ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਵਾਲਿਆਂ ਦਾ ਸਨਮਾਨ ਕਰੇਗੀ: ਪੀਰਮੁਹੰਮਦ

ਅਮ੍ਰਿਤਸਰ, 5 ਸਤੰਬਰ, 2019 –

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਥਾਪਿਤ ਹੋਇਆ 75 ਸਾਲ ਹੋ ਗਏ ਹਨ । ਇਸ ਸਮੇਂ ਦੌਰਾਨ ਫੈਡਰੇਸ਼ਨ ਨੇ ਪਾਉਟਾ ਸਾਹਿਬ ਤੋਂ ਸ਼ੁਰੂ ਕਰਕੇ ਅੱਜ ਤੱਕ ਅਣਗਿਣਤ ਗੁਰਮਤਿ ਕੈਂਪ ਲਾਏ ਇੰਨ੍ਹਾਂ ਕੈਂਪਾਂ ਵਿੱਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਵਿੱਚੋਂ ਅਨੇਕਾਂ ਸਿੱਖ ਵਿਦਵਾਨ, ਬੁਲਾਰੇ , ਅਰਥ ਸ਼ਾਸ਼ਤਰੀ , ਰਾਜਨੀਤਕ ਨੇਤਾ , ਡਾਕਟਰ , ਵਿਦਿਅਕ ਮਾਹਿਰ , ਐਡਵੋਕੇਟ ਆਦਿ ਬਣੇ ਜਿੰਨ੍ਹਾਂ ਨੇ ਦੇਸ਼ ਵਿਦੇਸ਼ਾਂ ਵਿੱਚ ਨਾਮਣਾ ਖੱਟਿਆ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਵਾਜ਼ ਬੁਲੰਦ ਕੀਤੀ ।

ਪੰਜਾਬੀ ਸੂਬਾ ਜਿੰਦਾਬਾਦ , ਪੰਜਾਬੀ ਸੂਬਾ ਮੋਰਚਾ , ਐਮਰਜੰਸੀ ਮੋਰਚੇ ਸਮੇਂ ਫੈਡਰੇਸ਼ਨ ਦੇ ਨੌਜਵਾਨਾਂ ਨੇ  ਅਕਾਲੀ ਦਲ ਦਾ ਪੂਰਾ ਸਾਥ ਦਿਤਾ  ਧਰਮ ਯੁੱਧ ਮੋਰਚੇ ਸਮੇਂ ਫੈਡਰੇਸ਼ਨ ਦੇ ਨੌਜਵਾਨਾਂ ਨੇ ਅਕਾਲੀ ਦਲ ਦਾ  ਪੂਰਾ ਸਹਿਯੋਗ ਦਿੰਦਿਆ ਹੋਇਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ , ਅਤੇ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਜਿਥੇ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ ਉਥੇ ਲੋੜ ਪੈਣ ਤੇ ਸ਼ਹੀਦੀਆਂ ਲਈ ਝੜ੍ਹੀਆਂ ਲਗਾ ਦਿਤੀਆਂ । ਫੈਡਰੇਸ਼ਨ ਦੇ ਨੌਜਵਾਨ ਸਮੇਂ ਸਮੇਂ ਤੇ ਪੰਥ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਦੇ ਰਹੇ ਹਨ । ਅਕਾਲੀ ਦਲ ਦੇ ਕੁੱਝ ਖੁਦਗਰਜ਼ ਨੇਤਾਵਾਂ ਨੇ ਫੈਡਰੇਸ਼ਨ ਦੀਆਂ ਪੰਥ ਲਈ ਕੀਤੀਆਂ ਕੁਰਬਾਨੀਆਂ ਨੂੰ ਪਾਸੇ ਕਰਕੇ ਜਿਸ ਤਰ੍ਹਾਂ ਫੈਡਰੇਸ਼ਨ ਨੂੰ ਖੇਰੂ ਖੇਰੂ ਕੀਤਾ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ । ਫੈਡਰੇਸ਼ਨ ਇੱਕ ਇਹੋ ਜਿਹਾ ਅਨੌਖਾ ਸਕੂਲ ਹੈ ਜਿਥੋਂ ਪੰਥ ਲਈ ਪਨੀਰੀ ਪੈਦਾ ਹੁੰਦੀ ਸੀ ਪਰ ਅੱਜ ਉਹ ਪਨੀਰੀ ਪੈਦਾ ਕਰਨ ਵਾਲੀ ਕੋਈ ਜਥੇਬੰਦੀ ਨਜ਼ਰ ਨਹੀਂ ਆ ਰਹੀ । ਇਹੀ ਕਾਰਨ ਹੈ ਕਿ  ਪੰਥ ਵਿੱਚ ਇੰਨਾ ਵੱਡਾ ਖਿਲਾਅ ਪੈਦਾ ਹੋ ਗਿਆ ਹੈ । ਫੈਡਰੇਸ਼ਨ ਦੇ ਨਵੇਂ ਪੁਰਾਣੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਫੈਡਰੇਸ਼ਨ 75 ਸਾਲ ਦੀ ਹੋ ਚਲੀ ਹੈ ਜਿੰਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਫੈਡਰੇਸ਼ਨ ਦੀ ਚੜ੍ਹਤ ਦੇਖੀ ਹੈ ਉਹ ਤਾਂ ਸਭ ਕੁੱਝ ਜਾਣਦੇ ਹਨ ਪਰ ਜਦੋਂ ਫੈਡਰੇਸ਼ਨ 100 ਸਾਲ ਦੀ ਹੋਵੇਗੀ ਹੋ ਸਕਦਾ ਹੈ ਸਾਡੇ ਵਿੱਚੋਂ ਕੋਈ ਟਾਵਾਂ ਟਾਵਾਂ ਹੀ ਹੋਵੇ ।

ਜਦੋ ਆਪਾਂ ਨੂੰ ਪਤਾ ਹੈ ਕਿ ਸਭ  ਨੇ ਖਾਲੀ ਹੱਥ ਚਲੇ ਜਾਣਾ ਹੈ ਤਾਂ  ਫਿਰ ਆਓ , ਭਰਾਵੋ ! ਜਿਹੜਾ ਫੈਡਰੇਸ਼ਨ ਦਾ ਬੂਟਾ ਸਾਡੇ ਪੁਰਖਿਆਂ ਨੇ ਲਾਇਆ ਸੀ ਉਸ ਬੂਟੇ ਨੂੰ ਪ੍ਫਫੁਲਤ ਕਰਨ  ਲਈ ਆਪਸੀ ਮਤ ਭੇਦ ਭੁਲਾਉਦੇ ਹੋਏ ਰਲ ਕੇ ਹੋਰ ਤਕੜਾ ਕਰੀਏ।
ਯਾਦ ਰੱਖਿਓ , ਜੇ ਇਸ ਸਮੇਂ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਨੇ ਸਾਨੂੰ ਸਾਰਿਆਂ ਨੂੰ ਕਦੇ ਵੀ ਬਖਸ਼ਣਾ ਨਹੀਂ ।

ਗੁਰੂ ਦੀ ਫੁਲਵਾੜੀ ਦਾ ਫੈਡਰੇਸ਼ਨ ਰੂਪੀ ਬੂਟਾ ਜੇ ਸੁਕਦਾ ਹੈ ਤਾਂ ਉਸ ਦਾ ਨੁਕਸ਼ਾਨ ਸਿਰਫ਼ ਫੈਡਰੇਸ਼ਨ ਨੂੰ ਹੀ ਨਹੀਂ ਹੋਣਾ ਸਗੋਂ ਉਹ ਪੰਥ ਲਈ ਵੀ ਘਾਤਕ ਹੈ । ਜਿਹੜੇ ਵੀਰ ਫੈਡਰੇਸ਼ਨ ਦੇ ਬੂਟੇ ਨੂੰ ਹਰਾ ਰੱਖਣ ਦੀ ਕੋਸਿ਼ਸ਼ ਕਰ ਰਹੇ ਹਨ ਉਨ੍ਹਾਂ ਦਾ ਬਹੁਤ ਹੀ ਧੰਨਵਾਦ। ਪਰ ਧਿਆਨ ਦਿੳ ਫੈਡਰੇਸ਼ਨ  ਦਾ ਇਤਿਹਾਸ ਗਵਾਹ ਹੈ ਕਿ ਜਿਸ ਨੇ ਅਮਲੀ ਰੂਪ ਦੇ ਕੇ ਫੈਡਰੇਸ਼ਨ ਨੂੰ ਚਲਾਇਆ ਹੈ ਉਹ ਹੀ ਕਾਮਯਾਬ ਹੋਇਆ ਹੈ । ਜ਼ਰਾ ਸੋਚੋ ਜਿਨ੍ਹਾਂ ਲੋਕਾਂ ਦੀ ਪੰਥ ਲਈ ਕੋਈ ਕੁਰਬਾਨੀ ਨਹੀਂ ਉਹ ਤੁਹਾਡੇ ਉਤੇ ਭਾਰੂ ਹਨ ਕਿਉਂਕਿ ਉਨ੍ਹਾਂ ਨੇ ਤੁਹਾਡੀ ਤਾਕਤ ਨੂੰ ਖੇਰੂ ਖੇਰੂ ਕਰ ਦਿਤਾ ਅਤੇ ਤੁਸੀ ਸਾਰੇ ਫੈਡਰੇਸ਼ਨ ਦਾ ਇੱਕ ਮਜਬੂਤ ਜਥੇਬੰਦਕ ਢਾਂਚਾ ਪੈਦਾ ਨਾ ਕਰ ਸਕੇ ।

ਨਵੇਂ ਪੁਰਾਣੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਹਉਮੈ ਨੂੰ ਪਾਸੇ ਰੱਖ ਕੇ ਤਿਆਗ ਦਾ ਸਬੂਤ ਦਿੰਦੇ ਹੋਏ ਸਕੂਲਾਂ , ਕਾਲਜਾਂ ਦੇ ਵਿਦਿਆਰਥੀਆਂ ਨੂੰ ਅੱਗੇ ਲਿਆ ਕੇ ਅਗਵਾਈ ਉਨ੍ਹਾਂ ਦੇ ਹੱਥ ਸੋੌਪੋਂ ਤਾਂ ਜੋ ਫੈਡਰੇਸ਼ਨ ਸਹੀਂ ਅਰਥਾਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ਼ ਫੈਡਰੇਸ਼ਨ ਬਣ ਸਕੇ ।

ਤੁਹਾਨੂੰ ਫੈਡਰੇਸ਼ਨ ਦੇ ਪ੍ਧਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ  ਦੀ ਸ਼ਹੀਦੀ ਦਾ ਵਾਸਤਾ ਪਾ ਕੇ  ਫਿਰ ਬੇਨਤੀ ਹੈ ਕਿ ਤਿਆਗ ਦਾ ਸਬੂਤ ਦਿੰਦੇ ਹੋਏ ਫੈਡਰੇਸ਼ਨ ਨੂੰ  ਸਹੀਂ ਰੂਪ ਵਿੱਚ ਲਿਆਉਣ ਲਈ ਸਹਿਯੋਗ ਦਿਓ ।

ਸੱਚ ਜਾਣਿਓ ਜਿਸ ਸਮੇਂ ਫੈਡਰੇਸ਼ਨ ਵਿਦਿਆਰਥੀਆਂ ਦੇ ਹੱਥ ਆ ਕੇ ਸਹੀਂ ਰੂਪ ਧਾਰਨ ਕਰੇਗੀ ਤਾਂ ਉਸ ਤੋਂ ਬਾਅਦ ਅੱਜ ਦੇ ਸਮੇਂ ਦੀ  ਨਿਜ਼ਾਕਤ ਅਨੁਸਾਰ ਪੰਜਾਬ ਦੀ ਰਾਜਨੀਤਕ ਤਾਕਤ ਤੁਹਾਡੇ ਸਾਰੇ ਵੀਰਾਂ ਦੇ ਹੱਥ ਹੋਵੇਗੀ। ਪੰਜਾਬ ਦਾ ਭਵਿਖ ਤੁਸੀਂ ਹੋਵੋਗੇ ।

ਆਉ 13 ਸਤੰਬਰ ਦਿਨ ਸੁਕਰਵਾਰ ਨੂੰ ਫੈਡਰੇਸ਼ਨ ਦੀ 75ਵੀ ਵਰੇਗੰਢ ਪੂਰੇ ਉਤਸਾਹ ਨਾਲ ਮੋਗਾ ਵਿਖੇ ਮਨਾਈਏ- ਗੁਰੂ ਪੰਥ ਦੇ ਦਾਸ – ਬੀਰਦਵਿੰਦਰ ਸਿੰਘ, ਹਰਵਿੰਦਰ ਸਿੰਘ ਖਾਲਸਾ – ਸੰਪਰਕ ਪਤਾ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਕੋਆਰਡੀਨੇਟਰ ਕੈਪ ਅਫਿਸ ਬੀਬੀ ਕਾਹਨ ਕੌਰ ਗੁਰਦੁਆਰਾ ਮੋਗਾ ਵਟਸੇਪ ਨੰਬਰ 887211984: *ਖਾਲਸਾ ਪੰਥ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 75 ਵੀ ਵਰੇਗੰਢ, ਜੋ ਕਿ 13 ਸਤੰਬਰ 2019 ਦਿਨ ਸ਼ੁੱਕਰਵਾਰ ਨੂੰ, ਸਵੇਰੇ 10 ਵਜੇ ਤੋਂ ਸ਼ਾਮ ਦੇ 3 ਵਜੇ ਤੱਕ, ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ, ਬੜੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਨਾਈ ਜਾ ਰਹੀ ਹੈ।

ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ਰ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਅਤੇ ਸਰਦਾਰ ਹਰਵਿੰਦਰ ਸਿੰਘ ਖਾਲਸਾ ਸਾਬਕਾ ਐਕਟਿੰਗ ਪ੍ਰਧਾਨ ਜੀ ਦੇ ਬਹੁਤ ਹੀ ਚੰਗੇ ਸੁਝਾਵਾ ਮੁਤਾਬਿਕ , ਫੈਡਰੇਸ਼ਨ ਦੇ ਸਮਰਥਕ, ਪੁਰਾਣੇ ਅਹੁਦੇਦਾਰ ਤੇ ਫੈਡਰੇਸ਼ਨ ਵਿੱਚ ਨਵੇ ਭਰਤੀ ਹੋਣ ਵਾਲੇ ਮੈਬਰ ਵਿਦਿਆਰਥੀ ਅਤੇ ਵਿਦਿਆਰਥਣਾ ਆਪਣੇ ਕੀਮਤੀ ਅਤੇ ਜਰੂਰੀ ਸੁਝਾਅ ਦੇਣ ਲਈ, ਫੈਡਰੇਸ਼ਨ ਦੇ ਕੈਂਪ ਅਫਿਸ, ਗੁਰਦੁਆਰਾ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ, ਕੋਆਰਡੀਨੇਟਰ ਸਰਦਾਰ ਬੂਟਾ ਸਿੰਘ ਭੁੱਲਰ ਨੂੰ ਮਿਲਕੇ ਜਾ ਮੋਬਾਈਲ ਅਤੇ ਵੱਟਸੇਪ ਨੰਬਰ 9814691226 , ਜਾਂ ਸਮਾਗਮ ਦੇ ਮੁੱਖ ਕੋਆਰਡੀਨੇਟਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਵਟਸੇਪ ਨੰਬਰ : 8872111984 ਤੇ ਅਤੇ ਜਾਂ ਈਮੇਲ [email protected] ਤੇ ਨੋਟ ਕਰਾ ਸਕਦੇ ਹਨ ਇਸ ਸਮਾਗਮ ਵਿੱਚ ਸ਼ਾਮਲ ਕਰਨ ਲਈ ਹੇਠ ਲਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਪ੍ਰਧਾਨਾ ਨਵੇ ਗਰੁੱਪ ਪ੍ਰਧਾਨਾ ਅਹੁਦੇਦਾਰਾ ਚਾਹੇ।

ਉਹ ਕਿਸੇ ਵੀ ਧਾਰਮਿਕ ਰਾਜਸੀ ਸਮਾਜਿਕ ਸਰਕਾਰੀ ਗੈਰ ਸਰਕਾਰੀ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੈ ਆਪਣੀ ਤਰਫੋ ਪਿਆਰ ਸਤਿਕਾਰ ਨਾਲ 13 ਸਤੰਬਰ ਨੂੰ ਮੋਗਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਲਿਸਟ ਵਿੱਚ ਜੋ ਨਾਮ ਰਹਿ ਗਏ ਹਨ ਉਹਨਾ ਦੇ ਨਾਮ ਅਖੀਰ ਵਿੱਚ 11 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ ਆਪ ਜੀ ਇਹ ਲਿਸਟ ਪੜਕੇ ਜੋ ਨਾਮ ਤੁਹਾਨੂੰ ਪਤਾ ਹੋਣ ਸਾਡੇ ਤੱਕ ਪਹੁੰਚਦੇ ਕਰਨ ਦੀ ਕਿਰਪਾਲਤਾ ਕਰਨੀ ਜੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਧਰਮਸੁਪਤਨੀ ਬੀਬੀ ਹਰਮੀਤ ਕੋਰ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੀ ਭੈਣ ਬੀਬੀ ਜਸਬੀਰ ਕੌਰ ਚਾਚਾ ਜਥੇਦਾਰ ਮੋਹਣ ਸਿੰਘ ਮੱਟੀਆ, ਭਾਈ ਗਜਿੰਦਰ ਸਿੰਘ ਜੀ (ਜਲਾਵਤਨ ) ਡਾਕਟਰ ਭਗਵਾਨ ਸਿੰਘ, ਡਾਕਟਰ ਜਸਬੀਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ ਸੁਰਜੀਤ ਸਿੰਘ ਮਿਨਹਾਸ ,, ਡਾਕਟਰ ਹਰਬੰਸ ਲਾਲ ਅਮਰੀਕਾ,ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਸ੍ਰ ਜਗਜੀਤ ਸਿੰਘ ਦਰਦੀ, ਬੀਰਦਵਿੰਦਰ ਸਿੰਘ, ਭਾਈ ਮਨਜੀਤ ਸਿੰਘ ,ਪ੍ਰੋਫੈਸਰ ਹਰੀ ਸਿੰਘ ਪ੍ਰਿੰਸੀਪਲ ਗੁਰਬਖਸ਼ ਸਿੰਘ ਖਾਲਸਾ ਕਾਲਜ, ਸ੍ਰ ਜਗਮੀਤ ਸਿੰਘ ਬਰਾੜ, ਚੰਡੀਗੜ੍ਹ, ਡਾਕਟਰ ਬਰਜਿੰਦਰ ਸਿੰਘ ਡਾਕਟਰ ਭਗਵਾਨ ਸਿੰਘ, ਸ੍ਰ ਜਗਮੋਹਨ ਸਿੰਘ ਟੋਨੀ,ਡਾਕਟਰ ਬਰਜਿੰਦਰ ਸਿੰਘ ਹਮਦਰਦ, ਸ੍ ਹਰਵਿੰਦਰ ਸਿੰਘ ਖਾਲਸਾ, ਸ੍ਰ ਜਸਬੀਰ ਸਿੰਘ ਸਰਨਾ, ਸ੍ਰ ਮਿਠਬੈਨ ਸਿੰਘ ਜੰਮੂ ਸ੍ਰ ਮਨਜੀਤ ਸਿੰਘ ਸੋਢੀ ਸ੍ਰੀਨਗਰ, ਸ੍ਰ ਜਸਬੀਰ ਸਿੰਘ, ਇੰਦੂਮੀਤ ਸਿੰਘ, ਬਚਨ ਸਿੰਘ ਸਰਲ ਕਲਕੱਤਾ, ਸ੍ਰ ਨਰਿੰਦਰ ਸਿੰਘ ਖਾਲਸਾ ਸ੍ਰ ਰਣਜੀਤ ਸਿੰਘ ਮੁਕਤਸਰ, ਸ੍ਰ ਸੁਖਵੰਤ ਸਿੰਘ ਅਬੋਹਰ ਸ੍ਰ ਸੁਰਿੰਦਰਪਾਲ ਸਿੰਘ ਔਛੀਨਾ, ਸ੍ਰ ਸਵਰਨ ਸਿੰਘ ਖਾਲਸਾ ਸ੍ਰ ਜਗਦੀਸ਼ ਸਿੰਘ ਮੱਲੀ, ਅਮਰਬੀਰ ਸਿੰਘ ਢੋਟ, ਦਲੇਰ ਸਿੰਘ ਡੋਡ,ਪ੍ਰੋਫੈਸਰ ਸਰਚਾਦ ਸਿੰਘ, ਸੁਰਿੰਦਰ ਸਿੰਘ ਸੁਲਤਾਨਵਿੰਡ,ਮਨਜੀਤ ਸਿੰਘ ਤਰਸਿੱਕਾ, ਜਸਵੰਤ ਸਿੰਘ ਭਾਮ, ਕੰਵਲਜੀਤ ਸਿੰਘ ਪੁਆਰ, ਅਵਤਾਰ ਸਿੰਘ ਦਿਉਲ, ਕਸ਼ਮੀਰ ਸਿੰਘ ਸੰਘਾ, ਗੁਰਮਿੰਦਰ ਸਿੰਘ ਚਾਵਲਾ, ਅਵਤਾਰ ਸਿੰਘ ਬੋਪਾਰਾਏ, ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਸ੍ਰ ਜਸਬੀਰ ਸਿੰਘ ਘੁੰਮਣ , ਸ੍ਰ ਹਰਮਿੰਦਰ ਸਿੰਘ ਗਿੱਲ, ਭਾਈ ਰਜਿੰਦਰ ਸਿੰਘ ਮਹਿਤਾ , ਭਾਈ ਦਲਜੀਤ ਸਿੰਘ ਬਿੱਟੂ,ਸ੍ਰ ਭੁਪਿੰਦਰ ਸਿੰਘ ਸਾਧੂ ਸ੍ਰ ਹਰਕੰਵਲਜੀਤ ਸਿੰਘ ਚੰਡੀਗੜ੍ਹ, ਸ੍ਰ ਗੁਰਚਰਨ ਸਿੰਘ ਗਰੇਵਾਲ, ਪ੍ਰੋਫੈਸਰ ਕੁਲਬੀਰ ਸਿੰਘ ਸ੍ਰ ਗੁਰਸੇਵਕ ਸਿੰਘ ਹਰਪਾਲਪੁਰ ਸ੍ਰ ਸੁਰਿੰਦਰ ਸਿੰਘ ਕਿਸ਼ਨਪੁਰਾ ਸ੍ਰ ਹਰਿੰਦਰ ਸਿੰਘ ਕਾਹਲੋ, ਸ੍ਰ ਸਰਬਜੀਤ ਸਿੰਘ ਸੋਹਲ, ਸ੍ਰ ਸਰਬਜੀਤ ਸਿੰਘ ਜੰਮੂ , ਸ੍ਰ ਬਲਵਿੰਦਰ ਸਿੰਘ ਖੋਜਕੀਪੁਰ, ਸ੍ਰ ਭਗਵੰਤ ਸਿੰਘ ਸਿਆਲਕਾ, ਸ੍ਰ ਪਰਮਜੀਤ ਸਿੰਘ ਖਾਲਸਾ, ਡਾਕਟਰ ਮਨਜੀਤ ਸਿੰਘ ਭੋਮਾ ਰਵਿੰਦਰ ਸਿੰਘ ਜੌਲੀ , ਪਰਮਜੀਤ ਸਿੰਘ ਗੋਰੇਨੰਗਲ, ਹਰਵਿੰਦਰ ਸਿੰਘ ਬੱਬਲ ਫਤਿਹਗੜ੍ਹ ਸਾਹਿਬ, ਭਾਈ ਦਰਸ਼ਨ ਸਿੰਘ ਘੋਲੀਆ, ਰਵਿੰਦਰ ਸਿੰਘ ਮੁਕੇਰੀਆ, ਐਡਵੋਕੇਟ ਹਰਜਿੰਦਰ ਸਿੰਘ ਧਾਮੀ , ਗੁਰਬਿੰਦਰ ਸਿੰਘ ਗਿੱਲ ਸਭਰਾ, ਸ੍ਰ ਅਮਰਜੀਤ ਸਿੰਘ ਚਾਵਲਾ, ਸ੍ਰ ਅਤਿੰਦਰਪਾਲ ਸਿੰਘ ਖਾਲਿਸਤਾਨੀ, ਜਸਵੰਤ ਸਿੰਘ ਸਰਹੰਦ, ਵਿਰਸਾ ਸਿੰਘ ਖਾਲਸਾ, ਹਰਪ੍ਰੀਤ ਸਿੰਘ ਫਤਿਹਾਬਾਦ, ਰੁਪਿੰਦਰ ਸਿੰਘ ਦੀਨਾਸਾਹਿਬ ਸ੍ਰ ਵਿਰਸਾ ਸਿੰਘ ਵਲਟੋਹਾ,ਸ੍ਰ ਲਖਬੀਰ ਸਿੰਘ ਲੋਧੀਨੰਗਲ, ਸ੍ਰ ਸਤਨਾਮ ਸਿੰਘ ਕੰਡਾ, ਸ੍ਰ ਰਣਜੀਤ ਸਿੰਘ ਕੁੱਕੀ, ਸ੍ਰ ਸੁਖਵਿੰਦਰ ਸਿੰਘ ਸੁੱਖੀ, ਸ੍ਰ ਦਵਿੰਦਰ ਸਿੰਘ ਸੋਢੀ,ਸ੍ਰ ਜਗਰੂਪ ਸਿੰਘ ਚੀਮਾ, ਸ੍ਰ ਦਲੇਰ ਸਿੰਘ ਡੋਡ , ਸ੍ਰ ਪ੍ਰਭਜੋਤ ਸਿੰਘ ਗੋਲੇਵਾਲਾ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਸ੍ਰ ਸੁਖਵਿੰਦਰ ਸਿੰਘ ਦੀਨਾਨਗਰ ਸ੍ਰ ਸੁਖਵਿੰਦਰ ਸਿੰਘ ਬਿੱਟੂ ਸ੍ਰ ਤੇਜਿੰਦਰ ਸਿੰਘ ਸੰਧੂ ,ਭਾਈ ਭੁਪਿੰਦਰ ਸਿੰਘ ਖਾਲਸਾ, ਭਾਈ ਸੁਖਵਿੰਦਰ ਸਿੰਘ ਖਾਲਸਾ , ਭਾਈ ਨਿਰੰਜਣ ਸਿੰਘ ਖਾਲਸਾ, ਡਾਕਟਰ ਸੇਵਕ ਸਿੰਘ, ਭਾਈ ਬਲਜੀਤ ਸਿੰਘ ,ਪਰਮਜੀਤ ਸਿੰਘ ਗੋਰੇਨੰਗਲ, ਕਰਨੈਲ ਸਿੰਘ ਜੋਧਪੁਰੀ ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਪਰਮਜੀਤ ਸਿੰਘ ਗਾਜੀ, ਕੁਲਬੀਰ ਸਿੰਘ ਗੰਡੀਵਿੰਡ, ਭਾਈ ਗਿਆਨ ਸਿੰਘ ਲੀਲ, ਸ੍ਰ ਨਿਧੜਕ ਸਿੰਘ ਬਰਾੜ,ਸ੍ਰ ਕਿਰਪਾਲ ਸਿੰਘ ਚੌਹਾਨ, ਸ੍ਰ ਗੁਰਲਾਲ ਸਿੰਘ ਸੰਧੂ, ਸ੍ਰ ਉਜੱਲਦੀਦਾਰ ਸਿੰਘ ਔਲਖ, ਸ੍ਰ ਗੁਰਦੀਪ ਸਿੰਘ ਲੀਲ, ਸ੍ਰ ਪ੍ਰੀਤਮ ਸਿੰਘ ਭਰੋਵਾਲ, ਸ੍ਰ ਹਰਬੰਸ ਸਿੰਘ ਮੰਝਪੁਰ, ਸ੍ਰ ਸੋਹਣ ਸਿੰਘ ਗੋਗਾ, ਸ੍ਰ ਗੁਰਮੁੱਖ ਸਿੰਘ ਮਠਾਰੂ, ਸ੍ਰ ਸੁਖਜਿੰਦਰ ਸਿੰਘ ਜੌੜਾ,ਸ੍ਰ ਸੁਖਵਿੰਦਰ ਸਿੰਘ ਖਾਲਸਾ, ਸ੍ਰ ਮੇਜਰ ਸਿੰਘ ਖਾਲਸਾ , ਸ੍ਰ ਰਣਜੀਤ ਸਿੰਘ ਰਾਣਾ ਸ੍ਰ ਜੋਗਿੰਦਰ ਸਿੰਘ ਜੋਗੀ, ਸ੍ਰ ਯਾਦਵਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਤਨੇਲ ਸਤਨਾਮ ਸਿੰਘ ਸੱਤਾ, ਸ੍ਰ ਕੁਲਬੀਰ ਸਿੰਘ ਬੜਾਪਿੰਡ, ਸ੍ਰ ਪਰਮਿੰਦਰ ਸਿੰਘ ਢੀਂਗਰਾ ਸ੍ਰ ਗੁਰਨਾਮ ਸਿੰਘ ਜਲੰਧਰ, ਪ੍ਫੇਸਰ ਸੂਬਾ ਸਿੰਘ ਖਾਲਸਾ ਕਾਲਜ,ਪ੍ਰਿੰਸੀਪਲ ਬਰਜਿੰਦਰ ਸਿੰਘ, ਸ੍ਰ ਮੋਹਣ ਸਿੰਘ ਸਹਿਗਲ, ਸ੍ਰ ਗੁਰਦੀਪ ਸਿੰਘ ਨਾਜੋਵਾਲ, ਸੁਰਿੰਦਰ ਸਿੰਘ ਬਿੱਲਾ ,ਸ੍ਰ ਮਨਿੰਦਰਪਾਲ ਸਿੰਘ ਘੁੰਮਣ, ਸ੍ਰ ਲਖਵਿੰਦਰ ਸਿੰਘ ਘੁੰਮਣ, ਸ੍ਰ ਭੁਪਿੰਦਰ ਸਿੰਘ ਨਾਗੋਕੇ , ਸ੍ਰ ਹਰਪਾਲ ਸਿੰਘ ਮੋਗਾ, ਸ੍ਰ ਇਕਬਾਲ ਸਿੰਘ ਢੋਲੇਵਾਲਾ, ਸ੍ਰ ਗੁਰਮੀਤ ਸਿੰਘ ਦਾਤੇਵਾਲ , ਸ੍ਰ ਸੁਖਵਿੰਦਰ ਸਿੰਘ ਦਾਤਾ, ਹਰਭਜਨ ਸਿੰਘ ਸਰਪੰਚ,ਅਵਤਾਰ ਸਿੰਘ ਮੱਟੂ ਕਲਕੱਤਾ,ਗੁਰਮਿੰਦਰ ਸਿੰਘ ਚਾਵਲਾ, ਅਮਰਜੀਤ ਸਿੰਘ ਪਠਾਨਕੋਟ, ਰਣਜੀਤ ਸਿੰਘ ਸੰਗਰਾਵਾ ਕਰਮ ਸਿੰਘ ਪਰਮਜੀਤ ਸਿੰਘ ਮਰੜ, ਸਤਨਾਮ ਸਿੰਘ ਡੇਰੀਵਾਲ, ਸ੍ਰ ਕਿਰਪਾਲ ਸਿੰਘ ਹੁਸ਼ਿਆਰਪੁਰ, ਸ੍ਰ ਹਰਜਿੰਦਰ ਸਿੰਘ ਨਾਗ, ਪ੍ਰੀਤਮ ਸਿੰਘ ਕਾਦਰਵਾਲਾ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਪਰਮਜੀਤ ਸਿੰਘ ਧਰਮ ਸਿੰਘ ਵਾਲਾ ਗੁਰਬਖਸ਼ ਸਿੰਘ ਸੇਖੋ, ਹਰਬਖਸ਼ ਸਿੰਘ ਭੋਲਾ, ਸਤਨਾਮ ਸਿੰਘ ਗੰਭੀਰ ਜਸਬੀਰ ਸਿੰਘ ਮੋਹਾਲੀ ਅਮ੍ਰਿਤਪਾਲ ਸਿੰਘ ਬਿੱਲਾ ਮਹਾਵੀਰ ਸਿੰਘ, ਜਮਸ਼ੇਦਪੁਰ ਸ੍ਰ ਜਸਪਾਲ ਸਿੰਘ ਫਿਰੋਜ਼ਪੁਰ ਸ੍ਰ ਪਰਮਜੀਤ ਸਿੰਘ ਕਲਸੀ, ਇੰਜੀਨੀਅਰ ਕਿਰਪਾਲ ਸਿੰਘ ਬੋਦਲ ਕਨੇਡਾ,ਸਰਪੰਚ ਜਗਵੰਤ ਸਿੰਘ ਦੁਧਾਲਾ ਅਮਰੀਕ ਸਿੰਘ ਮੁਕਤਸਰ ਅਮਰੀਕਾ, ਮਹੇਸ਼ਇੰਦਰ ਸਿੰਘ ਗਰੇਵਾਲ ਅਮਰੀਕਾ ਚਰਨਜੀਤ ਸਿੰਘ ਸੁਜੋ, ਅਰਸ਼ਦੀਪ ਸਿੰਘ ਕਨੇਡਾ , ਜਸਵਿੰਦਰ ਸਿੰਘ ਸਿੱਧੂ ਕਨੇਡਾ, ਬਲਜੀਤ ਸਿੰਘ ਯੂ ਪੀ, ਕੁਲਦੀਪ ਸਿੰਘ ਕੜਿਆਲ, ਸੁਖਦੇਵ ਸਿੰਘ ਕਿਸ਼ਨਪੁਰਾ, ਤੇਜਿੰਦਰਪਾਲ ਸਿੰਘ ਟਿੰਮਾ ਗੰਗਾਨਗਰ, ਸੁਬੇਗ ਸਿੰਘ ਬਠਿੰਡਾ, ਐਡਵੋਕੇਟ ਜਤਿੰਦਰ ਖੱਟੜ, ਐਡਵੋਕੇਟ ਪੂਰਨ ਸਿੰਘ ਹੁੰਦਲ ਚੰਡੀਗੜ੍ਹ ਪ੍ਰੋਫੈਸਰ ਸਰੂਪ ਸਿੰਘ ਚੰਡੀਗੜ੍ਹ, ਸਿੰਘ ਸੰਦੀਪ ਸਿੰਘ ਵਾਹਲਾ, ਬਗੀਚਾ ਸਿੰਘ ਸਮਾਣਾ ਬਰਿੰਦਰ ਸਿੰਘ ਮਲੋਟ, ਮੁਕੇਸ ਕੁਮਾਰ ਹਰਿਆਣਾ , ਮੁਨੀਸ਼ ਕੁਮਾਰ ਹਰਪ੍ਰੀਤ ਸਿੰਘ ਕੰਡਾ ਸਿਡਨੀ, ਅੰਮ੍ਰਿਤਪਾਲ ਸਿੰਘ ਸਠਿਆਲਾ, ਬਲਜੀਤ ਸਿੰਘ ਕਿਸ਼ਨਪੁਰਾ ਗੱਬਰ ਸਿੰਘ ਸ੍ਰੀ ਅਮ੍ਰਿਤਸਰ ਕਿਰਪਾਲ ਸਿੰਘ ਮੱਲਾਬੇਦੀਆ ਇੰਗਲੈਂਡ, ਬਿਕਰਮ ਸਿੰਘ ਪਹੁਵਿੰਡੀਆ, ਹਰਭਜਨ ਸਿੰਘ ਮਨਾਵਾ ਕੇਵਲ ਸਿੰਘ ਭੂਰਾਕੋਹਨਾ ਸੁਖਦੇਵ ਸਿੰਘ ਭੂਰਾਕੋਹਨਾ ਹਰਜਿੰਦਰ ਸਿੰਘ ਭੂਰਾਕੋਹਨਾ ਸਤਨਾਮ ਸਿੰਘ ਕਾਹਲੋ ਕੁਲਦੀਪ ਸਿੰਘ ਕਾਹਲੋ ਗਗਨਦੀਪ ਸਿੰਘ ਰਿਆੜ ਬੀਬੀ ਪ੍ਰੀਤਮ ਕੌਰ, ਪ੍ਰੋ ਸਰਬਜੀਤ ਕੌਰ ਧਾਲੀਵਾਲ, ਬੀਬੀ ਮਨਦੀਪ ਕੌਰ ਸੰਧੂ ਪ੍ਰੋਫੈਸਰ ਰਮਨਦੀਪ ਕੌਰ, ਬੀਬੀ ਪੁਪਿੰਦਰ ਕੌਰ, ਪ੍ਰੋ ਰਮਨਦੀਪ ਕੌਰ ਨੌਰੰਗ, ਬੀਬੀ ਬਲਜੀਤ ਕੌਰ ਦਿੱਲੀ, ਬੀਬੀ ਕੁਲਬੀਰ ਕੌਰ, ਰਾਜਵਿੰਦਰ ਕੌਰ ਦਿੱਲੀ ਬੀਬੀ ਤਲਵਿੰਦਰ ਕੌਰ ਖਾਲਸਾ ਦਿੱਲੀ, ਤੇਜਿੰਦਰ ਸਿੰਘ ਰਾਂਚੀ , ਸਤਬੀਰ ਸਿੰਘ ਆਹਲੂਵਾਲੀਆ, ਨਿਰਮਲ ਸਿੰਘ ਗੋਨਿਆਣਾਮੰਡੀ, ਮਨਜੀਤ ਸਿੰਘ ਢਿੱਲੋ,ਬਲਦੇਵ ਸਿੰਘ ਕੋਟ ਮੁਹੰਮਦ ਖਾ ਮਨਜਿੰਦਰ ਸਿੰਘ ਬਿੱਟੂ ਮੁਕਤਸਰ, ਗੁਰਪਾਲ ਸਿੰਘ ਪਾਲੀ, ਰਣਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਘਰਆਲੀ, ਹਰਪ੍ਰੀਤ ਸਿੰਘ ਕਟਾਣੀਕਲਾ, ਹਰਭਿੰਦਰ ਸਿੰਘ ਸੰਧੂ , ਇੰਜੀਨੀਅਰ ਜਤਿੰਦਰ ਸਿੰਘ ਜਗਮੋਹਨ ਸਿੰਘ ਸੋਢੀ ਸੁਖਦੇਵ ਸਿੰਘ ਭੰਗੂ,ਬਲਜੀਤ ਸਿੰਘ ਤਲਵੰਡੀ ਸੁਖਦੇਵ ਸਿੰਘ ਭੰਗੂ, ਦਵਿੰਦਰ ਸਿੰਘ ਔਲਖ,ਪਰਦੀਪ ਸਿੰਘ ਖਾਲਸਾ,ਧਰਮ ਸਿੰਘ ਫਿਰੋਜ਼ਪੁਰ, ਉਪਮਾਜੀਤ ਸਿੰਘ ਸੰਧੂ,ਭਗਵੰਤ ਸਿੰਘ ਬਸਰਾਵਾ ਹਰਜਿੰਦਰ ਸਿੰਘ ਬਰਾੜ, ਹਰਦਿੱਤ ਸਿੰਘ ਚੰਡੀਗੜ੍ਹ, ਬੂਟਾ ਸਿੰਘ ਭੁੱਲਰ ਮੱਖਣ ਸਿੰਘ ਗਿੱਲ, ਮੱਖਣ ਸਿੰਘ ਦਿੱਲੀ ਤੱਕ ਲਿਸਟ ਬਣੀ ਹੈ ਅਜੇ ਅਨੇਕਾ ਸੀਨੀਅਰ ਆਗੂਆ ਦੇ ਨਾਮ ਐਡ ਨਹੀ ਕਰ ਸਕੇ ਕਿਰਪਾ ਕਰਕੇ ਗੁੱਸਾ ਨਾ ਕਰਕੇ ਜਿਸ ਦਾ ਨਾਮ ਵੀ ਸ਼ਾਮਿਲ ਨਹੀ ਹੋਇਆ ਆਪਣੇ ਬਾਰੇ ਸਾਨੂੰ ਦੱਸਣ ਤਾ ਜੋ ਇਹ ਲਿਸਟ ਪੂਰੀ ਕਰ ਸਕੀਏਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਖਾਲਸਾ ਪੰਥ ਦੀ ਮਾਇਆਨਾਜ ਹਸਤੀ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸੇਵਾ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

Share News / Article

Yes Punjab - TOP STORIES