ਆਲ ਇੰਡੀਆ ਸਿੱਖ਼ ਸਟੂਡੈਂਟਸ ਫ਼ੈਡਰੇਸ਼ਨ – ਜਗਰੂਪ ਸਿੰਘ ਚੀਮਾ ਪ੍ਰਧਾਨ, ਪ੍ਰਭਜੋਤ ਸਿੰਘ ਫ਼ਰੀਦਕੋਟ ਜਨਰਲ ਸਕੱਤਰ ਬਣੇ

ਅੰਮ੍ਰਿਤਸਰ, 14 ਸਤੰਬਰ 2019 –

ਕਰਨੈਲ ਸਿੰਘ ਪੀਰ ਮੁਹੰਮਦ ਹੋਣਗੇ ਸਰਪ੍ਰਸਤ, ਪ੍ਰਭਜੋਤ ਸਿੰਘ ਫਰੀਦਕੋਟ ਬਣੇ ਜਨਰਲ ਸਕੱਤਰ ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਵੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ ਨੂੰ ਬਣਾਇਆ ਗਿਆ ਹੈ ਜਦ ਕਿ ਜਨਰਲ ਸਕੱਤਰ ਸ੍ਰ ਪ੍ਰਭਜੋਤ ਸਿੰਘ ਫਰੀਦਕੋਟ ਹੋਣਗੇ ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋ ਪਿਛਲੇ ਸਾਲ ਅਸਤੀਫਾ ਦੇਕੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਹੁਣ ਫੈਡਰੇਸ਼ਨ ਦੇ ਸਰਪ੍ਰਸਤ ਵਜੋ ਵੀ ਸੇਵਾਵਾਂ ਦੇਣਗੇ ਬੀਤੇ ਕੱਲ ਮੋਗਾ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿੱਪ ਦੀ ਹਾਜਰੀ ਵਿੱਚ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰ ਜਗਰੂਪ ਸਿੰਘ ਚੀਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ।

ਜਿਸ ਦੀ ਪ੍ਰਵਾਨਗੀ ਹਾਜਰ ਫੈਡਰੇਸ਼ਨ ਡੈਲੀਗੇਟ ਅਤੇ ਸੰਗਤਾ ਨੇ ਜੈਕਾਰਿਆ ਦੀ ਗੂੰਜ ਵਿੱਚ ਦਿੱਤੀ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਆਗੂ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕਿ ਆਉਦੇ ਦਿਨਾ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਕੇ ਸੁਲਤਾਨਪੁਰ ਲੋਧੀ ਵਿਖੇ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਤੋ ਪੰਜ ਵਿਦਿਵਾਨ ਬੁਲਾਏ ਜਾਣਗੇ ।

Share News / Article

YP Headlines

Loading...