ਆ ਗਈ ਚੋਣ ਹਰਿਆਣੇ ਦੀ ਬਹੁਤ ਲਾਗੇ, ਸਿਆਸੀ ਪਿੜ ਵੀ ਹੋ ਗਿਆ ਗਰਮ ਬੇਲੀ

ਅੱਜ-ਨਾਮਾ

ਆ ਗਈ ਚੋਣ ਹਰਿਆਣੇ ਦੀ ਬਹੁਤ ਲਾਗੇ,
ਸਿਆਸੀ ਪਿੜ ਵੀ ਹੋ ਗਿਆ ਗਰਮ ਬੇਲੀ।

ਕਾਂਗਰਸ ਵਾਲਿਆਂ ਦੀ ਵਧ ਗਈ ਧੜੇਬੰਦੀ,
ਦੂਸ਼ਣਬਾਜ਼ੀ ਵਿੱਚ ਲੱਥੀ ਪਈ ਸ਼ਰਮ ਬੇਲੀ।

ਦਾਅਵਾ ਭਾਜਪਾ ਇਹੋ ਜਿਹਾ ਕਰਨ ਲੱਗੀ,
ਜਿੱਦਾਂ ਜਿੱਤਣ ਨੂੰ ਸਮਝਿਆ ਧਰਮ ਬੇਲੀ।

ਬਾਹਲਾ ਪਾਟਾ ਪਿਆ ਟੱਬਰ ਚੌਟਾਲਿਆਂ ਦਾ,
ਹਰ ਕੋਈ ਆਖਦਾ ਮਾੜੇ ਹਨ ਕਰਮ ਬੇਲੀ।

ਮਾਇਆਵਤੀ ਨੇ ਬਦਲਿਆ ਦਾਅ ਮੁੜ ਕੇ,
ਰਸਤਾ ਪਹਿਲਾ ਉਹ ਗਈ ਆ ਛੱਡ ਬੇਲੀ।

ਕਿਹੜੀ ਦਿਸ਼ਾ ਨੂੰ ਹਾਥੀ ਨੇ ਤਿਲਕ ਜਾਣਾ,
ਹਰ ਕੋਈ ਵੇਖ ਰਿਹਾ ਅੱਖੀਆਂ ਟੱਡ ਬੇਲੀ।

-ਤੀਸ ਮਾਰ ਖਾਂ
ਸਤੰਬਰ 8, 2019

Share News / Article

Yes Punjab - TOP STORIES