27.8 C
Delhi
Saturday, April 13, 2024
spot_img
spot_img

ਇੰਦਰਮੋਹਨ ਸਿੰਘ ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਚੀਫ਼-ਕੋ-ਆਰਡੀਨੇਟਰ ਨਿਯੁਕਤ

ਨਵੀਂ ਦਿੱਲੀ: 22 ਮਈ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਇੰਦਰਮੋਹਨ ਸਿੰਘ ਨੂੰ ਕਮੇਟੀ ਦੇ ਚੀਫ਼-ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਸ. ਸਿਰਸਾ ਨੇ ਕਿਹਾ ਸ. ਇੰਦਰਮੋਹਨ ਸਿੰਘ ਇੱਕ ਸੁਲਝੇ ਹੋਏ ਇਨਸਾਨ ਹਨ ਅਤੇ ਅਸੀਂ ਪਹਿਲਾਂ ਵੀ ਇਹਨਾਂ ਨਾਲ ਕਮੇਟੀ ਦੇ ਮਸਲਿਆਂ ਉਪੱਰ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਾਂ।

ਉਹਨਾਂ ਦੱਸਿਆ ਕਿ ਇੰਦਰਮੋਹਨ ਸਿੰਘ ਸਿੱਖ ਸਮਾਜ ਦੀ ਉਹ ਮਾਣਯੋਗ ਸ਼ਖ਼ਸੀਅਤ ਹਨ ਜਿਹਨਾਂ ਨੇ ਤਕਰੀਬਨ 30 ਸਾਲ ਤੱਕ ਭਾਰਤ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਿਚ ਸੇਵਾ ਕੀਤੀ ਹੈ।

ਉਹਨਾਂ ਆਸ ਪ੍ਰਗਟਾਈ ਕਿ ਚੀਫ਼-ਕੋ-ਆਰਡੀਨੇਟਰ ਦੀ ਸੇਵਾ ਸੰਭਾਲਣ ਤੋਂ ਬਾਅਦ ਸ. ਇੰਦਰਮੋਹਨ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿਚ ਤਾਲਮੇਲ ਸੰਬੰਧੀ ਆਪਣਾ ਅਹਿਮ ਯੋਗਦਾਨ ਪਾਉਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION