ਏਧਰ ਨਾਲ ਬਿਮਾਰੀ ਪਿਆ ਦੇਸ਼ ਲੜਦਾ, ਓਧਰ ਚੱਲਦਾ ਕਸ਼ਮੀਰ ਵੱਲ ਭੇੜ ਬੇਲੀ

ਅੱਜ-ਨਾਮਾ

ਏਧਰ ਨਾਲ ਬਿਮਾਰੀ ਪਿਆ ਦੇਸ਼ ਲੜਦਾ,
ਓਧਰ ਚੱਲਦਾ ਕਸ਼ਮੀਰ ਵੱਲ ਭੇੜ ਬੇਲੀ।

ਮੁੜ-ਮੁੜ ਹੁੰਦਾ ਮੁਕਾਬਲਾ, ਖਬਰ ਆਵੇ,
ਰੁਕਦਾ ਅਜੇ ਨਹੀਂ ਚੱਲਣ ਤੋਂ ਗੇੜ ਬੇਲੀ।

ਕਾਕੇ ਪਾਕਿ ਦੇ, ਮਰਨ ਕਸ਼ਮੀਰ ਆਉਂਦੇ,
ਪਾਕਿਸਤਾਨ ਇਹ ਛੇੜ ਰਿਹਾ ਛੇੜ ਬੇਲੀ।

ਹਾਕਮ ਬਦਲਦੇ ਨੀਤੀ ਪਰ ਬਦਲਦੀ ਨਾ,
ਕਰਦੇ ਕਦੀ ਨਹੀਂ ਅਕਲ ਦਾ ਨੇੜ ਬੇਲੀ।

ਸੱਤਰ ਸਾਲਾਂ ਤੋਂ ਜਾਰੀ ਇਹ ਕੰਮ ਜਿਹੜਾ,
ਮੁਲਕਾਂ ਦੋਵਾਂ ਦਾ ਹੋਇਆ ਨੁਕਸਾਨ ਬੇਲੀ।

ਯਾਹੀਏ, ਭੁੱਟੋ ਨੇ ਪਾਈ ਸੀ ਲੀਹ ਜਿਹੜੀ,
ਚੱਲਿਆ ੳਧਰ ਹੀ ਪਿਆ ਇਮਰਾਨ ਬੇਲੀ।

-ਤੀਸ ਮਾਰ ਖਾਂ
4 ਮਈ, 2020


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES