ਜਲੰਧਰ, 14 ਅਗਸਤ, 2019 –
ਵਧੀਕ ਪੁਲਿਸ ਕਮਿਸ਼ਨਰ ਸ੍ਰੀ ਗੁਰਸ਼ੇਰ ਸਿੰਘ ਵਲੋਂ 23 ਟੁਕੜੀਆਂ ਜਿਨਾਂ ਵਿੱਚ ਅਰਧ ਸੈਨਿਕ ਬਲਾਂ, ਪੰਜਾਬ ਪੁਲਿਸ, ਹੋਮ ਗਾਰਡਜ, ਐਨ.ਸੀ.ਸੀ.,ਸਕਾਊਟਸ ਐਂਡ ਗਾਰਡੀਅਨਜ਼ ਆਫ਼ ਗਵਰਨੈਂਸ ਸ਼ਾਮਿਲ ਹਨ ਦੀ ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਪਰੇਡ ਦੀ ਅਗਵਾਈ ਕੀਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਲੈਫ.ਕਰਨਲ (ਰਿਟਾ.) ਮਨਮੋਹਨ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਬੇ ਦੀ ਸਭ ਤੋਂ ਵਧੀਆ ਪਰੇਡ ਪੇਸ਼ ਕਰਕੇ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਰੇਡ ਵਿੱਚ ਤਿੱਬਤੀਅਨ ਸੀਮਾ ਪੁਲਿਸ, ਪੰਜਾਬ ਪੁਲਿਸ ਦੀਆਂ ਤਿੰਨ ਟੁਕੜੀਆਂ (ਪੁਰਸ਼ ਤੇ ਮਹਿਲਾ), ਪੀ.ਏ.ਪੀ. ਦੀਆਂ ਚਾਰ, ਰਾਜਸਥਾਨ ਪੁਲਿਸ, ਚੰਡੀਗੜ੍ਹ ਪੁਲਿਸ, ਪੰਜਾਬ ਹੋਮ ਗਾਰਡ ਦੀ ਇਕ ਟੁਕੜੀ, ਗਾਰਡੀਅਨਜ਼ ਆਫ਼ ਗਵਰਨੈਂਸ ਦੀ ਇਕ ਟੁਕੜੀ, ਨੈਸ਼ਨਲ ਕੈਡਿਟ ਦੀਆਂ 5 ਟੁਕੜੀਆਂ ਤੋਂ ਇਲਾਵਾ ਬੁਆਏਜ਼ ਸਕਾਊਟ ਅਤੇ ਗਰਲਜ਼ ਗਾਈਡਜ਼ ਦੀਆਂ ਦੋ-ਦੋ ਟੂਕੜੀਆਂ, ਇਕ ਕਾਨੂੰਨੀ ਸੈਲ ਅਤੇ ਇਕ ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ ਦੀਆਂ ਟੁਕੜੀਆਂ ਵਲੋਂ ਹਿੱਸਾ ਲਿਆ ਜਾਵੇਗਾ।
ਇਸੇ ਤਰ੍ਹਾਂ ਪੀ.ਏ.ਪੀ., ਸੀ.ਆਰ.ਪੀ.ਐਫ. ਅਤੇ ਭਾਰਤੀ ਫੌਜ ਦੇ ਬੈਂਡ ਵਲੋਂ ਸੁਤੰਤਰਤਾ ਦਿਵਸ ਦੌਰਾਨ ਸ਼ਾਨਦਾਰ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।