Monday, September 25, 2023

ਵਾਹਿਗੁਰੂ

spot_img
spot_img

‘ਇਨਸਾਫ਼ ਮਿਲਣ ਤਕ ਨਹੀਂ ਹੋਵੇਗਾ ਬਿੱਟੂ ਦਾ ਸਸਕਾਰ: ਡੇਰਾ ਕਮੇਟੀ ਵੱਲੋਂ ‘ਝੂਠੇ ਪਰਚੇ’ ਰੱਦ ਕਰਨ ਦੀ ਮੰਗ

- Advertisement -

ਯੈੱਸ ਪੰਜਾਬ
ਕੋਟਕਪੂਰਾ, 23 ਜੂਨ, 2019:
ਸਨਿਚਰਵਾਰ ਨੂੰ ਨਾਭਾ ਜੇਲ੍ਹ ਦੇ ਅੰਦਰ ਦੋ ਵਿਅਕਤੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਕਤਲ ਕਰ ਦਿੱਤੇ ਗਏ ਡੇਰਾ ਸਿਰਸਾ ਦੀ 45 ਮੈਂਬਰੀ ਸਟੇਟ ਕਮੇਟੀ ਦੇ ਮੈਂਬਰ ਮਹਿੰਦਰ ਪਾਲ ਬਿੱਟੂ ਦਾ ਅੰਤਿਮ ਸਸਕਾਰ ਅੱਜ ਨਹੀਂ ਕੀਤਾ ਜਾ ਸਕਿਆ।

ਡੇਰਾ ਪ੍ਰੇਮੀ ਇਹ ਵੀ ਮੰਗ ਕਰ ਰਹੇ ਹਨ ਕਿ ਬੇਅਦਬੀਆਂ ਸੰਬੰਧੀ ਡੇਰਾ ਪ੍ਰੇਮੀਆਂ ’ਤੇ ਦਰਜ ਕੀਤੇ ਗਏ ਪਰਚੇ ਗ਼ਲਤ ਹਨ ਅਤੇ ਉਨ੍ਹਾਂ ਇਹ ਮੰਗ ਵੀ ਰੱਖੀ ਹੈ ਕਿ ਡੇਰਾ ਪ੍ਰੇਮੀਆਂ ਵਿਰੁੱਧ ਦਰਜ ਪਰਚੇ ਰੱਦ ਕੀਤੇ ਜਾਣ।

ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਹੀ ਅੱਜ ਡੇਰੇ ਦੀ ਸਟੇਟ ਕਮੇਟੀ ਦੀ ਮੀਟਿੰਗ ਮਗਰੋਂ ਇਕ ਬੁਲਾਰੇ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਸਾਫ਼ ਮਿਲਣ ਤਕ ਮਹਿੰਦਰ ਪਾਲ ਬਿੱਟੂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਬਿੱਟੂ ਦੀ ਮ੍ਰਿਤਕ ਦੇਹ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਰੱਖੀ ਗਈ ਹੈ।

ਬੁਲਾਰੇ ਨੇ ਬਿੱਟੂ ਦੀ ਹੱਤਿਆ ਨੂੰ ‘ਸਿਆਸੀ ਕਤਲ’ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਡੇਰਾ ਪ੍ਰੇਮੀਆਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ ਅਤੇ ਹੁਣ ‘ਪਲੈਨਿੰਗ’ ਤਹਿਤ ਇਹ ਕਤਲ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਡੇਰਾ ਪ੍ਰੇਮੀਆਂ ’ਤੇ ਬੇਅਦਬੀ ਮਾਮਲਿਆਂ ਸੰਬੰਧੀ ਦਰਜ ਪਰਚੇ ਰੱਦ ਕੀਤੇ ਜਾਣ।

ਇਹ ਵੀ ਕਿਹਾ ਗਿਆ ਕਿ ਜਿੰਨੀ ਦੇਰ ਇਨਸਾਫ਼ ਨਹੀਂ ਮਿਲਦਾ ਉਨੀ ਦੇਰ ਡੇਰਾ ਪ੍ਰੇਮੀ ਸ਼ਾਂਤਮਈ ਪ੍ਰਦਰਸ਼ਨਜਾਰੀ ਰੱਖਣਗੇ।

ਇਸੇ ਦੌਰਾਨ ਡੇਰਾ ਕਮੇਟੀ ਨੇ ਕੋਟਕਪੂਰਾ ਦੀ ਦਾਣਾ ਮੰਡੀ ਵਿਚ ਡੇਰਾ ਪ੍ਰੇਮੀਆਂ ਨੂੰ ਇਕੱਠਿਆਂ ਹੋਣ ਦਾ ਸੱਦਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਇਸ ਮਾਮਲੇ ਵਿਚ ਕਾਫ਼ੀ ਇਹਤਿਆਤ ਵਰਤ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਸੰਭਾਵਨਾ ਨੂੰ ਵੇਖ਼ਦਿਆਂ ਪੁਲਿਸ ਵੱਲੋਂ ਪਹਿਲਕਦਮੀ ਕਰਕੇ ਐਤਵਾਰ ਤੜਕੇ ਚਾਰ ਵਜੇ ਹੀ ਬਿੱਟੂ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਅਤੇ ਲਾਸ਼ ਅੰਤਿਮ ਸਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤੀ ਗਈ ਪਰ ਬਿੱਟੂ ਦੀ ਦੇਹ ਘਰ ਲਿਜਾਣ ਜਾਂ ਫ਼ਿਰ ਸਸਕਾਰ ਕਰਨ ਦੀ ਬਜਾਏ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਲਿਜਾਈ ਗਈ ਹੈ ਜਿੱਥੋਂ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ।

ਇਸੇ ਦੌਰਾਨ ਅੱਜ ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ ਸ:ਮੁਖਵਿੰਦਰ ਸਿੰਘ ਛੀਨਾ ਨੇ ਵੀ ਬਿੱਟੂ ਦੇ ਪਰਿਵਾਰਕ ਮੈਂਬਰਾਂ ਅਤੇ ਡੇਰਾ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ: ਛੀਨਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਤਾਂ ਇਹੀ ਦੱਸਿਆ ਹੈ ਕਿ ਕੁਝ ਪਰਿਵਾਰਕ ਮੈਂਬਰ ਅਜੇ ਨਹੀਂ ਪਹੁੰਚੇ ਹਨ ਅਤੇ ਉਨ੍ਹਾਂ ਦੇ ਆਉਣ ਮਗਰੋਂ ਸਸਕਾਰ ਕੀਤਾ ਜਾਵੇਗਾ।

ਡੇਰੇ ਵੱਲੋਂ ਦਾਣਾ ਮੰਡੀ ਵਿਚ ਲੋਕਾਂਨੂੰ ਇਕੱਠੇ ਕਰਨ ਸੰਬੰਧੀ ਦਿੱਤੇ ਸੱਦੇ ’ਤੇ ਟਿੱਪਣੀ ਕਰਦਿਆਂ ਸ: ਛੀਨਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਨੇ ਸਖ਼ਤ ਸੁਰੱਖ਼ਿਆ ਪ੍ਰਬੰਧ ਕੀਤੇ ਹਨ ਅਤੇ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫ਼ੋਰਸਿਜ਼ ਵੀ ਤਾਇਨਾਤ ਕੀਤੀਆਂ ਗਈਆਂ ਹਨ।

- Advertisement -

YES PUNJAB

Transfers, Postings, Promotions

spot_img

Stay Connected

193,605FansLike
113,156FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech