- Advertisement -
ਜਲੰਧਰ, 17 ਫਰਵਰੀ, 2020 –
ਸ਼ਹਿਰ ਦੇ ਛੋਟੇ ਲੜਕੇ ਮ੍ਰਿਦੁਲ ਗੁਪਤਾ ਵਲੋਂ ਕੌਮੀ ਹੁਨਰ ਖੋਜ ਪ੍ਰੀਖਿਆ ਨੂੰ ਪਾਸ ਕਰਕੇ ਸੂਬੇ ਭਰ ਵਿਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਗਿਆ ਜੋ ਕਿ ਸਾਰੇ ਸ਼ਹਿਰ ਲਈ ਬੜੇ ਮਾਣ ਵਾਲੀ ਗੱਲ ਹੈ।
ਮ੍ਰਿਦੁਲ ਜੋ ਕਿ ਇੰਨੋਸੈਂਟ ਹਾਰਟਸ ਸਕੂਲ ਵਿਖੇ ਪੜ੍ਹ ਰਿਹਾ ਹੈ ਵਲੋਂ 185 ਅੰਕ ਪ੍ਰਾਪਤ ਕਰਕੇ ਦੂਸਰੇ ਗੇੜ ਲਈ ਕੁਆਲੀਫਾਈ ਕਰ ਲਿਆ ।
ਮ੍ਰਿਦੁਲ ਦੇ ਪਿਤਾ ਅਰੁਣ ਗੁਪਤਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬਤੌਰ ਜ਼ਿਲ੍ਹਾ ਸਿਸਟਮ ਮੈਨੇਜਰ ਅਤੇ ਮਾਤਾ ਸ੍ਰੀਮਤੀ ਰਿੰਪਲ ਗੁਪਤਾ ਵੀ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਵਿਖੇ ਬਤੌਰ ਜ਼ਿਲ੍ਹਾ ਸਿਸਟਮ ਮੈਨੇਜਰ ਤਾਇਨਾਤ ਹਨ।
ਕੌਮੀ ਹੁਨਰ ਖੋਜ ਪ੍ਰੀਖਿਆ ਵਿੱਚ ਕੁੱਲ 46563 ਵਿਦਿਆਰਥੀ ਸ਼ਾਮਿਲ ਹੋਏ ਅਤੇ ਸੂਬੇ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀ ਵਲੋਂ 190 ਅੰਕ ਪ੍ਰਾਪਤ ਕੀਤੇ ਗਏ ਹਨ।
- Advertisement -