‘ਆਪ’ ਵਿਧਾਇਕ ਸੰਧਵਾਂ ਆਪਣੇ ਦਾਇਰੇ ਵਿਚ ਰਹਿਣ, ਅਕਾਲੀ ਦਲ ਟਕਸਾਲੀ ਨੂੰ ਉਨ੍ਹਾਂ ਦੀ ਸਲਾਹ ਦੀ ਲੋੜ ਨਹੀਂ: ਪੀਰਮੁਹੰਮਦ

ਅੰਮ੍ਰਿਤਸਰ, ਜੁਲਾਈ 13, 2019 –

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋ ਗਠਿਤ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਦੀ ਸੋਮਵਾਰ ਨੂੰ ਮੋਹਾਲੀ ਵਿਖੇ ਮੀਟਿੰਗ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋ ਬੀਤੇ ਦਿਨ ਗਠਿਤ ਕੀਤੀ ਗਈ ਪੰਜ ਮੈਂਬਰੀ ਹਾਈਪਾਵਰ ਕਮੇਟੀ ਦੀ ਪਲੇਠੀ ਮੀਟਿੰਗ ਸੋਮਵਾਰ 15 ਜੁਲਾਈ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਗਿਆਰਾ ਫੇਸ ਦੀ ਕੋਠੀ ਨੰਬਰ 2473 ਵਿਖੇ ਦਿਨ ਦੇ 11 ਵਜੇ ਹੋਵੇਗੀ ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਇਸ ਮੀਟਿੰਗ ਵਿੱਚ ਪੰਜ ਮੈਂਬਰੀ ਹਾਈਪਾਵਰ ਕਮੇਟੀ ਦੇ ਮੈਬਰ ਜਥੇਦਾਰ ਸੇਵਾ ਸਿੰਘ ਸੇਖਵਾ, ਡਾਕਟਰ ਰਤਨ ਸਿੰਘ ਅਜਨਾਲਾ, ਸ੍ਰ ਬੀਰਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਸ਼ਾਮਲ ਹੋਣਗੇ ।

ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਤੋ ਇਲਾਵਾ ਪੰਜਾਬ ਦੇ ਪਾਣੀਆ ਦੀ ਲੁੱਟ ਖਸੁੱਟ, ਬਿਜਲੀ ਦਰਾ ਵਿੱਚ ਕੀਤੇ ਅਥਾਹ ਵਾਧੇ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਮਨਾਉਣ ਲਈ ਅਤੇ ਅਨੰਦਪੁਰ ਦੇ ਮਤੇ ਨੂੰ ਮੌਜੂਦਾ ਸੰਦਰਭ ਵਿੱਚ ਢਾਲਣ ਤੋ ਇਲਾਵਾ ਹਮ ਖਿਆਲ ਪੰਥਕ ਅਤੇ ਰਾਜਸੀ ਜਥੇਬੰਦੀਆ ਨਾਲ ਗੱਲਬਾਤ ਕਰਨ ਤੇ ਠੋਸ ਰਣਨੀਤੀ ਕੀਤੀ ਜਾਵੇਗੀ ।

ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋ ਵਿਧਾਇਕ ਸ੍ਰ ਕੁਲਤਾਰ ਸਿੰਘ ਸੰਧਵਾ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਜਿਸ ਵਿੱਚ ਸੰਧਵਾ ਨੇ ਬਿਨਾ ਵਜਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋ ਵੱਖਰੇ ਤੌਰ ਤੇ ਪ੍ਰੋਗਰਾਮ ਬਾਰੇ ਨੁਕਤਾਚੀਨੀ ਕੀਤੀ ਸੀ ।

ਦਲ ਦੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸੰਧਵਾ ਵਰਗੇ ਲੋਕਾ ਨੂੰ ਕਾਗਰਸ ਬੇ ਜੇ ਪੀ ਬਾਦਲ ਦਲ ਨਾਲ ਹੱਥ ਮਿਲਾਉਣ ਵਿੱਚ ਕੋਈ ਸੰਗ ਸਰਮ ਨਹੀ ਕਿਉਕਿ ਇਹਨਾ ਦੇ ਨਾਨਾ ਗਿਆਨੀ ਜੈਲ ਸਿੰਘ ਮੈਡਮ ਇੰਦਰਾ ਗਾਂਧੀ ਦੇ ਅਨਿਨ ਸੇਵਕ ਸਨ ਤੇ ਦੇਸ਼ ਦੇ ਰਾਸ਼ਟਰਪਤੀ ਹੁੰਦਿਆ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਦੇ ਸਮੇ ਇੰਦਰਾ ਗਾਂਧੀ ਅੱਗੇ ਬੇਵੱਸ ਸਨ ।

ਉਹਨਾ ਕਿਹਾ ਕਿ ਸੰਧਵਾ ਦੀਆ ਸਲਾਹਾ ਦੀ ਟਕਸਾਲੀ ਸੋਚ ਨੂੰ ਲੌੜ ਨਹੀ । ਉਹਨਾ ਨੂੰ ਆਪਣੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ ।

Share News / Article

Yes Punjab - TOP STORIES