾਏਗਾ ਅਤੇ ਬੈਂਕ ਨਾਲ ਹਰ ਦਾ ਸਹਿਯੋਗ ਕਰੇਗਾ।

ਇਸ ਪ੍ਰਕਿਰਿਆ ਨੂੰ ਪੂਰਾ ਕਰਨ ਈਡਲਵੀਜ਼ (5delweiss) ਕੰਪਨੀ ਨੇ ਵਿੱਤੀ ਸਲਾਹਕਾਰ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ।
ਇੱਥੇ ਜ਼ਿਕਰਯੋਗ ਹੈ ਕਿ ਕਿ ਬਤੌਰ ਸਮਾਲ ਫਾਈਨਾਂਸ ਬੈਂਕ ਕਾਰੋਬਾਰ ਕਰਦੇ ਹੋਏ ਬੈਂਕ ਨੇ 24 ਅਪ੍ਰੈਲ, 2019 ਨੂੰ ਤਿੰਨ ਸਾਲ ਪੂਰੇ ਕਰ ਲਏ ਹਨ। ਲੋਕਲ ਏਰੀਆ ਬੈਂਕ ਤੋਂ ਸਮਾਲ ਫਾਈਨਾਂਸ ਬੈਂਕ ਬਣਨ ਦੇ ਦਿਨ ਤੱਕ ਕੈਪੀਟਲ ਬੈਂਕ ਦੀਆਂ 47 ਬ੍ਰਾਂਚਾਂ ਸਨ। ਉਸ ਦਿਨ ਤੋਂ ਬਾਅਦ ਅੱਜ ਤੱਕ ਬੈਂਕ ਵੱਲੋ 87 ਨਵੀਆਂ ਬ੍ਰਾਂਚਾਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਮੌਜੂਦਾ ਸਮੇਂ ਕੈਪੀਟਲ ਬੈਂਕ ਦੀਆਂ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਐਨ.ਸੀ.ਟੀ. ਵਿੱਚ 134 ਬ੍ਰਾਂਚਾਂ ਹਨ।

ਭਾਰਤੀ ਰਿਜ਼ਰਵ ਬੈਂਕ ਵੱਲੋਂ 16 ਫਰਵਰੀ, 2017 ਨੂੰ ਕੈਪੀਟਲ ਬੈਂਕ ਨੂੰ ਸ਼ੈਡਿਊਲ ਬੈਂਕ ਦਾ ਦਰਜਾ ਮਿਲ ਚੁੱਕਾ ਹੈ।

ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਗੱਲਬਾਤ ਕਰਦਿਆਂ ਸ. ਸਮਰਾ ਨੇ ਦੱਸਿਆ ਕਿ ਕੈਪੀਟਲ ਬੈਂਕ ਉਨ੍ਹਾਂ ਕੁਝ ਬੈਂਕਾਂ ਵਿਚੋਂ ਇਕ ਹੈ ਜੋ ਕਿ ਆਪਣੇ ਗ੍ਰਾਹਕਾਂ ਨੂੰ ਹਫਤੇ ਦੇ 7 ਦਿਨ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਆਮ ਆਦਮੀ ਦੀਆਂ ਬੈਂਕਿੰਗ ਸਬੰਧੀ ਜ਼ਰੂਰਤਾਂ ਦਾ ਖਾਸ ਧਿਆਨ ਰੱਖਦੇ ਹੋਏ, ਬੈਂਕ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਕਰਕੇ ਕੈਪੀਟਲ ਬੈਂਕ ਦੀਆਂ ਬ੍ਰਾਂਚਾਂ ਆਪਣੇ ਇਲਾਕੇ ਵਿਚ ਬਹੁਤ ਥੋੜ੍ਹੇ ਸਮੇਂ ਵਿਚ ਮੋਹਰੀ ਬ੍ਰਾਂਚਾਂ ਬਣ ਗਈਆਂ ਹਨ। ਇਸ ਦੇ ਨਾਲ-ਨਾਲ ਬੀਮਾ, ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਮੁਦਰਾ ਆਦਿ ਖਰੀਦਣ-ਵੇਚਣ ਦੀਆਂ ਪੂਰੀਆਂ ਸੁਵਿਧਾਵਾਂ ਵੀ ਇਕੋ ਛੱਤ ਥੱਲੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਕੈਪੀਟਲ ਬੈਂਕ ਵੱਲੋਂ ਸਾਲ 2016 ਤੱਕ 1150 ਕਰੋੜ ਰੁਪਏ ਦੇ ਕੁੱਲ ਕਰਜ਼ੇ ਦਿੱਤੇ ਗਏ ਸਨ ਜੋ ਕਿ 2019 ਤੱਕ 31% ਦੀ ਦਰ ਨਾਲ ਵਧ ਕੇ 2600 ਕਰੋੜ ਰੁਪਏ ਤੱਕ ਪਹੁੰਚ ਗਏ ਹਨ, ਇਸੇ ਤਰ੍ਹਾਂ ਬੈਂਕ ਵਿੱਚ ਜਮ੍ਹਾ ਰਾਸ਼ੀ ਵੀ 1810 ਕਰੋੜ ਰੁਪਏ ਤੋਂ 26% ਦੀ ਦਰ ਨਾਲ ਵਧ ਕੇ 3670 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਮੌਜੂਦਾ ਸਮੇਂ ਬੈਂਕ ਦੇ ਗ੍ਰਾਹਕਾਂ ਦੀ ਗਿਣਤੀ ਵੀ 6,25,000 ਤੋਂ ਵੱਧ ਹੈ।

31 ਮਾਰਚ, 2023 ਤੱਕ ਬੈਂਕ ਦਾ ਕੁੱਲ ਕਾਰੋਬਾਰ ਵਧਾ ਕੇ 18000 ਕਰੋੜ ਰੁਪਏ ਅਤੇ ਬ੍ਰਾਂਚਾਂ ਦੀ ਗਿਣਤੀ 265 ਕਰਨ ਦਾ ਟੀਚਾ ਰੱਖਿਆ ਗਿਆ ਹੈ।

Share News / Article

Yes Punjab - TOP STORIES