- Advertisement -
ਅੱਜ-ਨਾਮਾ
ਇੱਕ ਸਰਕਾਰ ਸੀ ਬੜਾ ਐਲਾਨ ਕਰਿਆ,
ਕਿਸ-ਕਿਸ ਚੀਜ਼ ਦੀ ਦੇਊਗੀ ਛੋਟ ਬੇਲੀ।
ਦੂਸਰੀ ਲੱਗੀ ਪਈ ਦੁੱਗਣੀਆਂ ਦੇਣ ਛੋਟਾਂ,
ਕਹਿੰਦੀ ਵਾਅਦੇ ਦਾ ਕੋਈ ਨਾ ਖੋਟ ਬੇਲੀ।
ਤੀਸਰੀ ਏਦੂੰ ਵੀ ਲੰਘੀ ਪਈ ਬੜਾ ਅੱਗੇ,
ਕਹਿੰਦੀ ਫੰਡ ਦੀ ਕੋਈ ਨਹੀਂ ਟੋਟ ਬੇਲੀ।
ਸਾਰੀਆਂ ਕਰਨ ਐਲਾਨ ਤਾਂ ਨਾਲ ਆਖਣ,
ਛੋਟਾਂ ਬਦਲੇ ਬੱਸ ਪਾਇਉ ਜੇ ਵੋਟ ਬੇਲੀ।
ਵੰਡਦੇ ਏਦਾਂ ਹੀ ਮੁਫਤ ਜੇ ਜਾਣ ਲੀਡਰ,
ਵਧਦੀ ਲੋਕਾਂ ਦੀ ਜਾਊ ਫਿਰ ਮੰਗ ਬੇਲੀ।
ਖਜ਼ਾਨੇ ਕਾਰੂ ਦੇ ਇੱਕ ਦਿਨ ਮੁੱਕ ਜਾਣੇ,
ਮੁਸ਼ਕਲ ਹੋਊ ਫਿਰ ਤੋਰਨਾ ਡੰਗ ਬੇਲੀ।
-ਤੀਸ ਮਾਰ ਖਾਂ
ਅਗਸਤ 29, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -