ਆਲ ਇੰਡੀਆ ਦਸ਼ਮੇਸ਼ ਹਾਕਸ ਗੋਲਡ ਹਾਕੀ ਕੱਪ – ਸਿਗਨਲ ਨੂੰ 2-1 ਨਾਲ ਹਰਾ ਕੇ ਜਰਖ਼ੜ ਹਾਕੀ ਅਕੈਡਮੀ ਬਣੀ ਚੈਂਪੀਅਨ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਲੁਧਿਆਣਾ, ਨਵੰਬਰ 17, 2019:
ਦਸਮੇਸ਼ ਹਾਕਸ ਹਾਕੀ ਕਲੱਬ ਰੋਪੜ ਵੱਲੋਂ ਕਰਵਾਏ ਗਏ 30ਵੇਂ ਆਲ ਇੰਡੀਆ ਦਸਮੇਸ਼ ਹਾਕਸ ਹਾਕੀ ਕੱਪ ਵਿੱਚ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਨੇ ਇੱਕ ਨਵਾਂ ਇਤਿਹਾਸ ਰਚਦਿਆ ਫਾਈਨਲ ਮੁਕਾਬਲੇ ਵਿੱਚ ਸਿਗਨਲ ਨੂੰ 2-1 ਗੋਲਾ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ।

ਪੂਰੇ ਟੂਰਨਾਮੈਂਟ ਦੌਰਾਨ ਜਰਖੜ ਹਾਕੀ ਅਕੈਡਮੀ ਨੇ ਦੇ ਖਿਡਾਰੀਆਂ ਨੇ ਲਾਜਵਾਬ ਖੇਡ ਦਾ ਪ੍ਰਦਰਸ਼ਨ ਕੀਤਾ ਜਰਖੜ ਹਾਕੀ ਅਕੈਡਮੀ ਜੋ ਸਕੂਲ ਅਤੇ ਕਾਲਜ ਦੇ ਖਿਡਾਰੀਆਂ ਤੇ ਆਧਾਰਤ ਸੀ ਉਸ ਨੇ ਵੱਡੀਆਂ ਵੱਡੀਆਂ ਵਿਭਾਗੀ ਟੀਮਾਂ ਨੂੰ ਵਾਹਣੀ ਪਾ ਕੇ ਰੱਖ ਦਿੱਤਾ ਅੱਜ ਦਾ ਖੇਡਿਆ ਗਿਆ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਰਿਹਾ ਮੈਚ ਸ਼ੁਰੂ ਹੁੰਦਿਆਂ ਹੀ ਜਰਖੜ ਹਾਕੀ ਅਕੈਡਮੀ ਨੇ ਸਿਗਨਲ ਦੇ ਗੋਲਾ ਉੱਤੇ ਹਮਲੇ ਬਣਾਉਣੇ ਸ਼ੁਰੂ ਕੀਤੇ।

ਮੈਚ ਦਾ ਪਹਿਲਾ ਗੋਲ ਜਰਖੜ ਹਾਕੀ ਅਕੈਡਮੀ ਦੇ ਲਵਜੀਤ ਸਿੰਘ ਨੇ ਪੰਜਵੇਂ ਮਿੰਟ ਵਿੱਚ ਗੋਲਕੀਪਰ ਤੋਂ ਆਏ ਰਬਾਉਂਡ ਤੇ ਕੀਤਾ ਪਹਿਲੇ ਅੱਧ ਸਮਾਪਤੀ ਤੋਂ ਕੁਝ ਪਲ ਪਹਿਲਾਂ ਸਿਗਨਲਜ਼ ਦੇ ਖਿਡਾਰੀਆਂ ਨੇ ਮੈਚ ਵਿੱਚ 1-1 ਦੀ ਬਰਾਬਰੀ ਕਾਏਿਮ ਕੀਤੀ ।ਪਹਿਲੇ ਅੱਧ ਵਿੱਚ ਜਰਖੜ ਹਾਕੀ ਅਕੈਡਮੀ ਦਾ ਪਲੜਾ ਭਾਰੂ ਰਿਹਾ।

ਜਰਖੜ ਅਕੈਡਮੀ ਦੇ ਖਿਡਾਰੀਆਂ ਨੇ ਪਹਿਲੇ ਅੱਧ ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ ਜਦਕਿ ਸਿਗਨਲ ਨੇ ਇੱਕ ਪੈਨਲਟੀ ਕਾਰਨ ਹਾਸਲ ਹਾਸਲ ਕੀਤਾ ਦੋਵੇਂ ਟੀਮਾਂ ਇਸ ਦਾ ਲਾਹਾ ਨਾ ਲੈ ਸਕੀਆਂ ਦੂਸਰੇ ਅੱਧ ਵਿੱਚ ਜਿਉਂ ਹੀ ਤਰੋ ਤਾਜਾ ਹੋ ਕੇ ਦੋਵੇਂ ਟੀਮਾਂ ਗਰਾਊਂਡ ਵਿੱਚ ਆਈਆਂ ਤੇ ਦੋਵਾਂ ਟੀਮਾਂ ਹਮਲਾਵਰ ਖੇਡ ਦਾ ਰੁੱਖ ਅਪਣਾਇਆ।

ਜਰਖੜ ਹਾਕੀ ਅਕੈਡਮੀ ਨੂੰ ਸਫਲਤਾ ਉਸ ਵੇਲੇ ਮਿਲੀ ਜਦੋਂ ਦਲਜੀਤ ਸਿੰਘ ਦੇ ਲੰਬੇ ਪਾਸ ਤੇ ਕਰਨਵੀਰ ਸਿੰਘ ਨੇ ਮੈਦਾਨੀ ਗੋਲ ਕਰ ਕੇ ਜਰਖੜ ਅਕੈਡਮੀ ਨੂੰ 2-1 ਨਾਲ ਅੱਗੇ ਕਰ ਦਿੱਤਾ ਮੈਚ ਦੇ ਆਖ਼ਰੀ ਪਲਾਂ ਦੌਰਾਨ ਆਰਮੀ ਦੀ ਟੀਮ ਨੇ ਬਰਾਬਰੀ ਤੇ ਆਉਣ ਲਈ ਪੂਰਾ ਪਸੀਨਾ ਵਹਾਇਆ ਪਰ ਜਰਖੜ ਹਾਕੀ ਅਕੈਡਮੀ ਦੀ ਰੱਖਿਆ ਪੰਕਤੀ ਨੇ ਉਨ੍ਹਾਂ ਦੇ ਇੱਕ ਵੀ ਪੇਸ਼ ਨਾ ਚੱਲਣ ਦਿੱਤੀ ਅੰਤ ਜਰਖੜ ਹਾਕੀ ਅਕੈਡਮੀ 2-1 ਨਾਲ ਜੇਤੂ ਰਹੀ।

ਕਿਸੇ ਵੀ ਆਲ ਇੰਡੀਆ ਪੱਧਰ ਦੇ ਟੂਰਨਾਮੈਂਟ ਵਿੱਚ ਜਰਖੜ ਹਾਕੀ ਅਕੈਡਮੀ ਦੀ ਏਹ ਪਹਿਲੀ ਖਿਤਾਬੀ ਜਿੱਤ ਸੀ ਇਸ ਤੋਂ ਪਹਿਲਾ ਜਰਖੜ ਹਾਕੀ ਅਕੈਡਮੀ ਨੇ ਸੈਮੀ ਫਾਈਨਲ ਵਿੱਚ ਏੀ ਅੈਮ ਏੀ ਜਲੰਧਰ ਨੂੰ 5-4 ਨਾਲ ,ਕੁਆਰਟਰਫਾਈਨਲ ਬੀਐੱਸਐੱਫ ਜਲੰਧਰ 2-0 ਨਾਲ ਅਤੇ ਪ੍ਰੀ ਕੁਆਰਟਰ ਫਾਈਨਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ਨੂੰ 4-2 ਨਾਲ ਹਰਾ ਕੇ ਫਾਈਨਲ ਦਾ ਸਫਰ ਤੈਅ ਕੀਤਾ।

ਅੱਜ ਦੇ ਇਸ ਸਰਬ ਭਾਰਤੀ ਦਸਮੇਸ਼ ਹਾਕਸ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਫਾਈਨਲ ਸਮਾਰੋਹ ਤੇ ਇੰਜੀਨੀਅਰ ਮਨਮੋਹਨ ਸਿੰਘ ਭਰਾਤਾ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਖੇਡਾਂ ਨੂੰ ਸਮਰਪਿਤ ਸ਼ਖ਼ਸੀਅਤ ਤੇਜਾ ਸਿੰਘ ਧਾਲੀਵਾਲ ਦਾ ਪ੍ਰਬੰਧਕੀ ਕਮੇਟੀ ਨੇ ਵਿਸ਼ੇਸ਼ ਸਨਮਾਨ ਕੀਤਾ|

ਉਨ੍ਹਾਂ ਨੇ ਰੋਪੜ ਹਾਕਸ ਹਾਕੀ ਕਲੱਬ ਦੇ ਪ੍ਰਬੰਧਕਾਂ ਦੀ ਹਾਕੀ ਪ੍ਰਤੀ ਲਗਨ ਅਤੇ ਸਮਰਪਿਤ ਭਾਵਨਾ ਦੀ ਸ਼ਲਾਘਾ ਕਰਦਿਆਂ ਮੁੱਖ ਪ੍ਰਬੰਧਕ ਐਡਵੋਕੇਟ ਐਸਐਸ ਸੈਣੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹਾਕੀ ਦੇ ਲੇਖੇ ਲਾ ਦਿੱਤਾ ਉਨ੍ਹਾਂ ਦੇ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਆਖਿਆ ਕੇ ਸੈਣੀ ਸਾਹਿਬ ਦੇ ਖੇਡਾਂ ਪ੍ਰਤੀ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ|

ਇਸ ਮੌਕੇ ਸਰਦਾਰ ਸੁਵਿੰਦਰ ਸਿੰਘ ਸੈਣੀ ਹੋਰਾਂ ਨੇ ਵੀ ਭਾਵਕ ਹੁੰਦਿਆਂ ਹਾਕਸ ਹਾਕੀ ਕਲੱਬ ਵਲੋਂ ਚਲਾਇਆ ਹਾਕੀ ਜੱਗ ਨਿਰੰਤਰ ਜਾਰੀ ਰੱਖਣ ਦੀ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਇਸ ਮੌਕੇ ਹਾਕੀ ਦੇ ਜਰਨਲ ਸਕੱਤਰ ਸਾਬਕਾ ਕੌਮੀ ਹਾਕੀ ਖਿਡਾਰੀ ਜਸਵੀਰ ਸਿੰਘ ਐੱਸਪੀ ਹੈੱਡ ਕੁਆਰਟਰ ਬਟਾਲਾ ਅਤੇ ਹੋਰ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਜੀ ਆਏਿਆ ਆਖਿਆ ਅਤੇ ਚੈਂਪੀਅਨ ਬਣ ਜਰਖੜ ਅਕੈਡਮੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਚੈਂਪੀਅਨ ਬਣੀ ਜਰਖੜ ਹਾਕੀ ਅਕੈਡਮੀ ਨੂੰ ਦਸਮੇਸ਼ ਹਾਕਸ ਗੋਲਡ ਕੱਪ ਟਰਾਫੀ ਅਤੇ ਇੱਕਵੰਜਾ ਹਜ਼ਾਰ ਰੁਪਏ ਦੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਦਕਿ ਉਪ ਜੇਤੂ ਟੀਮ ਨੂੰ ਰਨਰ ਅੱਪ ਟ੍ਰਾਫੀ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਗਾਇਕ ਰਾਣਾ ਚੰਡੀਗੜ੍ਹੀਆਂ ਅਤੇ ਹੋਰ ਕਲਾਕਾਰਾਂ ਨੇ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ।

ਕੁੱਲ ਮਿਲਾ ਕੇ ਦਸਮੇਸ਼ ਹਾਕਸ ਹਾਕੀ ਕੱਪ ਇਸ ਵਰ੍ਹੇ ਨਵੇਂ ਚੈਂਪੀਅਨ ਟੀਮ ਬਣਨ ਦੇ ਨਾਲ ਹੋਰ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •