ਈਸ਼ਾ ਰਿਖੀ ਦਾ ਕਿਰਦਾਰ ‘ਜੀਤੋ’ ਛੱਡ ਰਿਹਾ ਲੋਕਾਂ ਦੇ ਦਿਮਾਗ ਤੇ ਪ੍ਰਭਾਵ

ਚੰਡੀਗੜ੍ਹ 1 ਜੁਲਾਈ 2019:

ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਪਾਤਰ ਅਤੇ ਰੋਲ ਅਮਰ ਬਣ ਜਾਵੇ ਅਤੇ ਲੋਕ ਇਸਨੂੰ ਕਈ ਸਾਲਾਂ ਤੱਕ ਯਾਦ ਰੱਖਣ। ਕਲਾਕਾਰ ਆਪਣੇ ਵਲੋਂ ਹਰ ਕਿਰਦਾਰ ਨੂੰ ਅਸਲੀਅਤ ਨਾਲ ਨਿਭਾਉਣ ਵਿੱਚ ਜੀ ਜਾਨ ਲਗਾ ਦਿੰਦੇ ਹਨ ।

ਪੰਜਾਬੀ ਇੰਡਸਟਰੀ ਦੀ ਇੱਕ ਅਭਿਨੇਤਰੀ ਨੇ ਵੀ ਹੁਣ ਤੱਕ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ ਉਹ ਹੋਰ ਕੋਈ ਨਹੀਂ ਹੈ ਬਲਕਿ ਫ਼ਿਲਮ ‘ਮਿੰਦੋ ਤਹਿਸੀਲਦਾਰਨੀ’ ਵਿੱਚ ‘ਜੀਤੋ’ ਦੇ ਕਿਰਦਾਰ ਵਿੱਚ ‘ਈਸ਼ਾ ਰੀਖੀ’ ਹਨ।

‘ਜੱਟ ਬੋਆਇਸ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਲੈਕੇ ਆਪਣੀ ਬੌਲੀਵੁੱਡ ਡੈਬਿਊ ਫਿਲਮ ‘ਨਵਾਬਜ਼ਾਦੇ’ ਨਾਲ ਇੰਡਸਟਰੀ ਵਿਚ ਆਪਣਾ ਲੋਹਾ ਮਨਵਾਉਣ ਤੱਕ ਉਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ ਇਸ ਮਨੋਰੰਜਨ ਦੀ ਦੁਨੀਆਂ ਵਿਚ ਆਪਣਾ ਨਾਮ ਚਮਕਾਉਣ ਦਾ।

ਈਸ਼ਾ ਰਿਖੀ ਤੋਂ ਇਲਾਵਾ ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਅਤੇ ਰਾਜਵੀਰ ਜਵੰਧਾ ਨੂੰ ਫਿਲਮ ਵਿਚ ਮਹੱਤਵਪੂਰਨ ਭੂਮਿਕਾਵਾਂ ਵਿਚ ਦੇਖਿਆ ਗਿਆ ਹੈ। ਇਸ ਫਿਲਮ ਨੂੰ ਅਵਤਾਰ ਸਿੰਘ ਦੁਆਰਾ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਮਿੰਦੋ ਤਹਿਸੀਲਦਾਰਨੀ’ ਰਿਲੀਜ਼ ਹੋ ਚੁੱਕੀ ਹੈ ਅਤੇ ਸਫਲਤਾਪੂਰਵਕ ਚੱਲ ਰਹੀ ਹੈ।

ਟ੍ਰੇਲਰ ਵੇਖੋ

ਫਿਲਮ ਦੇ ਸਫ਼ਰ ਬਾਰੇ ਅਤੇ ਫ਼ਿਲਮ ਵਿੱਚ ਆਪਣੇ ਕਿਰਦਾਰ ਵਾਰੇ ਦੱਸਦਿਆਂ ਈਸ਼ਾ ਰਿਖੀ ਨੇ ਕਿਹਾ, “ਮੇਰਾ ਕਿਰਦਾਰ ਜੀਤੋ ਜੋ ਕਿ ਲੱਖਾ (ਰਾਜਵੀਰ ਜਵੰਦਾ) ਦੇ ਨਾਲ ਹੈ, ਬਹੁਤ ਹੀ ਮਾਸੂਮੀਅਤ ਹੋਣ ਦੇ ਨਾਲ ਨਾਲ ਬਹੁਤ ਹੀ ਮਜਬੂਤ ਵੀ ਹੈ। ਇਸ ਰੋਲ ਦੇ ਬਹੁਤ ਸਾਰੇ ਰੰਗ ਹਨ ਅਤੇ ਇਹ ਮੇਰੇ ਹੁਣ ਤੱਕ ਦੇ ਸਾਰੇ ਕਿਰਦਾਰਾਂ ਤੋਂ ਬਿਲਕੁਲ ਅਲੱਗ ਹੈ।

ਮੈਂ ਬਹੁਤ ਖੁਸ਼ ਹਾਂ ਕਿ ਮੈਂਨੂੰ ਇਸ ਕਿਰਦਾਰ ਨੂੰ ਕਰਨ ਦਾ ਮੌਕਾ ਮਿਲਿਆ ਅਤੇ ਮੈਂਨੂੰ ਯਕੀਨ ਹੈ ਕਿ ਲੋਕ ਜੀਤੋ ਨੂੰ ਯਾਦ ਰੱਖਣਗੇ। ਫ਼ਿਲਮ ਦੀ ਕਹਾਣੀ ਵਿੱਚ ਹਰ ਇੱਕ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਜੋ ਅੱਜ ਕੱਲ ਦੇ ਰੁਝਾਨ ਅਤੇ ਮਤਲਬੀ ਰਿਸ਼ਤਿਆਂ ਤੋਂ ਬਹੁਤ ਹੀ ਵੱਖਰਾ ਹੈ।”

ਉਹਨਾਂ ਨੇ ਅੱਗੇ ਕਿਹਾ, “‘ਮਿੰਦੋ ਤਹਿਸੀਲਦਾਰਨੀ’ ਫ਼ਿਲਮ ਰੋਮਾਂਸ, ਭਾਵਨਾ ਅਤੇ ਕਾਮੇਡੀ ਦਾ ਪੂਰਾ ਪੈਕੇਜ ਹੈ। ਮੈਂਨੂੰ ਖੁਸ਼ੀ ਹੈ ਕਿ ਲੋਕ ਇਸ ਨੂੰ ਪਸੰਦ ਕਰ ਰਹੇ ਹਨ ਅਤੇ ਇਹਨਾਂ ਕਿਰਦਾਰਾਂ ਨਾਲ ਜੁੜਿਆ ਮਹਿਸੂਸ ਕਰ ਰਹੇ ਹਨ ਖ਼ਾਸਕਰ ‘ਜੀਤੋ’ ਅਤੇ ਉਸਦੇ ਜੇਠ ‘ਤੇਜੇ’ ਦੇ ਰਿਸ਼ਤੇ ਨੂੰ ਨਾਲ।

ਤੇਜੇ ਦਾ ਰੋਲ ਕਰਮਜੀਤ ਸਿੰਘ ਅਨਮੋਲ ਦੁਆਰਾ ਨਿਭਾਇਆ ਗਿਆ ਹੈ।ਅਖੀਰ ਵਿੱਚ ਮੈਂ ਕਹਾਂਗੀ ਕਿ ਜੇ ਤੁਸੀਂ ਫ਼ਿਲਮ ਨੂੰ ਨਹੀਂ ਦੇਖੀ ਹੈ ਤਾਂ ਹੁਣੇ ਹੀ ਆਪਣੀ ਟਿਕਟ ਖਰੀਦੋ ਅਤੇ ਸੰਪੂਰਨ ਮਨੋਰੰਜਨ ਦੀ ਇਸ ਯਾਤਰਾ ਦਾ ਅਨੰਦ ਮਾਣੋ।

Share News / Article

Yes Punjab - TOP STORIES