ਐਨ.ਆਰ.ਆਈ. ਪੰਜਾਬ ਦੀ ਨੁਹਾਰ ਬਦਲ ਸਕਦੇ ਹਨ, ਜੇ ਸਰਕਾਰ ਚਾਹੇ ਤਾਂ: ਡਾ: ਅਮਰਜੀਤ ਟਾਂਡਾ

ਸਿਡਨੀ, 17, ਫਰਵਰੀ 2020 –

ਐੱਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸਾਹਿਤ ਪੀਠ ਦੇ ਡਾਇਰੈਕਟਰ ਡਾ ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਵੱਸਦੇ ਐੱਨ ਆਰ ਆਈ ਨੂੰ ਕਿਸੇ ਨਾ ਕਿਸੇ ਕਾਰੋਬਾਰ ਵਿੱਚ ਪੈਸਾ ਲਾਉਣਾ ਲਈ ਉਤਸ਼ਾਹਤ ਕਰਨ ਤਾਂ ਕਿ ਉਹ ਆਪਣੀ ਮਾਂ ਮਿੱਟੀ ਨੂੰ ਵੀ ਦੇਖਣ ਆਉਣ ਤੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਣ।

ਡਾ ਟਾਂਡਾ ਨੇ ਕਿਹਾ ਕਿ ਜੇ ਸਾਡਾ ਕੋਈ ਐੱਨ ਆਰ ਆਈ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਉਹ ਕਿਸ ਕਾਰਨ ਇੱਥੇ ਆ ਕੇ ਦਿਲਚਸਪੀ ਲਵੇਗਾ।

ਡਾ ਟਾਂਡਾ ਨੇ ਕਿਹਾ ਕਿ ਸਾਡੀਆਂ ਜਾਇਦਾਦਾਂ ਅਸੁਰੱਖਿਤ ਹਨ ਤੇ ਕਿਤੇ ਵੀ ਸੁਣਵਾਈ ਨਹੀਂ ਹੈ। ਐਨਆਰਆਈ ਮੰਤਰਾਲਾ ਖੁੱਡੇ ਲੱਗਾ ਹੋਇਆ ਹੈ।

ਡਾ ਟਾਂਡਾ ਨੇ ਕਿਹਾ ਕਿ ਸੰਮੇਲਨ ’ਚ ਹਿੱਸਾ ਲੈਣ ਵਾਲੇ ਐਨ.ਆਰ.ਆਈਜ ਨੂੰ ਨਿਰਾਸ਼ ਹੋ ਕੇ ਵਾਪਿਸ ਜਾਣਾ ਪੈਂਦਾ ਹੈ। ਉਨ੍ਹਾਂ ਦੀਆਂ ਜ਼ਮੀਨਾ ਕਬਜਾਉਣ, ਜਾਇਦਾਦ ਦੇ ਝਗੜਿਆਂ ਤੇ ਪੁਲਿਸ ਵੱਲੋਂ ਦਰਜ ਕੀਤੇ ਗਏ ਝੂਠੇ ਕੇਸਾਂ ਸਬੰਧੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਐਨ.ਆਰ.ਆਈ ਸੰਮੇਲਨ ਉਨ੍ਹਾਂ ਪੂਰੇ ਵਰਦੀਆਂ ਆਪਣਿਆਂ ਤੋਂ ਹੈ ਪਿਛਲੀ ਸਰਕਾਰ ਦੇ ਝੂਠਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ।

ਡਾ ਟਾਂਡਾ ਨੇ ਕਿਹਾ ਕਿ ਐਨ.ਆਰ.ਆਈਜ਼ ਲਈ ਆਯੋਜਿਤ ਕੀਤੇ ਗਏ ਸੰਮੇਲਨ ਦੌਰਾਨ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ। ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਤੇ ਪੁਲਿਸ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੇ ਰੋਸ ਕਾਰਨ ਕੋਈ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਐਨ.ਆਰ.ਆਈਜ ਨੂੰ ਆਪਣੀਆਂ ਸਮੱਸਿਆਵਾਂ ਵੀ ਚੁੱਕਣ ਨਹੀਂ ਦਿੱਤੀਆਂ ਜਾਂਦੀਆਂ। ਇੱਥੋਂ ਤਕ ਕਿ ਸੰਮੇਲਨਾਂ ਵਿੱਚ ਮਹਿਮਾਨਾਂ ਨੂੰ ਸਕਿਊਰਿਟੀ ਸਟਾਫ਼ ਤੋਂ ਦੁਖੀ ਹੋਣਾ ਪੈਂਦਾ ਹੈ। ਤੁਸੀਂ ਦੱਸੋ ਜੇ ਇੱਕ ਬੰਦਾ ਏਡੀ ਦੂਰੋਂ ਆ ਕੇ ਸੰਮੇਲਨ ਚ ਵੀ ਹਿੱਸਾ ਨਹੀਂ ਲੈ ਸਕਦਾ ਤੇ ਫਿਰ ਆਉਣ ਦਾ ਕੀ ਫਾਇਦਾ ਹੋਰ ਕੀ ਤੁਸੀਂ ਸਾਡੇ ਲਈ ਕਰੋਗੇ।

ਡਾ ਟਾਂਡਾ ਨੇ ਕਿਹਾ ਕਿ ਜ਼ਿਆਦਤਰ ਸਾਡੇੇ ਐਨ.ਆਰ.ਆਈਜ ਦੀ ਸ਼ਿਕਾਇਤ ਰਹੀ ਕਿ ਉਨ੍ਹਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਹੋ ਰਹੇ ਤੇ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਐਨ.ਆਰ.ਆਈ ਵਿਭਾਗ ਦਾ ਕੋਈ ਵੀ ਅਫਸਰ ਸ਼ਿਕਾਇਤ ਨਹੀਂ ਸੁਣਦਾ ਸਗੋਂ ਅੜਚਣਾਂ ਪਾ ਕੇ ਪੈਸੇ ਲੈਣ ਦਾ ਮੌਕਾ ਭਾਲਦਾ ਹੈ। ਉਨ੍ਹਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕੀਤੇ ਜਾਂਦੇ ਹਨ ਤੇ ਪੁਲਿਸ ਵੀ ਕੋਈ ਮਦਦ ਨਹੀਂ ਕਰਦੀ ਸਗੋਂ ਰਿਸ਼ਵਤ ਲਭਦੀ ਹੈ। ਸਰਕਾਰਾਂ ਧਿਆਨ ਨਹੀਂ ਦਿੰਦੀਆਂ ਤੇ ਮਹਿਕਮਾ ਬਰਫ ਚ ਲੱਗਾ ਪਿਆ ਹੈ।

ਡਾ ਟਾਂਡਾ ਨੇ ਕਿਹਾ ਕਿ ਹਜ਼ਾਰਾਂ ਕਰੋੜਾਂ ਵਿੱਚ ਨਿਵੇਸ਼ ਕਰਨ ਵਾਲਿਆਂ ਤੋਂ ਹਜ਼ਾਰਾਂ ਕਰੋੜ ਕਮਿਸ਼ਨ ਰਿਸ਼ਵਤ ਵਜੋਂ ਮੰਗਿਆ ਜਾਂਦਾ ਹੈ।ਫਿਰ ਤੁਸੀਂ ਹੀ ਦੱਸੋ ਕਿ ਕਿਹੜਾ ਇੰਨੇ ਵੱਡੇ ੨ ਪ੍ਰਾਜੈਕਟਾਂ ਵਿਚ ਨਿਵੇਸ਼ ਕਰੇਗਾ।

ਪਰਵਾਸੀ ਪੰਜਾਬੀਆਂ ਦੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜੋ ਭੂਮਿਕਾ ‘ਆਮ ਆਦਮੀ ਪਾਰਟੀ’ ਦੇ ਨਾਲ ਜਿਵੇਂ ਪਰਵਾਸੀ ਆਣ ਖੜ੍ਹੇ ਸਨ, ਅਕਾਲੀਆਂ ਨੂੰ ਪਛਾੜ ਕੇ, ‘ਆਪ’ ਨੂੰ ਵਿਰੋਧੀ ਧਿਰ ‘ਚ ਲਿਆ ਖੜ੍ਹੇ ਕੀਤਾ ਹੈ। ਪਰਵਾਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਰੁਝਾਨ ਅਸੀਂ ਦੇਖਿਆ ਹੈ। ਐੱਨ. ਆਰ. ਆਈ. ਸਭਾ ਪੰਜਾਬ ਨੂੰ ਮਿੱਟੀ ‘ਚ ਮਿਲਾਇਆ ਗਿਆ ਹੈ ।

ਐੱਨ. ਆਰ. ਆਈ. ਸਭਾ ਬਣਾਈ ਗਈ ਸੀ, ਪਰਵਾਸੀਆਂ ਦੇ ਮਸਲਿਆਂ ਨੂੰ, ਖਾਸ ਕਰਕੇ ਜਾਇਦਾਦਾਂ ਦੇ ਮਸਲਿਆਂ ਨੂੰ, ਹੱਲ ਕਰਨ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਵਾਸਤੇ। ਉਨ੍ਹਾਂ ਨੂੰ ਅਦਾਲਤੀ/ਸਿਵਲ ਮਾਮਲਿਆਂ/ਪੁਲਸੀਆ ਮਾਮਲਿਆਂ ‘ਚ ਨਿਆਂ ਦਿਵਾਉਣ ਨੂੰ ਯਕੀਨੀ ਤੇ ਸੌਖਿਆਂ ਕਰਨ ਵਾਸਤੇ।

ਪਰਵਾਸੀਆਂ ਨੇ ਪੰਜਾਬ ‘ਚ ਨਿਵੇਸ਼ ਦੇ ਵਾਅਦੇ ਕੀਤੇ ਤੇ ਨਿਭਾਏ ਵੀ। ਸੈਂਕੜੇ ਪਰਵਾਸੀਆਂ ਨੇ ਬਹੁਤ ਵੱਡੇ-ਵੱਡੇ ਯੂਨਿਟ ਉਸ ਸਮੇਂ ਪੰਜਾਬ ‘ਚ ਲਾਏ, ਜਿਸ ਦੇ ਨਾਲ ਲੋਕਾਂ ਨੂੰ, ਖਾਸ ਕਰਕੇ ਲੜਕੀਆਂ ਨੂੰ ਰੋਜ਼ਗਾਰ ਮਿਲਿਆ। ਪੇਂਡੂ ਖੇਤਰ ‘ਚ ਕੁੜੀਆਂ ਨੇ ਸਿਰ ਉੱਚਾ ਕਰ ਕੇ ਜਿਊਣਾ ਸਿੱਖਿਆ ਪਰ ਅੱਜ ਉਹੀ ਨਿਵੇਸ਼ਕਰਤਾ ਇਥੋਂ ਕਿਉਂ ਉੱਡ ਗਏ ਜਾਂ ਉੱਡ ਜਾਣਾ ਚਾਹੁੰਦੇ ਹਨ? ਸਵਾਲ ਸਭ ਤੋਂ ਵੱਡਾ ਇਹ ਹੈ। ਅੱਜ ਜਦਕਿ ਸਾਡੀ ਸਰਕਾਰ ਸਿਖਰ ਵਾਰਤਾ ਕਰ ਕੇ ਨਿਵੇਸ਼ਕਾਂ ਨੂੰ ਸੱਦੇ ਦੇ ਰਹੀ ਹੈ।

ਪਰਵਾਸੀਆਂ ਨੂੰ ਸੱਦੇ ਦੇ ਰਹੀ ਹੈ। ਉਨ੍ਹਾਂ ਪਹਿਲਾਂ ਵਾਲੇ ਨਿਵੇਸ਼ਕ/ਸਨਅਤਕਾਰ ਕਿਉਂ ਨਾ ਬਚਾਏ? ਕੀ ਸਿਰਫ ਸਰਕਾਰਾਂ ਬਣਾਉਣ ਵੇਲੇ ਹੀ ਪਰਵਾਸੀ/ਨਿਵੇਸ਼ਕ ਯਾਦ ਆਉਂਦੇ ਨੇ? ਕੀ ਪੰਜਾਬ ਨਾਲ ਉਂਝ ਤੁਹਾਡਾ ਕੋਈ ਸਰੋਕਾਰ ਨਹੀਂ? ਡਾ ਟਾਂਡਾ ਨੇ ਸਰਕਾਰ ਨੂੰ ਸਵਾਲ ਕੀਤਾ।

ਉਨ੍ਹਾਂ ਦੀਆਂ ਸਮੱਸਿਆਵਾਂ ਨਵੀਆਂ ਤਾਂ ਹਨ ਨਹੀਂ। ਬਲਕਿ ਹੁਣ ਤਾਂ ਸਮੱਸਿਆਵਾਂ ਇਹ ਹਨ ਕਿ ਉਹ ਆਪਣੀਆਂ ਜਾਇਦਾਦਾਂ ਵੇਚ/ਵੱਟ ਕੇ ਸੁਰੱਖਿਅਤ ਬਾਹਰ ਨਿਕਲ ਜਾਣਾ ਚਾਹੁੰਦੇ ਨੇ। ਮਸਲਾ ਤਾਂ ਇਹ ਹੈ ਕਿ ਹੁਣ ਪੰਜਾਬ ‘ਚ ਕੀਮਤਾਂ ਹੀ ਨਹੀਂ ਰਹੀਆਂ ਪਿੰਡ-ਪਿੰਡ ਉਨ੍ਹਾਂ ਨੇ ਜ਼ਮੀਨਾਂ ਕੌਡੀਆਂ ਦੇ ਭਾਅ ਸੇਲ ਉੱਤੇ ਲਾਈਆਂ ਹਨ ਡਾ ਟਾਂਡਾ ਨੇ ਕਿਹਾ।

ਸਭਾ ਸਿਰਫ ਤੇ ਸਿਰਫ ਪਰਵਾਸੀਆਂ ਦੇ ਫੰਡਜ਼ ਉੱਤੇ ਸਰਕਾਰੀ ਅਫਸਰਾਂ ਦੀ ਐਸ਼ ਦਾ ਅੱਡਾ ਕਿਉਂ ਬਣ ਗਈ? ਸਾਰੇ ਫੈਸਲੇ ਕਰਨ ਦੇ ਅਧਿਕਾਰ ਬਿਊਰੋਕ੍ਰੇਸੀ ਨੂੰ ਦੇ ਦਿੱਤੇ। ਸਭਾ ਦੇ ਅਹੁਦੇਦਾਰਾਂ ਦੇ ਨਾਂ ਉੱਤੇ ਸਿਰਫ ਪੈਸੇ ਦੇਣ ਵਾਲੇ ਪਰਵਾਸੀਆਂ ਨੂੰ ਇਕ ਕਿਸਮ ਦੇ ਡੰਮੀ ਅਹੁਦੇਦਾਰ ਹੀ ਬਣਾਇਆ। ਉਹ ਜਦ ਕੋਈ ਫੈਸਲਾ ਹੀ ਨਹੀਂ ਲੈ ਸਕਦੇ ਤਾਂ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ? ਉਹ ਕਿੱਥੋਂ ਤੱਕ ਕਿਸੇ ਦੀ ਮੁਸ਼ਕਿਲ ਦਾ ਨਿਪਟਾਰਾ ਕਰ ਸਕਦੇ ਨੇ।

ਡਾ ਟਾਂਡਾ ਨੇ ਕਿਹਾ ਕਿ ਕੇ ਜੇ ਸਰਕਾਰ ਧਿਆਨ ਦੇਵੇ ਸਹੂਲਤਾਂ ਦੇਵੇ ਪੁਲੀਸ ਤੰਗ ਨਾ ਕਰੇ ਰਿਸ਼ਵਤ ਖੋਰੀ ਨਾ ਹੋਵੇ ਤਾਂ ਬਾਹਰ ਬੈਠੇ ਐਨਆਰਆਈ ਮੇਰੇ ਦੋਸਤ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦੇਣਗੇ ਜੇ ਸਰਕਾਰ ਚਾਹੇ ਤਾਂ।

Yes Punjab - Top Stories