Saturday, December 9, 2023

ਵਾਹਿਗੁਰੂ

spot_img
spot_img

ਉਦੈ ਜਾਖੜ ਦੇ ਖੁਲਾਸਿਆਂ ਨਾਲ ਕੇਜਰੀਵਾਲ ਦੀ 1984 ਦੇ ਸਿੱਖਾਂ ਦੇ ਕਾਤਲਾਂ ਨਾਲ ਗੰਢਤੁਪ ਬੇਨਕਾਬ ਹੋਈ : ਸਿਰਸਾ

- Advertisement -

ਨਵੀਂ ਦਿੱਲੀ, 11 ਮਈ, 2019 –

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੱਜਣ ਕੁਮਾਰ ਸਮੇਤ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਚਾਲੇ ਗੰਢਤੁਪ ਅੱਜ ਪੱਛਮੀ ਦਿੱਲੀ ਤੋਂ ਆਪ ਦੇ ਉਮੀਦਵਾਰ ਬਲਬੀਰ ਜਾਖੜ ਦੇ ਸਪੁੱਤਰ ਸ੍ਰੀ ਉਦੈ ਜਾਖੜ ਵੱਲੋਂ ਕੀਤੇ ਹੈਰਾਨੀਜਨਕ ਖੁਲਾਸਿਆਂ ਨਾਲ ਬੇਨਕਾਬ ਹੋ ਗਈ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਆਗੂ ਸੈਮ ਪਿਟਰੋਡਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਵਰਤੀ ਮੰਦੀ ਭਾਸ਼ਾ ਨੂੰ ਲੰਬਾ ਸਮਾਂ ਹੋ ਗਿਆ ਹੈ ਪਰ ਲੋਕ ਹੈਰਾਨ ਸਨ ਕਿ ਕੇਜਰੀਵਾਲ ਤੇ ਉਹਨਾਂ ਦੀ ਟੀਮ ਨੇ ਇਸ ਬਾਰੇ ਚੁੱਪ ਵੱਟੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਸ੍ਰੀ ਉਦੇ ਜਾਖੜ ਦੇ ਖੁਲਾਸਿਆਂ ਨਾਲ ਉਹਨਾਂ ਦੀ ਪੋਲ ਖੁਲ ਗਈ ਹੈ ਕਿ ਉਹ ਸੱਜਣ ਕੁਮਾਰ ਤੇ ਹੋਰ ਦੋਸ਼ੀ ਯਸ਼ਪਾਲ ਨੂੰ ਜੇਲ ਵਿਚੋਂ ਬਾਹਰ ਕੱਢਣ ਵਾਸਤੇ ਪੈਸੇ ਲੈ ਰਹੇ ਹਨ।

ਸ੍ਰੀ ਸਿਰਸਾ ਨੇ ਕਿ ਰਾਜਨੀਤੀ ਵਿਚ ਆਉਣ ਸਮੇਂ ਤੋਂ ਲੈ ਕੇ ਹੁਣ ਤੱਕ ਸ੍ਰੀ ਕੇਜਰੀਵਾਲ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਹਮਾਇਤ ਕਰਦੇ ਰਹੇ ਹਨ ਅਤੇ ਮੁੱਖ ਮੰਤਰੀ ਬਣਨ ਮਗਰੋਂ ਉਹ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਾਤਲਾਂ ਦੀ ਮਦਦ ਕਰਨ ਵਾਸਤੇ ਕਰ ਰਹੇ ਹਨ।

ਉਹਨਾਂ ਕਿਹਾ ਕਿ ਸ੍ਰੀ ਉਦੈ ਜਾਖੜ ਵੱਲੋਂ ਪੱਛਮੀ ਦਿੱਲੀ ਤੋਂ ਆਪ ਦੀ ਟਿਕਟ ਖਰੀਦਣ ਲਈ ਉਹਨਾਂ ਦੇ ਪਿਤਾ ਵੱਲੋਂ ਸ੍ਰੀ ਕੇਜਰੀਵਾਲ ਨੂੰ 6 ਕਰੋੜ ਰੁਪਏ ਨਗਦ ਦੇਣ ਦੇ ਕੀਤੇ ਖੁਲਾਸੇ ਨੇ ਉਹਨਾਂ ਦਾ ਚੇਹਰਾ ਜਨਤਾ ਸਾਹਮਣੇ ਬੇਨਕਾਬ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਸਭ ਤੋਂ ਭ੍ਰਿਸ਼ਟ ਸਿਆਸਤਦਾਨ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਸਨ ਤੇ ਹੁਣ ਲੋਕ ਸਭਾ ਦੀਆਂ ਟਿਕਟਾਂ ਵੇਚਣ ਦਾ ਮਾਮਲਾ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਹੀ ਦੋਸ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਹਮਣੇ ਆਏ ਸਨ ਤੇ ਹੁਣ ਸ੍ਰੀ ਉਦੈ ਜਾਖੜ ਵੱਲੋਂ ਕੀਤੇ ਖੁਲਾਸਿਆਂ ਨੇ ਉਹਨਾਂ ਦੋਸ਼ਾਂ ਨੂੰ ਸਹੀ ਸਾਬਤ ਕਰ ਦਿੱਤਾ ਹੈ ਤੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਸਿਰਫ ਟਿਕਟਾਂ ਵੇਚ ਕੇ ਪੈਸੇ ਕਮਾਉਣ ਵਾਸਤੇ ਬਣਾਈ ਸੀ।

ਸ੍ਰੀ ਸਿਰਸਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸ੍ਰੀ ਉਦੈ ਜਾਖੜ ਵੱਲੋਂ ਕੀਤੇ ਖੁਲਾਸਿਆਂ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਸ੍ਰੀ ਕੇਜਰੀਵਾਲ ਤੇ ਸ੍ਰੀ ਬਲਬੀਰ ਜਾਖੜ ਨੂੰ ਤੁਰੰਤ ਨੋਟਿਸ ਕੱਢ ਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸ੍ਰੀ ਕੇਜਰੀਵਾਲ ਖਿਲਾਫ ਕੇਸ ਵੀ ਦਰਜ ਕੀਤਾ ਜਾਵੇ ਤੇ ਵਿਸਥਾਰਿਤ ਜਾਂਚ ਰਾਹੀਂ ਇਹ ਪਤਾ ਲਗਾਇਆ ਜਾਵੇ ਕਿ 1984 ਦੇ ਕਾਤਲਾਂ ਨੂੰ ਜੇਲ ਵਿਚੋਂ ਬਾਹਰ ਕੱਢਣ ਲਈ ਕੌਣ ਪੈਸੇ ਦੇ ਰਿਹਾ ਸੀ ਤੇ ਕਿਸਨੂੰ ਦੇ ਰਿਹਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਸਿਰਫ ਪੈਸੇ ਕਮਾਉਣ ਦੇ ਚੱਕਰ ਵਿਚ ਲੋਕਾਂ ਨੂੰ ਧੋਖਾ ਦਿੱਤਾ ਹੈ ਤੇ ਸਿੱਖਾਂ ਦੀ ਪਿੱਠ ‘ਤੇ ਵਾਰ ਕਰ ਰਿਹਾ ਹੈ।

- Advertisement -

YES PUNJAB

Transfers, Postings, Promotions

Stay Connected

223,718FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech