ਉਮਰ ਅਬਦੁੱਲਾ ਸਰਕਾਰ ਨੇ ਛੱਡ ਦਿੱਤਾ, ਹੋਇਆ ਕਹਿੰਦੇ ਨੇ ਕੇਂਦਰ ਦਿਆਲ ਬੇਲੀ

ਅੱਜ-ਨਾਮਾ

ਉਮਰ ਅਬਦੁੱਲਾ ਸਰਕਾਰ ਨੇ ਛੱਡ ਦਿੱਤਾ,
ਹੋਇਆ ਕਹਿੰਦੇ ਨੇ ਕੇਂਦਰ ਦਿਆਲ ਬੇਲੀ।

ਪਹਿਲਾਂ ਗਿਆ ਸੀ ਛੱਡਿਆ ਬਾਪ ਉਹਦਾ,
ਚੱਲਦੀ ਗੱਲ ਕਹਿੰਦੇ ਉਸ ਦੇ ਨਾਲ ਬੇਲੀ।

ਸਚਿਨ ਪਾਇਲਟ ਜਵਾਈ ਦੇ ਹੋਣ ਚਰਚੇ,
ਚੱਲੀ ਉਹਨੇ ਕੁਝ ਅੰਦਰ ਦੀ ਚਾਲ ਬੇਲੀ।

ਭਾਜਪਾ ਨਾਲ ਕੁਝ ਚੱਲਦਾ ਪਿਆ ਚੱਕਰ,
ਸਕਦੀ ਕਾਂਗਰਸ ਜੇ ਨਹੀਂ ਸੰਭਾਲ ਬੇਲੀ।

ਸਿੰਧੀਆ ਗਿਆ ਸੀ ਪਾਰਟੀ ਛੱਡ ਜਿੱਦਾਂ,
ਸੁਣਿਆ ਛੱਡਣ ਨੂੰ ਕਈ ਤਿਆਰ ਬੇਲੀ।

ਏਸੇ ਛੱਡਣ-ਛੁਡਾਉਣ ਦੇ ਚਰਚਿਆਂ ਨੇ,
ਕਰ`ਤੀ ਬੇੜੀ ਅਬਦੁੱਲੇ ਦੀ ਪਾਰ ਬੇਲੀ।

-ਤੀਸ ਮਾਰ ਖਾਂ
ਮਾਰਚ 24, 2020

Share News / Article

Yes Punjab - TOP STORIES