ਗੜ੍ਹਸ਼ੰਕਰ/ਜਲੰਧਰ, 3 ਜੁਲਾਈ, 2019:
ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਕੇਂਦਰ ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੀ ਸ੍ਰੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਨੂੰ ਉਚਿਤ ਸੁਰੱਖਿਆ ਪ੍ਰਦਾਨ ਕਰਨ ਚ ਅਸਫਲ ਰਹਿਣ ਤੇ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇੱਕ ਪਾਸੇ ਸਰਕਾਰ ਨੇ ਕਸ਼ਮੀਰ ਘਾਟੀ ਚ ਵਾਧੂ ਫੋਰਸ ਦੀ ਤੈਨਾਤੀ ਕੀਤੀ ਹੈ ਅਤੇ ਦੂਜੇ ਹੱਥ ਉਸਨੇ ਸ਼੍ਰੀ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਹੈ ਤੇ ਸੈਲਾਨੀਆਂ ਨੂੰ ਘਾਟੀ ਨੂੰ ਖਾਲੀ ਕਰਨ ਲਈ ਕਿਹਾ ਹੈ।
ਅੱਜ ਇੱਥੇ ਇੱਕ ਵਿਸ਼ਾਲ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਚ ਤਿਵਾੜੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹੇ ਸ਼੍ਰੀ ਅਮਰਨਾਥ ਯਾਤਰਾ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਪੱਕਾ ਯਕੀਨ ਹੈ ਕਿ ਉਹ ਸ਼ਰਧਾਲੂਆਂ ਨੂੰ ਸੁਰੱਖਿਆ ਨਹੀਂ ਪ੍ਰਦਾਨ ਕਰ ਸਕਦੀ ਹੈ, ਤਾਂ ਉਸਨੂੰ ਅੱਤਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਵਰਗੇ ਖੋਖਲੇ ਦਾਅਵੇ ਕਰਨ ਦਾ ਹੱਕ ਨਹੀਂ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪਾਕਿਸਤਾਨ 1947 ਤੋਂ ਬਾਅਦ ਤੋਂ ਵਾਰ ਵਾਰ ਕਸ਼ਮੀਰ ਚ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ। ਜਿਹੜਾ 1990 ਚ ਭਾਜਪਾ ਅਤੇ ਕਮਿਊਨਿਸਟ ਪਾਰਟੀਆਂ ਦਾ ਸਮਰਥਨ ਪ੍ਰਾਪਤ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੇ ਕਾਰਜਕਾਲ ਦੌਰਾਨ ਇਸ ਹੱਦ ਤਕ ਪਹੁੰਚ ਗਿਆ ਸੀ ਕਿ ਉੱਥੋਂ ਹਿੰਦੂਆਂ ਦੀ ਪੂਰੀ ਅਬਾਦੀ ਨੂੰ ਕੱਢ ਦਿੱਤਾ ਗਿਆ ਸੀ। ਪਰ ਉਦੋਂ ਵੀ ਸ੍ਰੀ ਅਮਰਨਾਥ ਯਾਤਰਾ ਮੁਅੱਤਲ ਨਹੀਂ ਹੋਈ ਸੀ। ਅਫਸੋਸਜਨਕ ਹੈ ਕਿ ਸਰਕਾਰ ਵਾਧੂ ਸੁਰੱਖਿਆ ਫੋਰਸਾਂ ਦੀ ਤੈਨਾਤੀ ਦੇ ਬਾਵਜੂਦ ਸ਼ਰਧਾਲੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਚ ਅਸਫਲ ਰਹੀ ਹੈ।
ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਵੱਲੋਂ ਫੈਲਾਏ ਜਾਣ ਵਾਲੇ ਅੱਤਵਾਦ ਖਿਲਾਫ ਲੜਾਈ ਚ ਹਮੇਸ਼ਾਂ ਤੋਂ ਕੇਂਦਰ ਸਰਕਾਰ ਦਾ ਸਮਰਥਨ ਕੀਤਾ ਹੈ ਅਤੇ ਕਰਦੀ ਰਹੇਗੀ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਕਾਂਗਰਸ ਸਰਕਾਰ ਵੱਲੋਂ ਸ਼ਰਮਨਾਕ ਤਰੀਕੇ ਨਾਲ ਅੱਤਵਾਦੀਆਂ ਦੇ ਸਾਹਮਣੇ ਸਰੰਡਰ ਕਰਕੇ ਸ਼੍ਰੀ ਅਮਰਨਾਥ ਯਾਤਰਾ ਨੂੰ ਬੰਦ ਕਰਨ ਅਤੇ ਸੈਲਾਨੀਆਂ ਨੂੰ ਉਸ ਜਗ੍ਹਾ ਨੂੰ ਛੱਡਣ ਲਈ ਕਹਿਣ, ਜਿਹੜੀ ਸਾਡੇ ਸਾਰੇ ਭਾਰਤੀਆਂ ਦੀ ਹੈ, ਪ੍ਰਤੀ ਅੱਖਾਂ ਬੰਦ ਕਰ ਲਵੇ।
ਇਸ ਲੜੀ ਹੇਠ, ਕਾਂਗਰਸ ਦੇ ਬੁਲਾਰੇ ਨੇ ਸਰਕਾਰ ਨੂੰ ਕਸ਼ਮੀਰ ਘਾਟੀ ਚ ਫੈਲੇ ਭਰਮ ਅਤੇ ਅਨਿਸ਼ਚਿਤਤਾ ਦੇ ਮਾਹੌਲ ਨੂੰ ਖਤਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰ ਭਾਰਤ ਵਾਸੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਸ਼ਮੀਰ ਚ ਕੀ ਹੋਣ ਵਾਲਾ ਹੈ ਅਤੇ ਹਰ ਕਿਸੇ ਨੂੰ ਇਹ ਜਾਣਨ ਦਾ ਹੱਕ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਐਮ ਐਲ ਏ ਲਵ ਕੁਮਾਰ ਗੋਲਡੀ, ਪੰਕਜ ਕ੍ਰਿਪਾਲ, ਆਰ ਪੀ ਸੋਨੀ, ਕਿਸ਼ਨ ਦੇਵ ਸਿੰਘ, ਗੁਰਲਾਲ ਸੈਲਾ, ਕੈਪਟਨ ਸੁਰਿੰਦਰ, ਰਜਿੰਦਰ, ਆਰ ਕੇ ਭੱਟੀ, ਹਰਮੇਸ਼ਵਰ ਸਿੰਘ, ਹਰਵੈਲ ਸਿੰਘ ਵੀ ਮੌਜੂਦ ਰਹੇ।