ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਮੌਕੇ ਸਮਾਗਮ 13 ਸਤੰਬਰ ਨੂੰ ਮੋਗਾ ’ਚ: ਪੀਰਮੁਹੰਮਦ

ਮੋਗਾ, 27 ਅਗਸਤ, 2019 –

21 ਅਗਸਤ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨ ਤੁਗਲਕਾਬਾਦ ਮੰਦਿਰ ਦੇ ਸਨਮਾਨ ਲਈ ਇਕੱਠੀ ਹੋਈ ਆਦਿ ਧਰਮੀ ਸੰਗਤ ਦੇ ਗਿ੍ਰਫਤਾਰ ਕੀਤੇ ਗਏ 96 ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨਵੀਂ ਦਿੱਲੀ ਵਿਖੇ ਇੱਕ ਮੈਮੋਰੰਡਮ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ 10 ਅਗਸਤ 2019 ਨੂੰ ਡੀ.ਡੀ.ਏ. ਵਲੋਂ ਸਤਿਗੁਰੂ ਰਵਿਦਾਸ ਜੀ ਦਾ ਮੰਦਿਰ ਢਾਹ ਦਿੱਤਾ ਗਿਆ, ਜਿਸ ਲਈ 15ਵੀਂ ਸਦੀ ਵਿਚ ਰਾਜਾ ਸਿੰਕਦਰ ਲੋਧੀ ਨੇ ਸੱਤ ਸੌ ਕਨਾਲ ਜ਼ਮੀਨ ਗੁਰੂੁ ਰਵਿਦਾਸ ਜੀ ਨੂੰ ਭੇਟ ਕੀਤੀ ਸੀ। ਸਰਕਾਰ ਦੀ ਪ੍ਰਾਚੀਨ ਮੰਦਿਰ ਢਾਹੁਣ ਦੀ ਪ੍ਰਕਿਰਿਆ ਨਾਲ ਦੇਸ਼ ਦੇ ਕਰੋੜਾਂ ਆਦਿ ਵਾਸੀਆਂ, ਮੂਲ ਨਿਵਾਸੀਆਂ ਅਤੇ ਬਹੁਜਨਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਿੱਧਾ ਹਮਲਾ ਹੋਇਆ ਹੈ।

ਉਨ੍ਹਾਂ ਕਿਹਾ ਕਿ 21 ਅਗਸਤ ਨੂੰ ‘‘ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ’’ ਸ੍ਰੀ ਗੁਰੂੁ ਰਵਿਦਾਸ ਸਾਧੂ ਸੰਪ੍ਰਦਾਵਾਂ ਦੇ ਸੰਤ ਸਮਾਜ ਦੀ ਅਗਵਾਈ ਹੇਠ ਗੁਰੂੁ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਬਹੁਜਨ ਸਮਾਜ ਪਾਰਟੀ ਅਤੇ ਅੰਬੇਡਕਰ ਜਥੇਬੰਦੀਆਂ ਦੇ ਵਰਕਰਾਂ ਤੇ ਲੱਖਾਂ ਸੰਗਤਾਂ ਵਲੋਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਇਤਿਹਾਸਕ ਪ੍ਰਾਚੀਨ ਸ੍ਰੀ ਗੁਰੂੁ ਰਵਿਦਾਸ ਮੰਦਿਰ ਨੂੰ ਢਾਹੁਣ ਅਤੇ ਗੁਰੂੁ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੇ ਵਿਰੋਧ ’ਚ ਸ਼ਾਂਤਮਈ ਅਤੇ ਅਨੁਸ਼ਾਸ਼ਨ ਅਨੁਸਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਉਨ੍ਹਾਂ ਕਿਹਾ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਕੀਤਾ ਲਾਠੀਚਾਰਜ ਬਹੁਤ ਮੰਦਭਾਗੀ ਘਟਨਾ ਹੈ। ਇਨ੍ਹਾਂ ਨੌਜਵਾਨਾਂ ਖਿਲਾਫ਼ ਹੋਈ ਐਫ.ਆਈ. ਆਰ. ਰੱਦ ਕਰਨ ਲਈ ਉਹ ਅੱਜ ਦਿੱਲੀ ਦੇ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗਦ ਦੇ ਮੁੱਖੀ ਨੂੰ ਮਿਲੇ ਅਤੇ ਮੈਮੋਰੰਡਮ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੀ ਮੁੜ ਉਸਾਰੀ ਅਤੇ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਲਈ ਬੇਨਤੀ ਕੀਤੀ ਗਈ।

ਉਨ੍ਹਾਂ ਕਿਹਾ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਕਾਨੂੰਨੀ ਲੜ੍ਹਾਈ ‘‘ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ’’ ਅਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਪੁਨਨਿਰਮਾਣ ਸੰਘਰਸ਼ ਸਮਿਤੀ ਵਲੋਂ ਲੜੀ ਜਾਵੇਗੀ ਅਤੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਰਵਿੰਦਰ ਸਿੰਘ, ਸ੍ਰੀ ਨਰਿੰਦਰ ਜੱਸੀ ਸੈਂਟਰ ਕਮੇਟੀ, ਪ੍ਰੋਫੈਸਰ ਰਾਣਾ, ਜੋਗਿੰਦਰ ਸਿੰਘ, ਰਾਨੀ ਚੌਪੜਾ, ਵੀ.ਕੇ. ਸਿੰਘ, ਡਾ. ਕਲਸੀ ਧਰਮ ਗੁਰੂ ਆਦਿਵੰਸ਼ੀ, ਅਮਰ ਪਾਲ, ਬਨਾਰਸੀ ਦਾਸ ਪ੍ਰਚਾਰਕ, ਪਿ੍ਰੰਸੀਪਲ ਰਾਮ ਸਿੰਘ ਸ਼ੁਕਲਾ ਹਿਮਾਚਲ, ਸ੍ਰੀ ਓਮ ਪ੍ਰਕਾਸ਼ ਪ੍ਰਧਾਨ ਦਿੱਲੀ ਯੁਨਿਟ ਤੇ ਸੁਖਚੈਨ ਸਿੰਘ ਵੀ ਹਾਜ਼ਰ ਸਨ।

Yes Punjab - Top Stories