21 C
Jalandhar
Friday, October 22, 2021

ਵਾਹਿਗੁਰੂ

spot_img
yes punjab punjabi redirection

Parali

kissan

ajaib ghar

sarkari naukri

bijli

madadgaar

sports club

kisan sarkari naukri

muavja

PSSSB Chemical

Markfed Sept to Nov

mrsptu

Innocent

ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ 6 ਘੰਟੇ ਬਠਿੰਡਾ-ਚੰਡੀਗੜ੍ਹ ਸੜਕ ਤੇ ਡਟੇ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ

- Advertisement -

ਯੈੱਸ ਪੰਜਾਬ
ਪਟਿਆਲਾ, 12 ਸਤੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮਾਸਟਰ ਕੇਡਰ ਦੀਆਂ ਨਵੀਆਂ ਅਸਾਮੀਆਂ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਗਾਤਾਰ 6 ਘੰਟੇ ਬਠਿੰਡਾ-ਚੰਡੀਗੜ੍ਹ ਸੜਕ ਤੇ ਡਟੇ ਰਹੇ। ਸ਼ਾਮ 7 ਵਜੇ ਦੇ ਕਰੀਬ ਪਟਿਆਲਾ ਪ੍ਰਸ਼ਾਸਨ ਵੱਲ ਸਿੱਖਿਆ ਮੰਤਰੀ ਵਿਜੈ ਇੰਦਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐੱਸ ਡੀ ਸੰਦੀਪ ਸੰਧੂ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਜੱਥੇਬੰਦੀ ਦੀ ਲਿਖਤੀ ਮੀਟਿੰਗ ਤੈਅ ਕਰਵਾਉਣ ਤੇ ਬੇਰੁਜ਼ਗਾਰ ਸ਼ਾਂਤ ਹੋਏ ਅਤੇ ਲੱਗਭਗ 6 ਘੰਟਿਆਂ ਬਾਅਦ ਜਾਮ ਖੋਲਿਆ।

ਇਸ ਤੋਂ ਪਹਿਲਾਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਅੱਜ ਬੇਰੁਜ਼ਗਾਰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਇਕੱਠੇ ਹੋ ਕੇ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿਚ ਆ ਕੇ ਬਠਿੰਡਾ ਚੰਡੀਗੜ੍ਹ ਬਾਈਪਾਸ ਤੇ ਪਹੁੰਚ ਕੇ ਰੋਡ ਜਾਮ ਕੀਤਾ।

ਜ਼ਿਕਰਯੋਗ ਹੈ ਕਿ ਇਨ੍ਹਾਂ ਬੇਰੁਜ਼ਗਾਰਾਂ ਦਾ ਲਗਪਗ ਸਾਢੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ। ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਮੰਗਲੀ ਮਨੀਸ਼ ਫਾਜ਼ਿਲਕਾ 21 ਅਗਸਤ ਤੋਂ ਸਿਵਲ ਹਸਪਤਾਲ ਦੀ ਟੈਂਕੀ ਤੇ ਚੜ੍ਹਿਆ ਹੋਇਆ ਹੈ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਵਾਅਦੇ ਬੇਰੁਜ਼ਗਾਰਾਂ ਨਾਲ ਕੀਤੇ ਸਨ ਜਿਵੇਂ ਘਰ-ਘਰ ਨੌਕਰੀ ਦਾ ਵਾਅਦਾ ਅਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦਾ, ਇਹ ਵਾਅਦੇ ਜਿਉਂ ਦੀ ਤਿਉਂ ਹੀ ਲਟਕ ਰਹੇ ਹਨ ਕਿਉਂਕਿ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਇਸ ਲਈ ਬੇਰੁਜ਼ਗਾਰੀ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ ਡਾਂਗਾਂ ਨਾਲ ਕੁੱਟ ਕੇ ਗ੍ਰਿਫ਼ਤਾਰ ਕਰਕੇ ਥਾਣਿਆਂ ਵਿਚ ਬੰਦ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਫਿਰ 2022 ਵਿਧਾਨ ਸਭਾ ਦੀਆਂ ਵੋਟਾਂ ਲਈ ਅਜਿਹੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਫਿਰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹੁਣ ਇਨ੍ਹਾਂ ਰਾਜਨੀਤਕ ਧਿਰਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਬੇਰੁਜ਼ਗਾਰ ਮਨੀਸ਼ ਫ਼ਾਜ਼ਿਲਕਾ ਸੰਗਰੂਰ ਸਿਵਲ ਹਸਪਤਾਲ ਵਾਲੀ ਟੈੱਕੀ ਤੇ 21 ਅਗਸਤ ਤੋਂ ਰੁਜ਼ਗਾਰ ਪ੍ਰਾਪਤੀ ਲਈ ਟੈਂਕੀ ਤੇ ਚੜ੍ਹਿਆ ਹੋਇਆ ਹੈ।

ਇਸ ਮੌਕੇ ਡੇਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ, ਆਂਗਨਵਾਡ਼ੀ ਜਥੇਬੰਦੀ ਤੋਂ ਖੁਸਦੀਪ ਸ਼ਰਮਾ ਅਤੇ ਗਗਨਦੀਪ ਕੌਰ, ਪ੍ਰਤਿੰਦਰ ਕੌਰ, ਅਮਨ ਸੇਖਾਂ, ਹਰਦੀਪ ਫ਼ਾਜ਼ਿਲਕਾ, ਨਰਿੰਦਰ ਕੰਬੋਜ, ਕੁਲਦੀਪ ਭੁਟਾਲ, ਸਰਬਰਿੰਦਰ ਮੱਤਾਂ ਗੁਰਸੇਵਕ ਸਿੰਘ, ਬਲਕਾਰ ਮੰਘਾਣੀਆਂ, ਬਲਰਾਜ ਮੋੜ ਗੁਰਪ੍ਰੀਤ ਸਰਾਂ, ਤਜਿੰਦਰ ਬਠਿੰਡਾ, ਰਣਬੀਰ ਨਦਾਮਪੁਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,644FollowersFollow

ENTERTAINMENT

National

GLOBAL

OPINION

Security Force in Kashmir

Kashmir: A battle that has been laid off for far too long- by Amjad Ayub Mirza

On October 22, 1947 Pakistan attacked the State of Jammu and Kashmir. It was the beginning of a conflict that would leave thousands dead...
Indian Population

In the light of the population explosion debate – by Nirendra Dev

Mizoram has made news -- not necessarily for the wrong reasons but certainly for quite unexpected reasons. North-Eastern India generally makes news due to...
Terrorists Shadow

Tackling the resurgence of jihad in Kashmir – by Amjad Ayub Mirza

With three encounters taking place in less than 24 hours between October 10 and 11, terrorist insurgency has effectively resurged in the Kashmir Valley....

SPORTS

Health & Fitness

Heart Disease

This AI tech may spot unseen signs of heart failure

New York, Oct 19, 2021- US researchers have developed an electrocardiogram-reading algorithm that can detect subtle signs of heart failure. Heart failure, or congestive heart failure, occurs when the heart pumps less blood than the body normally needs. For years, doctors have relied heavily on an imaging technique called an echocardiogram to assess whether a patient may be experiencing heart...

Gadgets & Tech