ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੀ ਪੁਰਜ਼ੋਰ ਮੰਗ ਨਵਜੋਤ ਸਿੱਧੂ ਨੂੰ ਪੰਜਾਬ ਦਾ ਡਿਪਟੀ ਸੀ. ਐਮ. ਬਣਾਇਆ ਜਾਵੇ : ਡਾ ਟਾਂਡਾ

ਸਿਡਨੀ, 15 ਦਸੰਬਰ 2019:

ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਕਨਵੀਨਰ ਅਤੇ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ ਡਾ ਅਮਰਜੀਤ ਟਾਂਡਾ ਨੇ ਪਰੈਸ ਦੇ ਨਾਂ ਨੋਟ ਜਾਰੀ ਕਰਦਿਆਂ ਰੋਜਹਿੱਲ ਸਿਡਨੀ ਵਿਖੇ ਕਿਹਾ ਹੈ ਕਿ ਸ. ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਡਿਪਟੀ ਸੀ. ਐਮ. ਬਣਾਇਆ ਜਾਵੇ।

ਇਹ ਫੈਸਲਾ ਕੱਲ ਸ. ਨਵਜੋਤ ਸਿੰਘ ਸਿੱਧੂ ਦੀਆਂ ਮੰਤਰੀ ਪੱਦ ਤੇ ਸਲਾਉਣਯੋਗ ਸੇਵਾਵਾਂ, ਵਧੀਆ ਕਾਰਗੁਜ਼ਾਰੀ, ਵਧੀਆ ਸੋਚ ਖੇਡਾਂ, ਪੰਜਾਬੀ ਭਾਸ਼ਾ ਤੇ ਹੋਰ ਖੇਤਰਾਂ ‘ਚ ਸੇਵਾਵਾਂ ਨੂੰ ਮੱਧੇਨਜਰ ਰੱਖਦਿਆਂ ਸਰਪਰਤਾਂ ਸਲਾਹਕਾਰਾਂ ਤੇ ਡਾਇਰੈਕਟਰਾਂ ਵੱਲੋਂ ਲਿਆ ਗਿਆ ਹੈ। ਡਾ ਟਾਂਡਾ ਨੇ ਕਿਹਾ ਕਿ ਪੰਜਾਬ ਦੇ ਸਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਸਾਬਕਾ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਸਭਿਆਚਾਰ ਤੇ ਕਲਾ ਦਾ ਮਾਣ ਵਧਾਇਆ ਹੈ।

ਡਾ: ਟਾਂਡਾ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਕਿਸੇ ਹੋਰ ਮੰਤਰੀ ਨੇ ਓਨੀ ਕੁਸ਼ਲਤਾ ਪਾਰਦਰਸ਼ਤਾ ਨਾਲ ਕੰਮ ਨਹੀਂ ਕੀਤਾ ਜਿੰਨਾ ਨਵਜੋਤ ਸਿੱਧੂ ਨੇ ਕੀਤਾ ਸੀ। ਸ਼ਹਿਰੀ ਵਿਕਾਸ ਵਿਭਾਗ ਇਕ ਬੇਰਹਿਮੀ ਵਾਲਾ ਜਹਾਜ਼ ਸੀ ਜਦੋਂ ਉਹ ਇਸ ਵਿਚ ਸ਼ਾਮਲ ਹੋਇਆ। ਉਹ 6,000 ਕਰੋੜ ਰੁਪਏ ਪੈਦਾ ਕਰਨ ਅਤੇ ਸਾਰੇ ਬਕਾਇਆ ਪ੍ਰੋਜੈਕਟਾਂ ਨੂੰ ਜੰਗੀ ਪੱਧਰ ‘ਤੇ ਪੂਰਾ ਕਰਨ ਵਿਚ ਸਫਲ ਰਿਹਾ। ਡਾ ਟਾਂਡਾ ਨੇ ਕਿਹਾ ਕਿ ਵਿਭਾਗ ਕੋਲ ਪੰਜ ਪੈਸੇ ਵੀ ਨਹੀਂ ਸਨ।

ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਕੋਈ ਪੈਸਾ ਨਹੀਂ ਸੀ, ਕੋਈ ਸੇਧ ਨਜ਼ਰ ਨਹੀਂ ਸੀ ਕੋਈ ਜਵਾਬਦੇਹੀ ਨਹੀਂ ਅਤੇ ਇਸ ਦੇ ਕੰਮਕਾਜ ‘ਤੇ ਕੋਈ ਪ੍ਰਸ਼ਨ ਨਹੀਂ ਸੀ ਉਠਾਇਆ ਗਿਆ ਸੀ। ਡਾ ਟਾਂਡਾ ਨੇ ਕਿਹਾ ਕਿ ਸਿੱਧੂ ਨੇ ਇਹ ਸੱਭ ਪਰੈਸ ਕਾਨਫਰੰਸ ਸੱਦ ਕੇ ਲੋਕਾਂ ਨੂੰ ਦੱਸਿਆ ਸੀ। ਪਰ ਕਈਆਂ ਦੀ ਗ਼ਲਤ ਸੋਚ ਈਰਖਾ ਤੋਂ ਵਧਦੀ ਸ਼ੋਭਾ ਨਾ ਦੇਖੀ ਗਈ। ਤੇ ਨਿਰਣਾ ਗ਼ਲਤ ਲੈ ਕੇ ਸਿੱਧੂ ਨੂੰ ਨੀਵਾਂ ਵਿਖਾ ਮਹਿਕਮਾ ਤਬਦੀਲ ਕੀਤਾ ਗਿਆ ਜੋ ਅਣਖ ਨੂੰ ਨਾ ਭਾਇਆ ਤੇ ਓਹਨੇ ਅਸਤੀਫਾ ਵਗਾਹ ਮਾਰਿਆ ਸੀ।

ਡਾ ਟਾਂਡਾ ਨੇ ਕਿਹਾ ਕਿ ਸੁਹਿਰਦਤਾ ਨੂੰ ਸ਼ੋਭਾ ਦੀ ਘਾਟ ਨਹੀਂ ਹੁੰਦੀ ਤੇ ਚਾਪਲੂਸ ਕਦੇ ਮਿਹਨਤੀ ਤੇ ਸਿਆਣੇ ਨਹੀਂ ਵੇਖੇ ਗਏ। ਚਾਪਲੂਸੀ ਤੇ ਹੋਰਨਾਂ ਦੀ ਈਰਖਾਲੂ ਸੋਚ ਸਮਝ ਨੇ ਸਿੱਧੂ ਨੂੰ ਪਰਾਂ ਬਿਠਾਇਆ ਨਹੀਂ ਸਗੋਂ ਉਹ ਆਪ ਬਹਿ ਗਿਆ ਸੀ। ਜਿੱਥੇ ਕੋਈ ਕੰਮ ਨੂੰ ਨਾ ਪੁੱਛੇ ਤਾਂ ਚੁੱਪ ਰਹਿਣਾ ਹੀ ਚੰਗਾ। ਪਰ ਜੇ ਅਜਿਹਾ ਨਾ ਹੁੰਦਾ ਤਾਂ ਪੰਜਾਬ ਦੀ ਇਹ ਹਾਲਤ ਨਾ ਹੁੰਦੀ ਡਾ ਟਾਂਡਾ ਨੇ ਕਿਹਾ।

ਡਾ ਟਾਂਡਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇੇ ਖੋਲਣ ਵੇਲੇ ਵੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੌਰਾਨ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਆਪਣੇ ਪਿਆਰੇ ਦੋਸਤ ਇਮਰਾਨ ਖਾਨ ਦੀ ਚੁੱਪ ਤੋੜ ਕੇ ਖੂਬ ਤਰੀਫ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਸਿੱਧੂ ਨੇ ਭਾਸ਼ਣ ਦਿੰਦੇ ਹੋਏ ਇਮਰਾਨ ਖਾਨ ਤੋਂ ਇਕ ਹੋਰ ਮੰਗ ਕੀਤੀ ਹੈ, ਜਿਸ ‘ਚ ਉਹ ਖਾਨ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਭਾਵ ਬਾਰਡਰ ਖੋਲ੍ਹਣ ਦੀ ਮੰਗ ਕਰ ਰਹੇ ਹਨ।

ਸਿੱਧੂ ਨੇ ਆਖਿਆ ਕਿ ਮੇਰਾ ਸੁਪਨਾ ਹੈ ਕਿ ਸਾਰੀਆਂ ਸਰਹੱਦਾਂ ਖੋਲੀਆਂ ਜਾਣ। ਇਹ ਵੀ ਕਿੰਨਾ ਵਧੀਆ ਸੋਚ ਦਾ ਪ੍ਰਗਟਾਵਾ ਸੀ ਡਾ ਟਾਂਡਾ ਨੇ ਕਿਹਾ। ਡਾ ਟਾਂਡਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਆਪਣੇ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਮਾਣ ਦਿੱਤਾ। ਇਮਰਾਨ ਸਭ ਤੋਂ ਪਹਿਲਾਂ ਸਿੱਧੂ ਨੂੰ ਜੱਫੀ ਪਾ ਕੇ ਮਿਲੇ। ਇਮਰਾਨ ਨੇ ਸਿੱਧੂ ਨੂੰ ਆਪਣੇ ਨਾਲ ਹੀ ਬਿਠਾਇਆ।

ਦਿਲਚਸਪ ਗੱਲ ਇਹ ਰਹੀ ਕਿ ਇਮਰਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ,”ਸਾਡਾ ਸਿੱਧੂ ਕਿੱਧਰ ਹੈ।” ਇਮਰਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ। ਇਸ ਦੌਰਾਨ ਇਮਰਾਨ ਨੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਵੀ ਜਾਣਕਾਰੀ ਲਈ। ਹੋਰਨਾਂ ਨੂੰ ਕਿਸੇ ਪੁਛਿਆ ਵੀ ਨਹੀਂ ਜੋ ਆਪਣੇ ਆਪ ਨੂੰ ਖੱਬੀ ਖਾਨ ਕਹਾਉਦੇ ਤੇ ਸਮਝਦੇ ਹਨ।

ਡਾ ਟਾਂਡਾ ਨੇ ਕਿਹਾ ਕਿ ਸਮਾਗਮਾਂ ‘ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਵੀ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ। ਡਾ ਟਾਂਡਾ ਨੇ ਕਿਹਾ ਕਿ ਕਾਫੀ ਸਮੇਂ ਤੋਂ ਪੰਜਾਬ ਦੀ ਰਾਜਨੀਤੀ ‘ਚ ਚੁੱਪੀ ਸਾਧੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕੈਬਨਿਟ ‘ਚ ਵਾਪਸ ਲੈਣਾ ਵੀ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਡਿੱਗਦੀ ਦਸ਼ਾ ਬਾਰੇ ਕੁੱਝ ਸੋਚਿਆ ਜਾਵੇ।

ਸਿੱਧੂ ਨੇ ਓਦੋਂ ਵੀ ਸ਼ਹਿਰੀ ਵਿਕਾਸ ਵਿਭਾਗ 6,000 ਕਰੋੜ ਰੁਪਏ ਪੈਦਾ ਕਰਨ ਅਤੇ ਸਾਰੇ ਬਕਾਇਆ ਪ੍ਰੋਜੈਕਟਾਂ ਨੂੰ ਜੰਗੀ ਪੱਧਰ ‘ਤੇ ਪੂਰਾ ਕਰਨ ਵਿਚ ਸਫਲ ਰਿਹਾ ਸੀ। ਡਾ ਟਾਂਡਾ ਨੇ ਕਿਹਾ ਕਿ ਸਿੱਧੂ ਨੇ ਰੇਤ ਸ਼ਰਾਬ ਕੇਬਲ ਟਰਾਂਸਪੋਰਟ ਤੇ ਹੋਰ ਖੇਤਰਾਂ ਚ ਵੀ ਸਰਕਾਰੀ ਰੈਵੀਨਿਊ ਵਧਾਉਣ ਦੇ ਢੰਗ ਤਰੀਕੇ ਲਿਆਉਣ ਵਰਤਣ ਲਈ ਸੁਝਾਅ ਦਿੱਤੇ ਸਨ।

ਸੋ ਇਹਨਾਂ ਕਾਰਗੁਜ਼ਾਰੀਆਂ ਉੱਚੀ ਸੋਚ ਤੇ ਸਮਝ ਨੂੰ ਮਦੇਨਜ਼ਰ ਰੱਖਦਿਆਂ ਅਸੀਂ ਸਾਰੇ ਐਨ ਆਰ ਆਈ ਸਿੱਧੂ ਨੂੰ ਉਚੇ ਰੈਂਕ ਦੇ ਨਾਲ ਇਕ ਵਾਰ ਫਿਰ ਤੋਂ ਪੰਜਾਬ ਕੈਬਨਿਟ ‘ਚ ਵਾਪਸੀ ਲਈ ਪੁਰਜ਼ੋਰ ਮੰਗ ਕਰਦੇ ਹਾਂ। ਚੰਗਾ ਹੋਵੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਜਾਵੇ ਤੇ ਰਾਜਨੀਤੀ ‘ਚ ਵਾਪਸ ਲਿਆਇਆ ਜਾਵੇ।

ਡਾ ਟਾਂਡਾ ਨੇ ਇਹ ਗੱਲ ਪੁਰਜ਼ੋਰ ਨਾਲ ਕਹੀ ਹੈ ਕਿ ਅਗਰ ਸਰਕਾਰ ਸੰਸਾਰ ਭਰ ਦੇ ਸਾਰੇ ਐਨ ਆਰ ਆਈ ਦੀ ਕੋਈ ਗੱਲ ਨਹੀਂ ਸੁਣੇਗੀ ਤਾਂ ਉਹ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਫਿਰ ਅਸੀਂ ਵੀ ਕੀ ਸੋਚ ਸਕਦੇ ਹਾਂ ਪੰਜਾਬ ਤੇ ਦੇਸ਼ ਬਾਰੇ ਜੇ ਕਦੇ ਕਿਸੇ ਨੇ ਸਾਡੀ ਮੰਨਣੀ ਹੀ ਨਹੀਂ ਹੈ ਤਾਂ। ਡਾ ਟਾਂਡਾ ਨੇ ਕਿਹਾ ਕਿ ਉਹ ਆਪਣੇ ਪੰਜਾਬ ਤੇ ਦੇਸ਼ ਦੀ ਸਦਾ ਭਲਾਈ ਹੀ ਚਾਹੁੰਦੇ ਹਨ ਤਾਂ ਹੀ ਅੱਛਾਈ ਲਈ ਸਦਾ ਸੋਚਦੇ ਹਨ।

Yes Punjab - Top Stories