ਈਸ਼ਾ ਕਾਲੀਆ ਨੇ ਵਕੀਲਾਂ ਦੀ ਸ਼ਾਨ ਖਿਲਾਫ਼ ਲਿਖ਼ੇ ‘ਸਲੋਗਨਾਂ’ ਦੀ ਕੀਤੀ ਨਿੰਦਾ – ਐਸ.ਡੀ.ਐਮ. ਅਤੇ ਵਕੀਲਾਂ ਦਰਮਿਆਨ ਗ਼ਲਤ ਫ਼ਹਿਮੀ ਦੂਰ

ਹੁਸ਼ਿਆਰਪੁਰ, 6 ਸਤੰਬਰ, 2019 –
ਐਸ.ਡੀ.ਐਮ. ਹੁਸ਼ਿਆਰਪੁਰ ਅਤੇ ਬਾਰ ਐਸੋਸੀਏਸ਼ਨ ਦਰਮਿਆਨ ਪੈਦਾ ਹੋਈ ਗਲਤਫਹਿਮੀ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਪਹਿਲ ਸਦਕਾ ਉਨ੍ਹਾਂ ਦੇ ਦਫ਼ਤਰ ਵਿਖੇ ਇਕ ਖੁਸ਼ਨੁਮਾ ਮਾਹੌਲ ਵਿੱਚ ਸੁਲਝ ਗਈ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵਕਾਲਤ ਇਕ ਸਨਮਾਨਯੋਗ ਪੇਸ਼ਾ ਹੈ, ਜਿਸ ਦੀ ਹਰੇਕ ਵਿਅਕਤੀ ਵਲੋਂ ਕਦਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਕੀਲਾਂ ਦਾ ਮਾਣ-ਸਨਮਾਨ ਹਮੇਸ਼ਾ ਕਾਇਮ ਰੱਖਿਆ ਜਾਵੇਗਾ।

ਉਨ੍ਹਾਂ ਨਾਲ ਹੀ ਬੀਤੇ ਦਿਨ ਵਕੀਲਾਂ ਦੀ ਸ਼ਾਨ ਖਿਲਾਫ ਲਿਖੇ ਸਲੋਗਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ। ਐਸ.ਡੀ.ਐਮ. ਸ਼੍ਰੀ ਅਮਿਤ ਸਰੀਨ ਵਲੋਂ ਵੀ ਵਕੀਲਾਂ ਦੀ ਸ਼ਾਨ ਖਿਲਾਫ ਲਿਖੇ ਗਏ ਸਲੋਗਨਾਂ ਦੀ ਨਿੰਦਾ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਧਰਮਿੰਦਰ ਸਿੰਘ ਜੱਜ, ਸਾਬਕਾ ਪ੍ਰਧਾਨ ਐਡਵੋਕੇਟ ਆਰ.ਪੀ.ਧੀਰ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।

Share News / Article

Yes Punjab - TOP STORIES