‘ਈਕੋ ਸਿੱਖ’ ਨੇ ਵਧ ਰਹੇ ਪ੍ਰਦੂਸ਼ਣ ਦੇ ਸੰਕਟ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੁਧਿਆਣਾ ’ਚ ਕਰਵਾਈ ‘ਵਾਤਾਵਰਣ ਇਕੱਤਰਤਾ’

ਲੁਧਿਆਣਾ, 29 ਸਤੰਬਰ, 2019:

ਗਲੋਬਲ ਵਾਤਾਵਰਨ ਸਟਰਾਇਕ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਨੌਜਵਾਨਾਂ, ਸਕੂਲੀ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਸਮੇਤ, ਵੱਖ-ਵੱਖ ਸੰਸਥਾਵਾਂ ਤੋਂ ਸਮਾਜ ਸੇਵੀ ਲੁਧਿਆਣਾ ਦੇ ਆਰਤੀ ਚੌਕ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਸੰਕਟ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ ।

ਵਾਤਾਵਰਨ ਪ੍ਰੇਮੀਆਂ ਨੇ ਹੱਥਾਂ ਵਿੱਚ ‘ਮੇਰੀ ਸਹਾਇਤਾ ਕਰੋ, ਮੈਂ ਸਾਹ ਨਹੀਂ ਲੈ ਸਕਦਾ’, “ਪੰਜਾਬ ਦੀ ਰਜ਼ਾ ਸਾਫ ਹਵਾ”, “ਧੂਏ ਤੇ ਲਾਓ ਸੈਂਸਰ, ਜੜੋ ਮੁਕਾਈਏ ਕੈਂਸਰ” ਵਰਗੇ ਸਲੋਗਨ ਫੜ ਕੇ ਪ੍ਰਚਾਰ ਕੀਤਾ ਅਤੇ ਨਾਅਰੇ ਲਗਾਏ ।

ਇਸ ਇਕੱਠ ਦਾ ਆਯੋਜਨ ਈਕੋਸਿੱਖ ਸੰਸਥਾ ਵੱਲੋਂ 16 ਸਾਲ ਦੀ ਇੱਕ ਸਵੀਡਿਸ਼ ਲੜਕੀ, ਗ੍ਰੇਟਾ ਥੰਨਬਰਗ, ਜਿਸਨੇ ਸਕੂਲੀ ਬੱਚਿਆਂ ਦੇ ਨਾਲ ਮਿਲਕੇ ਮੌਸਮ ਸੰਭਾਲ ਲਈ ਵਿਸ਼ਵਵਿਆਪੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਦੇ ਹੱਕ ਵਿੱਚ ਕੀਤਾ । ਹੁਣ ਤੱਕ 185 ਦੇਸ਼ਾਂ ਦੇ 40 ਲੱਖ ਵਿਦਿਆਰਥੀ ਸੜਕਾਂ ‘ਤੇ ਉਤਰੇ ਅਤੇ ਸਾਫ ਹਵਾ ਦੇ ਲਈ ਕੋਲਾ ਅਧਾਰਤ ਕਾਰੋਬਾਰ ਨੂੰ ਰੋਕਣ ਦੀ ਮੰਗ ਕੀਤੀ।

ਈਕੋਸਿੱਖ ਵਲੋਂ ਆਯੋਜਿਤ ਕੀਤੇ ਗਏ ਇਕੱਠ ਵਿੱਚ ਸਕੂਲਾਂ ਅਤੇ ਐਨਜੀਓਜ਼ ਦੀ ਹਾਜ਼ਰੀ ਬਹੁਤ ਸ਼ਲਾਘਾਯੋਗ ਸੀ ਜਿਨਾਂ ਵਿੱਚ ਕਲਗੀਧਰ ਸੀਨੀਅਰ ਸ. ਸਕੂਲ, ਸਰਗੋਧਾ ਸਕੂਲ, ਬੀ.ਸੀ.ਐਮ., ਦਿੱਲੀ ਪਬਲਿਕ ਸਕੂਲ, ਦੋਰਾਹਾ ਪਬਲਿਕ ਸਕੂਲ, ਦੋਰਾਹਾ ਕਾਲਜ ਆਫ਼ ਐਜੂਕੇਸ਼ਨ, ਰਿਆਨ ਇੰਟਰਨੈਸ਼ਨਲ, ਜੀ.ਐੱਨ.ਈ ਕਾਲਜ , ਓਰੋਬਿੰਦੋ ਕਾਲਜ ਅਤੇ ਸੰਸਥਾਵਾਂ ਵਿਚ; ਆਰ ਬੀ ਐਸ ਰੂਟਸ, ਹੈਲਪਿੰਗ ਹੈਂਡਜ਼, ਅਹਿਸਾਸ ਐਨ ਜੀ ਓ, ਸੰਭਾਵ, ਗਦਰੀ ਸ਼ਹੀਦ ਬਾਬਾ ਲਾਲ ਸਿੰਘ ਕਮੇਟੀ, ਏਕਨੂਰ ਅਤੇ ਕਿਡੀ ਸੰਗਤ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੁਮਾਇੰਦੇ ਮੌਜੂਦ ਸਨ।

ਈਕੋਸਿੱਖ ਵਲੋਂ ਚਲਾਈ ਗਈ ਮੁਹਿੰਮ ਦੀ ਪ੍ਰਬੰਧਕ ਸਰਪ੍ਰੀਤ ਕੌਰ ਨੇ ਕਿਹਾ, “ਵੱਧ ਰਹੇ ਪ੍ਰਦੂਸ਼ਣ ਕਾਰਨ ਤਬਾਹੀ ਬਹੁਤ ਤੇਜ਼ੀ ਨਾਲ ਆ ਰਹੀ ਹੈ ਪਰ ਸਾਡੀ ਕਾਰਵਾਈ ਬਹੁਤ ਹੌਲੀ ਹੈ। ਸਾਡੇ ਕੋਲ 0.5 ਡਿਗਰੀ ਦੇ ਗਲੋਬਲ ਵਾਧਾ ਨੂੰ ਬਚਾਉਣ ਲਈ ਸਿਰਫ 9 ਸਾਲ ਹਨ ਅਤੇ ਜੇਕਰ ਅਸੀਂ ਧਰਤੀ ਦਾ ਸ਼ੋਸ਼ਣ ਇਸ ਤਰਾਂ ਹੀ ਜਾਰੀ ਰਖਿਆ ਤਾਂ ਅਸੀਂ ਕਦੇ ਵੀ ਸ਼ੁੱਧ ਵਾਤਾਵਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਾਂਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਹਵਾ ਦੀ ਗੁਣਵਤਾ ਪਹਿਲਾਂ ਹੀ 500 ਇੰਡੈਕਸ ਨੂੰ ਛੂਹ ਰਹੀ ਹੈ ਅਤੇ ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਵਿਚ ਕੈਂਸਰ ਕਾਰਨ 34,430 ਮੌਤਾਂ ਹੋਈਆਂ ਹਨ ਅਤੇ ਅਸੀਂ ਅਜੇ ਵੀ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਹਾਂ ਪਰ ਇਨ੍ਹਾਂ ਮੌਤਾਂ ਦੇ ਕਾਰਨਾਂ ਨੂੰ ਰੋਕ ਨਹੀਂ ਰਹੇ। ”

ਸਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਜਦੋਂ ਸਾਨੂੰ ਪਤਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਸਾਨੂੰ ਸ਼ੁੱਧ ਪਾਣੀ, ਅਤੇ ਸਾਫ ਸੁੱਥਰਾ ਵਾਤਾਵਰਨ ਨਹੀਂ ਮਿਲੇਗਾ ਪਰ ਅਸੀਂ ਵਾਤਾਵਰਨ ਸੰਭਾਲ ਲਈ ਕੋਈ ਕਦਮ ਨਹੀਂ ਚੁੱਕ ਰਹੇ ।

ਔਰਬਿੰਦੋ ਕਾਲਜ ਦੇ 20 ਸਾਲਾ ਨੌਜਵਾਨ ਰਤਨਦੀਪ ਨੇ ਕਿਹਾ ਕਿ , “ਗਰੇਟਾ ਥੰਬਰਗ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ। ਓਹਨਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਰੀਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਹੋਂਦ ਬਚਾਉਣ ਲਈ ਪੰਜਾਬ ਵਿੱਚ ਇੱਕ ਵਧੀਆ ਜੰਗਲ ਲਾਉਣ ਦੀ ਜ਼ਰੂਰਤ ਹੈ। ਸਾਡੇ ਲਈ ਇਹ ਵੀ ਚਿੰਤਾ ਦੀ ਗੱਲ ਹੈ ਕਿ ਸਰਕਾਰ ਹਰ ਨਾਗਰਿਕ ਨੂੰ 15 ਮੁਫਤ ਬੂਟੇ ਦੀ ਪੇਸ਼ਕਸ਼ ਕਰ ਰਹੀ ਹੈ ਪਾਰ ਰੁੱਖਾਂ ਦੇ ਬਚਾਅ ਲਈ ਕੋਈ ਫੰਡ ਨਹੀਂ ਹੈ ।

ਪਿਛਲੇ ਸਾਲ ਪੰਜਾਬ ਵਿਚ ਅਕਤੂਬਰ ਦੇ 20 ਦਿਨਾਂ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ 44,000 ਘਟਨਾਵਾਂ ਦਰਜ ਹੋਈਆਂ ਹਨ ਅਤੇ ਇਸ ਸਾਲ ਪਹਿਲਾਂ ਹੀ 117 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ। ਰਿਪੋਰਟਾਂ ਅਨੁਸਾਰ ਪੰਜਾਬ ਹਰ ਸਾਲ 2 ਕਰੋੜ ਟਨ ਪਰਾਲੀ ਅਤੇ 1.36 ਕਰੋੜ ਟਨ ਕੋਲਾ ਬਲਦਾ ਹੈ ਜੋ ਇਕ ਸਾਲ ਵਿਚ ਦਮਾ ਦੇ 87400 ਮਰੀਜ਼ਾਂ ਨੂੰ ਸ਼ਾਮਲ ਕਰਦਾ ਹੈ। WHO 2016 ਦੀਆਂ ਰਿਪੋਰਟਾਂ ਸ਼ਹਿਰੀ ਖੇਤਰਾਂ ਵਿੱਚ 10 ਵਿੱਚੋਂ 9 ਵਿਅਕਤੀ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਤ ਹਨ ਅਤੇ ਇਸ ਤਰ੍ਹਾਂ ਸਾਡੀ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿਚ ਹਰ ਸਾਲ 12.4 ਲੱਖ ਮੌਤਾਂ ਹੁੰਦੀਆਂ ਹਨ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਦਿਆਰਥੀ ਸੁਪ੍ਰੀਤ ਕੌਰ ਨੇ ਕਿਹਾ, ਕਿ ਸਮਾਂ ਆ ਗਿਆ ਹੈ ਜਦੋਂ ਸਾਨੂੰ ਵਾਤਾਵਰਨ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ। ਸਾਨੂੰ ਕੋਲੇ ਦੀ ਖਪਤ ਘੱਟ ਘੱਟ ਕਰਨੀ ਚਾਹੀਦੀ ਹੈ ਅਤੇ ਵਾਤਾਵਰਨ ਸੰਭਾਲ ਲਈ ਕਦਮ ਚੁੱਕਣੇ ਚਾਹੀਦੇ ਹਨ ।”

ਵਾਤਾਵਰਨ ਪ੍ਰੇਮੀਆਂ ਦੇ ਇਕੱਠ ਦੌਰਾਨ ਟ੍ਰੈਫਿਕ ਪੁਲਿਸ ਬਹੁਤ ਹੀ ਸਹਿਯੋਗੀ ਸੀ ਅਤੇ ਸਮਾਗਮ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ ਵਲੋਂ ਸਹਾਇਤਾ ਕੀਤੀ ਗਈ।

Share News / Article

Yes Punjab - TOP STORIES