‘ਆ ਗਈ ਬਿੱਲੀ ਥੈਲੇ ਤੋਂ ਬਾਹਰ’ – ਕੈਪਟਨ ਅਮਰਿੰਦਰ ਦੇ ਭਾਜਪਾ ਨਾਲ ਗਠਜੋੜ ’ਤੇ ਬੋਲੇ ਪਰਗਟ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 17 ਦਸੰਬਰ, 2021:
ਪੰਜਾਬ ਦੇ ਕੈਬਨਿਟ ਮੰਤਰੀ ਸ: ਪਰਗਟ ਸਿੰਘ ਨੇ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਗਠਜੋੜ ਕੀਤੇ ਜਾਣ ਦੇ ਦਿੱਲੀ ਵਿੱਚ ਅੱਜ ਕੀਤੇ ਤਾਜ਼ਾ ਐਲਾਨ ’ਤੇ ਵੱਡਾ ਹਮਲਾ ਬੋਲਿਆ ਹੈ।

ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਮਗਰੋਂ ਕੈਪਟਨ ਵੱਲੋਂ ਕੀਤੇ ਐਲਾਨ ਉੱਤੇ ‘ਟਵਿੱਟਰ’ ’ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਸ: ਪਰਗਟ ਸਿੰਘ ਨੇ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਭਾਜਪਾ ਦੀ ਡਿਜ਼ਾਈਨ ਕੀਤੀ ਹੋਈ ਸੀ, ਜਿਸ ਨੂੂੰ ਅਮਲੀ ਜਾਮਾ ਕੈਪਟਨ ਅਮਰਿੰਦਰ ਪਹਿਨਾ ਰਹੇ ਸਨ ਅਤੇ ਜਿਸਨੂੰ ਸੁਖ਼ਬੀਰ ਸਿੰਘ ਬਾਦਲ ਦਾ ਸਮਰਥਨ ਹਾਸਲ ਸੀ। ਮੈਂ ਇਸ ਬਾਰੇ ਪੇਸ਼ੀਨਗੋਈ ਬਹੁਤ ਪਹਿਲਾਂ ਕਰ ਦਿੱਤੀ ਸੀ। ਮੇਰੀ ਗੱਲ ਸਹੀ ਸਾਬਤ ਹੋ ਰਹੀ ਹੈ, ਕਿਉਂਕਿ ਬਿੱਲੀ ਹੁਣ ਥੈਲੇ ਵਿੱਚੋਂ ਬਾਹਰ ਆ ਗਈ ਹੈ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ