ਆਮ ਆਦਮੀ ਪਾਰਟੀ ਚਰਚਿਆਂ ਵਿੱਚ, ਛਿੜਿਆ ਫੇਰ ਤੋਂ ਵੱਡਾ ਵਿਵਾਦ ਮੀਆਂ

ਅੱਜ-ਨਾਮਾ

ਆਮ ਆਦਮੀ ਪਾਰਟੀ ਚਰਚਿਆਂ ਵਿੱਚ,
ਛਿੜਿਆ ਫੇਰ ਤੋਂ ਵੱਡਾ ਵਿਵਾਦ ਮੀਆਂ।

ਜਿਹੜੇ ਪਾਟਕ ਸੀ ਅੱਗੇ ਨੁਕਸਾਨ ਕੀਤਾ,
ਉਸ ਦੇ ਸਬਕ ਨਾ ਕਿਸੇ ਨੂੰ ਯਾਦ ਮੀਆਂ।

ਸੇਵਾ ਕਰਨ ਲਈ ਲੋਕਾਂ ਸੀ ਵੋਟ ਪਾਈ,
ਕੀਤਾ ਲੜਦਿਆਂ ਸਮਾਂ ਬਰਬਾਦ ਮੀਆਂ।

ਟਿਕਵੇਂ ਦਿਨ ਨਹੀਂ ਚਾਰ ਬਈ ਕਦੀ ਕੱਟੇ,
ਪਾਇਆ ਰਹਿੰਦਾ ਸੀ ਸਦਾ ਫਸਾਦ ਮੀਆਂ।

ਵਰਕੇ ਨਿੱਤ ਕੈਲੰਡਰ ਤਾਂ ਪਲਟ ਰਿਹਾ ਈ,
ਲੇਖਾ ਕਰਨ ਦਾ ਵਕਤ ਜਿਹਾ ਆਈ ਜਾਵੇ।

ਪਾਰਟੀ ਬਣੀ ਇਹ ਟੱਬਰ ਤਾਂ ਕੀਕਣਾਂ ਦਾ,
ਘਰ ਦੀ ਖਹਿਬੜ ਨਾ ਅਜੇ ਮੁਕਾਈ ਜਾਵੇ।

-ਤੀਸ ਮਾਰ ਖਾਂ

3 ਸਤੰਬਰ, 2019 –

Share News / Article

YP Headlines