ਆਰ.ਟੀ.ਏ.ਦਫ਼ਤਰ ਵਿਚ ਚਲਾਨਾਂ ਦੇ ਜੁਰਮਾਨਿਆਂ ਦੇ ਭੁਗਤਾਣ ਦਾ ਕੰਮ ਸ਼ੁਰੂ: ਬਰਜਿੰਦਰ ਸਿੰਘ

ਜਲੰਧਰ, 2 ਜੂਨ, 2020 –

ਕੋਵਿਡ—2019 ਕਾਰਨ ਬੰਦ ਰਹੇ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਦਫ਼ਤਰ ਵਿੱਚ ਚਲਾਨਾਂ ਦੇ ਜੁਰਮਾਨੇ/ਭੁਗਤਾਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਸ੍ਰੀ ਬਰਜਿੰਦਰ ਸਿੰਘ ਪੀ.ਸੀ.ਐਸ., ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਨੇ ਦੱਸਿਆ ਕਿ ਆਮਤੌਰ ਤੇ ਦਫ਼ਤਰ ਵਿਖੇ ਚਲਾਨਾਂ ਦੇ ਭੁਗਤਾਨ ਦਾ ਕੰਮ 01:30 ਵਜੇ ਤੱਕ ਰੱਖਿਆ ਗਿਆ ਸੀ ਪਰ ਦਫ਼ਤਰ ਵਿਖੇ ਲੋਕਾਂ ਦੇ ਆ ਰਹੇ ਰਸ਼ ਅਤੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਮਿਤੀ 30 ਜੂਨ,2020 ਤੱਕ ਆਰ.ਟੀ.ਏ. ਦਫਤਰ ਵਿਖੇ ਚਲਾਨਾਂ ਦੇ ਭੁਗਤਾਨ ਦਾ ਕੰਮ ਸਵੇਰੇ 09:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਲਗਾਤਾਰ ਕੀਤਾ ਜਾਵੇਗਾ।

ਬਿਨੇਕਰਤਾਵਾਂ ਨੂੰ ਸੈਨੀਟਾਈਜ ਕਰਨ ਅਤੇ ਸ਼ੋਸ਼ਲ ਡਿਸਟੈਨਸ ਬਣਵਾ ਕੇ ਰੱਖਣ ਹਿੱਤ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਬਿਨੇਕਰਤਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਜੱਦ ਵੀ ਆਰ.ਟੀ.ਏ. ਦਫ਼ਤਰ ਜਲੰਧਰ ਵਿਖੇ ਆਪਣੇ ਹੋਏ ਚਲਾਨ ਦੇ ਭੁਗਤਾਨ ਕਰਨ ਸਬੰਧੀ ਆਉਂਦੇ ਹਨ ਤਾਂ ਉਹ ਮਾਸਕ ਪਾ ਕੇ ਆਉਣ।

ਬਿਨ੍ਹਾ ਮਾਸਕ ਤੋਂ ਕਿਸੇ ਵੀ ਬਿਨੇਕਰਤਾ ਨੂੰ ਦਫ਼ਤਰ ਵੱਲੋਂ ਅਟੈਡ ਨਹੀਂ ਕੀਤਾ ਜਾਵੇ। ਮਿਤੀ 30 ਜੂਨ ਤੋਂ ਬਾਦ ਚਲਾਨ ਭੁਗਤਾਨ ਦਾ ਸਮਾਂ ਪਹਿਲੇ ਵਾਂਗ ਹੀ ਦੁਪਹਿਰ 01:30 ਵਜੇ ਤੱਕ ਦਾ ਰਹੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES