26.1 C
Delhi
Thursday, April 18, 2024
spot_img
spot_img

ਐਨੀ ਕੈਪਟਨ ਵਿਰੋਧੀ ਲਹਿਰ ’ਚ ਵੀ ਅਕਾਲੀ ਦਲ ਨਾ ਜਿੱਤਿਆ ਤਾਂ ਲੀਡਰਸ਼ਿਪ ਨੂੰ ਸੋਚਣਾ ਪਵੇਗਾ: ਮਨਜੀਤ ਸਿੰਘ ਜੀ.ਕੇ.

ਯੈੱਸ ਪੰਜਾਬ
ਅੰਮ੍ਰਿਤਸਰ, 22 ਮਈ, 2019 –
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਇਕ ਵਾਰ ਫ਼ਿਰ ਸਵਾਲ ਖੜ੍ਹੇ ਕਰਦਿਆਂ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ ਇਕ ਜ਼ਬਰਦਸਤ ਸਥਾਪਤੀ ਲਹਿਰ ਹੁੰਦੇ ਹੋਏ ਵੀ ਜੇ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਨਾ ਵਿਖ਼ਾ ਸਕਿਆ ਤਾਂ ਇਹ ਪਾਰਟੀ ਲੀਡਰਸ਼ਿਪ ਲਈ ਸੋਚਣ ਵਾਲੀ ਗੱਲ ਹੋਵੇਗੀ।

ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ: ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖ਼ਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਢਾਈ ਸਾਲ ਪਹਿਲਾਂ ਗੁਟਕਾ ਸਾਹਿਬ ਫ਼ੜ ਕੇ ਕਰਜ਼ਾ ਮੁਆਫ਼ ਕਰਨ, ਨੌਕਰੀਆਂ ਦੇਣ, ਕਿਸਾਨੀ ਦੀ ਹਾਲਤ ਸੁਧਾਰਣ, ਚਿੱਟਾ ਖ਼ਤਮ ਕਰਨ, ਆਟਾ ਦਾਲ ਸਕੀਮ ਅਤੇ ਸ਼ਗਨ ਸਕੀਮ ਸੰਬੰਧੀ ਕਈ ਪ੍ਰਲੋਭਨ ਦਿੱਤੇ ਸਨ ਪਰ ਉਹ ਕੋਈ ਵੀ ਵਾਅਦਾ ਪੂਰਾ ਕਰਨ ਵਿਚ ਕਾਮਯਾਬ ਨਹੀਂ ਹੋਏ।

ਸ:ਜੀ.ਕੇ.ਨੇ ਕਿਹਾ ਕਿ ਜੇ ਇੰਨੀ ਜ਼ਬਰਦਸਤ ਸਥਾਪਤੀ ਲਹਿਰ ਦੇ ਹੁੰਦਿਆਂ ਵੀ ਅਕਾਲੀ ਦਲ ਕਾਮਯਾਬ ਨਹੀਂ ਹੁੰਦਾ ਤਾਂ ਫ਼ਿਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੋਚਣਾ ਪਵੇਗਾ।

ਸ:ਜੀ.ਕੇ. ਨੇ ਖ਼ੁਦ ਨੂੰ ਅਤੇ ਕੁਝ ਹੋਰ ਅਕਾਲੀ ਆਗੂਆਂ ਨੂੰ ਦਿੱਲੀ ਦੀ ਅਦਾਲਤ ਵੱਲੋਂ ਸੰਨ 2012 ਦੇ ਧਾਰਾ 307 ਦੇ ਮਾਮਲੇ ਵਿਚ ਰਾਹਤ ਦਿੱਤੇ ਜਾਣ ਨੂੰ ਸਰਨਾ ਭਰਾਵਾਂ ਦੀ ਹਾਰ ਕਰਾਰ ਦਿੰਦਿਆਂ ਕਿਹਾ ਕਿ ਘਟਨਾ ਵਾਲੇ ਦਿਨ ਉਹਨਾਂ ਨੂੰ ਬਕਾਇਦਾ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ ਉਹ ਉੱਥੇ ਗਏ ਸਨ ਪਰ ਉਹਨਾਂ ’ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਆਉਂਦੇ ਦਿਨਾਂ ਵਿਚ ਹੋਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਸ: ਜੀ.ਕੇ. ਨੇ ‘ਐਗਜ਼ਿਟ ਪੋਲ’ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲਗਪਗ ਸਾਰੇ ਹੀ ਚੈਨਲਾਂ ਦੇ ‘ਐਗਜ਼ਿਟ ਪੋਲ’ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬਹੁਮਤ ਮਿਲਦਾ ਵਿਖ਼ਾ ਰਹੇ ਨੇ ਜਿਸ ਮਗਰੋਂ ਵਿਰੋਧੀ ਧਿਰਾਂ ਹੁਣ ਈ.ਵੀ.ਐਮ. ਵਿਚ ਨੁਕਸ ਕੱਢਣ ਤੁਰ ਪਈਆਂ ਹਨ। ਉਹਨਾਂ ਸਵਾਲ ਕੀਤਾ ਕਿ ਜਦ ਵਿਰੋਧੀ ਧਿਰਾਂ ਨੇ 5 ਰਾਜਾਂ ਵਿਚ ਸਰਕਾਰਾਂ ਬਣਾਈਆਂ ਸਨ ਜੇ ਉਦੋਂ ਈ.ਵੀ.ਐਮ. ਠੀਕ ਸਨ ਤਾਂ ਫ਼ਿਰ ਹੁਣ ਕਿਵੇਂ ਗ਼ਲਤ ਹੋ ਗਈਆਂ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅਗਲੀ ਸਰਕਾਰ ਵੀ ਸ੍ਰੀ ਮੋਦੀ ਹੀ ਬਨਾਉਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION