ਇੰਡੀਅਨ ਆਇਲ ਨੇ ਚੰਡੀਗੜ੍ਹ ’ਚ ਕਰਵਾਈ ‘ਸਾਈਕਲੋਥੋਨ’ – ਉਲੰਪੀਅਨ ਪ੍ਰਭਜੋਤ ਸਿੰਘ ਤੇ ਬਲਜੀਤ ਸਿੰਘ ਵੀ ਹੋਏ ਸ਼ਾਮਿਲ

ਚੰਡੀਗੜ, 7 ਜੁਲਾਈ, 2019:
ਇੰਡੀਅਨ ਆਇਲ ਕਾਰਪੋਰੇਸਨ ਵੱਲੋਂ ਸਵੱਛ ਭਾਰਤ ਦੇ ਅੰਤਰਗਤ ਈਂਧਨ ਸੁਰੱਖਿਆ ਦੇ ਨਾਅਰੇ ਹੇਠ ਸਾਈਕਲੋਥਨ ਕਰਵਾਈ ਗਈ ਜਿਸ ਵਿੱਚ 100 ਤੋਂ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ।

ਸੁਖਨਾ ਝੀਲ ਤੋਂ ਸੁਰੂ ਹੋਈ ਇਹ ਸਾਈਕਲ ਰੈਲੀ ਸੈਕਟਰ 2, 11, 15, 16, 9, 8 ਵਿੱਚੋਂ ਗੁਜਰਦੀ ਹੋਈ ਵਾਪਸ ਸੁਖਨਾ ਝੀਲ ਵਿਖੇ ਆ ਕੇ ਸਮਾਪਤ ਹੋਈ। ਵਾਪਸੀ ਉਤੇ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਕਿੇਟ ਨਾਲ ਸਨਮਾਨਿਆ ਗਿਆ।

ਇਸ ਸਾਈਕਲੋਥਨ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ ਇੰਡੀਅਨ ਆਇਲ ਦੇ ਉਚ ਅਧਿਕਾਰੀਆਂ ਜਨਰਲ ਮੈਨੇਜਰ (ਐਚ ਆਰ) ਸ੍ਰੀ ਸੁਨੀਲ ਕੁਮਾਰ ਨੇਗੀ, ਜਨਰਲ ਮੈਨੇਜਰ (ਸੀ ਐਸ ਆਰ) ਸ੍ਰੀ ਅਰੁਣ ਖੰਨਾ ਤੋਂ ਇਲਾਵਾ ਹਾਕੀ ਓਲੰਪੀਅਨ ਤੇ ਅਰਜੁਨਾ ਐਵਾਰਡੀ ਪ੍ਰਭਜੋਤ ਸਿੰਘ (ਸੀਨੀਅਰ ਮੈਨੇਜਰ) ਤੇ ਕੌਮਾਂਤਰੀ ਹਾਕੀ ਖਿਡਾਰੀ ਬਲਜੀਤ ਸਿੰਘ (ਬਲਜੀਤ ਡਡਵਾਲ) ਨੇ ਵੀ ਸਮੂਲੀਅਤ ਕਰ ਕੇ ਨੌਜਵਾਨ ਪੀੜੀ ਨੂੰ ਫਿਟਨੈਸ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੀਨੀਅਰ ਮੈਨੇਜਰ ਗੀਤੂ ਮਹਿੰਦੀਰੱਤਾ ਤੇ ਬਰਾਂਡ ਅੰਬੈਸਡਰ ਗੁਰਿੰਦਰ ਸਿੰਘ ਵੀ ਹਾਜਰ ਸਨ।

Share News / Article

YP Headlines

Loading...