ਈ-ਰਿਕਸ਼ਾ ਮਾਲਕ ਵਾਹਨ ਰਜਿਸਟਰ ਕਰਵਾਉਣ ਨਹੀਂ ਤਾਂ ਕਾਰਵਾਈ ਹੋਵੇਗੀ: ਡਾ: ਨਯਨ ਜੱਸਲ, ਸਕੱਤਰ ਆਰ.ਟੀ.ਏ.

ਜਲੰਧਰ, 10 ਅਕਤੂਬਰ 2019:

ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਡਾ.ਨਯਨ ਜੱਸਲ ਵਲੋਂ ਅੱਜ ਈ-ਰਿਕਸ਼ਾ ਡਰਾਇਵਰਾਂ ਅਤੇ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਅਪਣੇ ਵਾਹਨਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਨਹੀਂ ਤਾਂ ਸ਼ਰਤਾਂ ਪੂਰੀਆਂ ਨਾ ਕਰਨ ਲਈ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਵੱਖ-ਵੱਖ ਏਜੰਸੀਆਂ, ਡਰਾਇਵਰਾਂ, ਰੀ-ਰਿਕਸ਼ਾ ਯੂਨੀਅਨਾਂ ਅਤੇ ਹੋਰਨਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਪੀਲ ਕੀਤੀ ਕਿ ਅਪਣੇ ਵਾਹਨਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾ ਕਿਹਾ ਕਿ ਜ਼ਿਲ੍ਹੇ ਵਿੱਚ ਕੇਵਲ 5 ਏਜੰਸੀਆਂ ਹਨ ਜਿਨਾ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਈ-ਰਿਕਸ਼ਾ ਨੂੰ ਵੇਚਣ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਡਾ.ਜੱਸਲ ਨੇ ਦੱਸਿਆ ਕਿ ਸ਼ਹਿਰ ਵਿੱਚ 125 ਦੇ ਕਰੀਬ ਈ-ਰਿਕਸ਼ਾ ਚੱਲ ਰਹੇ ਹਨ ਜਿਨਾਂ ਵਿਚੋਂ ਕੇਵਲ 80 ਨੇ ਹੀ ਰਜਿਸਟਰੇਸ਼ਨ ਕਰਵਾਈ ਹੈ ਅਤੇ ਬਾਕੀ ਨਿਯਮਾਂ ਦੀ ਉਲੰਘਣਾ ਕਰਕੇ ਸ਼ਹਿਰ ਵਿੱਚ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਨੂੰ ਹਲਕੇ ਵਿੱਚ ਲੈਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਮਾਲਕਾਂ ਨੂੰ ਕਰੀਬ 3740 ਰੁਪਏ ਅਦਾ ਕਰਕੇ ਜਿਸ ਵਿੱਚ ਹਾਈਪੋਥੇਕੇਸ਼ਨ ਫੀਸ, ਸਮਾਰਟ ਕਾਰਡ ਫੀਸ, ਆਰ.ਸੀ.ਫੀਸ, ਐਮ.ਵੀ.ਆਈ ਫੀਸ ਅਤੇ ਹੋਰ ਸ਼ਾਮਿਲ ਹਨ ਪ੍ਰਾਪਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਲੇਟ ਫੀਸ ਵੀ ਲਾਗੂ ਹੋਵੇਗੀ ਅਤੇ ਵਾਹਨ ਦੀ ਇੰਸੋਰੈਂਸ ਵੀ ਲਾਜ਼ਮੀ ਹੈ।

ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਕਿਹਾ ਕਿ ਈ-ਰਿਕਸ਼ਾ ਨੂੰ ਮੋਟਰ ਵਹੀਕਲ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ। ਉਨ੍ਹਾਂ ਈ-ਰਿਕਸ਼ਾ ਡਰਾਇਵਰਾਂ ਅਤੇ ਮਾਲਕਾਂ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਬੰਧਿਤ ਦਸਤਾਵੇਜ ਆਰ.ਟੀ.ਏ.ਦਫ਼ਤਰ ਲਿਆ ਕੇ ਰਜਿਸਟਰੇਸ਼ਨ ਕਰਵਾਈ ਜਾਵੇ।

ਉਨ੍ਹਾਂ ਈ-ਰਿਕਸ਼ਾ ਮਾਲਕਾਂ ਨੂੰ ਸਾਵਧਾਨ ਕੀਤਾ ਕਿ ਜਲਦੀ ਹੀ ਵਿਭਾਗ ਵਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬਿਨਾਂ ਦਰੁਸਤ ਦਸਤਾਵੇਜਾਂ ਦੇ ਈ-ਰਿਕਸ਼ਿਆਂ ਨੂੰ ਜ਼ਬਤ ਕੀਤਾ ਜਾਵੇਗਾ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES