- Advertisement -
ਅੱਜ-ਨਾਮਾ
ਹੋ ਗਈ ਪਾਕਿ ਦੀ ਸਖਤ ਸਰਕਾਰ ਮੀਆਂ,
ਸੁਣਿਆ ਮੀਡੀਏ ਨੂੰ ਪੈ ਰਹੀ ਮਾਰ ਮੀਆਂ।
ਇਮਰਾਨ ਕਿਹਾ ਕਿ ਅਸੀਂ ਵਿਰੋਧੀਆਂ ਦਾ,
ਚੱਲਦਾ ਰਹਿਣ ਨਹੀਂ ਦੇਣਾ ਪ੍ਰਚਾਰ ਮੀਆਂ।
ਨਵਾਜ਼ ਸ਼ਰੀਫ ਸੀ ਤਾੜਿਆ ਜੇਲ੍ਹ ਅੰਦਰ,
ਆਇਆ ਫੇਰ ਜ਼ਰਦਾਰੀ ਦਾ ਵਾਰ ਮੀਆਂ।
ਮੀਡੀਆ ਹਾਲੇ ਹਾਲਤ ਨੂੰ ਸਮਝਿਆ ਨਹੀਂ,
ਇਹਨੂੰ ਦਿੱਸੀ ਨਹੀਂ ਤੇਲ ਦੀ ਧਾਰ ਮੀਆਂ।
ਕਿਹਾ ਸਰਕਾਰ ਕਿ ਹੱਦਾਂ ਵਿੱਚ ਰਹੋ ਬੱਚੂ,
ਵਰਨਾ ਸਖਤੀਆਂ ਪੈਣੀਆਂ ਜਰਨੀਆਂ ਈ।
ਸਿਆਸੀ ਆਗੂਆਂ ਤੱਕ ਨਾ ਗੱਲ ਰਹਿਣੀ,
ਬੈਰਕਾਂ ਬਾਕੀਆਂ ਨਾਲ ਵੀ ਭਰਨੀਆਂ ਈ।
-ਤੀਸ ਮਾਰ ਖਾਂ
- Advertisement -