ਇੱਕ ਦਿਨ ਕਿਹਾ ਸੀ ਖੁਦ ਅਕਾਲੀਆਂ ਨੇ, ਭਾਜਪਾ ਨਾਲ ਕੋਈ ਸਾਂਝ ਨਾ ਰਹੀ ਭਾਈ

ਅੱਜ-ਨਾਮਾ

ਇੱਕ ਦਿਨ ਕਿਹਾ ਸੀ ਖੁਦ ਅਕਾਲੀਆਂ ਨੇ,
ਭਾਜਪਾ ਨਾਲ ਕੋਈ ਸਾਂਝ ਨਾ ਰਹੀ ਭਾਈ।

ਰੱਖਿਆ ਮਾਣ ਹਰਿਆਣੇ ਵਿੱਚ ਜਦੋਂ ਨਾਹੀਂ,
ਗੱਡੀ ਲੀਹ ਤੋਂ ਤਾਹੀਂਓਂ ਇਹ ਲਹੀ ਭਾਈ।

ਮੰਨਦੇ ਈ ਮੰਗ ਨਾ ਮੰਗਣ ਸਲਾਹ ਸਾਡੀ,
ਆਪਣਾ ਕੀਤਾ ਹਨ ਸਮਝਦੇ ਸਹੀ ਭਾਈ।

ਕਰਦਾ ਚਿੱਤ ਨਹੀਂ ਤੋੜਨ ਨੂੰ ਸਾਂਝ ਬੇਸ਼ੱਕ,
ਅਸੀਂ ਵੀ ਅੱਕ ਕੇ ਗੱਲ ਆਹ ਕਹੀ ਭਾਈ।

ਲੰਘਿਆ ਤੀਜਾ ਨਹੀਂ ਦਿਨ ਤੇ ਲੋਕ ਵੇਖਣ,
ਫਿਰ ਤੋਂ ਤੋੜ ਲਿਆ ਵਰਤ ਅਕਾਲੀਆਂ ਨੇ।

ਕਰਿਆ ਟੂਣਾ ਕੁਝ ਦਿੱਲੀ ਨੇ ਨਵਾਂ ਕਹਿੰਦੇ,
ਲਿਆ ਕੁਝ ਪਾਸਾ ਹੈ ਪਰਤ ਅਕਾਲੀਆਂ ਨੇ।

-ਤੀਸ ਮਾਰ ਖਾਂ
ਅਕਤੂਬਰ 07, 2019

Share News / Article

YP Headlines