ਐਨ.ਆਰ.ਆਈ. ਪੰਜਾਬ ਦੇ ਵਿਕਾਸ ’ਚ ਯੋਗਦਾਨ ਦੇਣ, ਪੰਜਾਬੀਆਂ ਨੇ ਹਮੇਸ਼ਾ ਨਿਰਪੱਖ਼ਤਾ ਦਾ ਪ੍ਰਦਰਸ਼ਨ ਕੀਤਾ: ਤਿਵਾੜੀ

ਚੰਡੀਗੜ੍ਹ, 24 ਸਤੰਬਰ, 2019 –

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਤੋਂ ਧਰਮ ਨਿਰਪੱਖਤਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਕਾਂਗਰਸ ਭਾਰਤ ਦੇ ਧਰਮ ਨਿਰਪੱਖ ਢਾਂਚੇ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਤੇ ਭਰੋਸਾ ਕਰਦੀ ਹੈ।

ਉਹ ਅਮਰੀਕਾ ਦੀ ਫੇਰੀ ਦੌਰਾਨ ਪੈਨਸਿਲਵੇਨੀਆ ਦੇ ਬੇੰਸੇਲਮ ਸਥਿਤ ਸ਼ਗੁਨ ਪੈਲੇਸ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪੰਜਾਬ ਚੈਪਟਰ ਯੂਐੱਸਏ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਵੱਲੋਂ ਆਯੋਜਿਤ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਤਿਵਾੜੀ ਨੇ ਕਿਹਾ ਕਿ ਅਸੀਂ ਭਾਰਤ ਦੀ ਅੰਦਰੂਨੀ ਸਿਆਸਤ ਦੀਆਂ ਗੱਲਾਂ ਚ ਛੱਡ ਕੇ ਆਉਂਦੇ ਹਾਂ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਫੇਰੀਆਂ ਦੌਰਾਨ ਵੀ ਵਿਰੋਧੀ ਪਾਰਟੀਆਂ ਨਿੰਦਾ ਕਰਨ ਤੋਂ ਨਹੀਂ ਬੱਚਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਦੇਸ਼ ਅੰਦਰ ਧਰਮ ਨਿਰਪੱਖਤਾ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਤੇ ਭਰੋਸਾ ਕੀਤਾ ਹੈ।

ਉੱਥੇ ਹੀ, ਪੰਜਾਬੀਆਂ ਨੇ ਹਮੇਸ਼ਾ ਤੋਂ ਧਰਮ ਨਿਰਪੱਖ ਵਿਚਾਰਧਾਰਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਮਹਾਨ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੁਣ ਕੇ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜੀ, ਤਾਂ ਉਨ੍ਹਾਂ ਇੱਕ ਤਜ਼ੁਰਬਾ ਹੋਇਆ। ਇਸੇ ਤਰ੍ਹਾਂ, ਜਦੋਂ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ, ਤਾਂ ਉਨ੍ਹਾਂ ਇੱਕ ਹੋਰ ਤਜਰਬਾ ਹੋਇਆ ਕਿ ਪੰਜਾਬ ਦੇ ਲੋਕ ਧਰਮ, ਜਾਤ ਵਰਗੇ ਭੇਦਭਾਵਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਸੋਚ ਦੇ ਆਧਾਰ ਤੇ ਵੋਟ ਦਿੰਦੇ ਹਨ।

ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਵਿਦੇਸ਼ਾਂ ਦੀ ਤਰੱਕੀ ਚ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਐਨਆਰਆਈ ਭਾਈਚਾਰੇ ਨੂੰ ਪੰਜਾਬ ਦੇ ਵਿਕਾਸ ਚ ਵੀ ਹਿੱਸਾ ਪਾਉਣ ਅਤੇ ਆਪੋ-ਆਪਣੇ ਪਿੰਡਾਂ ਨਾਲ ਸਬੰਧਤ ਸਕੂਲਾਂ, ਹਸਪਤਾਲਾਂ ਆਦਿ ਦੀ ਤਰੱਕੀ ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਮਰੀਕਾ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਚੈਪਟਰ ਸਥਾਪਿਤ ਕੀਤੇ ਗਏ ਹਨ, ਤਾਂ ਜੋ ਪਾਰਟੀ ਦੀਆਂ ਨੀਤੀਆਂ ਦਾ ਐਨਆਰਆਈ ਭਾਈਚਾਰੇ ਚ ਪ੍ਰਸਾਰ ਹੋ ਸਕੇ। ਐਨਆਰਆਈ ਭਾਈਚਾਰੇ ਅੰਦਰ ਕਾਂਗਰਸ ਪਾਰਟੀ ਲੈ ਕੇ ਬਹੁਤ ਉਤਸ਼ਾਹ ਹੈ।
ਇਸ ਤੋਂ ਪਹਿਲਾਂ, ਗੁਰਮੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐੱਮਪੀ ਮਨੀਸ਼ ਤਿਵਾੜੀ ਦਾ ਸਵਾਗਤ ਕੀਤਾ ਗਿਆ। ਗਿੱਲ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਦੇਸ਼ ਦੇ ਹਿੱਤਾਂ ਨੂੰ ਸਮਝਦੀ ਹੈ ਅਤੇ ਉਨ੍ਹਾਂ ਦੀ ਰਾਖੀ ਕਰ ਸਕਦੀ ਹੈ। ਐਨਆਰਆਈ ਭਾਈਚਾਰਾ ਕਾਂਗਰਸ ਪਾਰਟੀ ਦੇ ਨਾਲ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਨਬੀਰ ਸਿੰਘ ਬਰਾੜ, ਮਹਿੰਦਰ ਸਿੰਘ ਗਿਲਜੀਆਂ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਓਲ, ਸੁਨੀਲ ਬਜਾਜ, ਵਰਿੰਦਰ ਸ਼ਰਮਾ, ਰਾਜਭਿੰਦਰ ਬਦੇਸ਼ਾ, ਹਰਜੀਤ ਸਿੱਧੂ, ਕਮਿਕਰ ਸਿੰਘ ਜੰਡੀ, ਤਲਵਿੰਦਰ ਸਿੰਘ ਘੁੰਮਣ, ਵਿੱਕੀ ਗਿੱਲ, ਫੁੰਮਣ ਸਿੰਘ, ਅਮਰ ਸਿੰਘ ਗੁਲਸ਼ਨ, ਪੱਪੀ ਬਦੇਸ਼ਾ, ਗੁਰਮੀਤ ਬੁੱਟਰ, ਨਵਦੀਪ ਸਿੰਘ, ਨਿਰਮਲ ਸਿੰਘ ਨਿੰਮਾ ਵੀ ਮੌਜੂਦ ਰਹੇ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES