‘ਆਪ’ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੀ ਤਨਖ਼ਾਹ ਵਿਚੋਂ 30 ਪ੍ਰਤੀਸ਼ਤ ਕਟੌਤੀ ਦੀ ਪੇਸ਼ਕਸ਼, ਕੈਪਟਨ ਨੂੰ ਲਿਖ਼ੀ ਚਿੱਠੀ

ਸੁਨਾਮ ਊਧਮ ਸਿੰਘ ਵਾਲਾ, 9 ਅਪ੍ਰੈਲ, 2020 –
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਮੌਜੂਦਾ ਵਿੱਤ ਵਰ੍ਹੇ 2020-21 ਲਈ ਕੋਵਿਡ-19 ਨਾਲ ਲੜਣ ਲਈ ਵਿਧਾਇਕ ਵੱਲੋਂ ਆਪਣੀ ਤਨਖਾਹ ਵਿੱਚੋਂ 30% ਦੀ ਕਟੌਤੀ ਕਰਨ ਦੀ ਪੇਸ਼ਕਸ਼ ਕੀਤੀ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਅਮਨ ਅਰੋੜਾ ਆਪਣੀ ਮਾਰਚ ਮਹੀਨੇ ਦੀ ਤਨਖਾਹ ਪਹਿਲਾਂ ਹੀ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਦੇ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਹਸਪਤਾਲ ਨੂੰ ਵੀ ਡੀ.ਸੀ. ਸੰਗਰੂਰ ਨਾਲ ਮਿਲ ਕੇ ਸਰਕਾਰ ਨੂੰ ਸਮਰਪਿਤ ਕਰ ਚੁੱਕੇ ਹਨ।

ਆਪਣੇ ਪੱਤਰ ਵਿੱਚ ਅਰੋੜਾ ਨੇ ਲਿਖਿਆ ਕਿ ਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਗਰੀਬ ਅਤੇ ਜਰੂਰਤਮੰਦ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ, ਪੰਜਾਬ ਵਿੱਚ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਕਿਸੇ ਵੀ ਸੁਰੱਖਿਅਤ ਸਮੱਗਰੀ ਤੋਂ ਬਿਨਾਂ ਲੜਾਈ ਲੜ ਰਹੇ ਹਨ, ਉਦਯੋਗ ਅਤੇ ਵਪਾਰ ਲਾਕਡਾਉਨ ਕਾਰਨ ਸਦਮੇ ਵਿੱਚ ਹੈ ਅਤੇ ਸੂਬੇ ਦੇ ਖਜ਼ਾਨੇ ਅਤੇ ਸਿਹਤ ਉੱਤੇ ਇਸ ਤੋਂ ਬੋਝ ਪੈਣਾ ਸੁਭਾਵਿਕ ਹੈ, ਇਸਦੇ ਚਲਦਿਆਂ ਇਸ ਲੜਾਈ ਵਿੱਚ ਯੋਗਦਾਨ ਦੇਣਾ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਹੈ।

ਵਿਧਾਇਕ ਅਰੋੜਾ ਨੇ ਸਮਾਨ ਨੂੰ ਇਸ ਲੜਾਈ ਨਾਲ ਲੜਣ ਲਈ ਅੱਗੇ ਆ ਕੇ ਯੋਗਦਾਨ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਬੀਮਾਰੀ ਨਾਲ ਲੜਣ ਵਿੱਚ ਜੋ ਵੀ ਸਮਾਜ ਸੇਵੀ ਸੰਸਥਾਵਾਂ ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ ਉਹ ਪ੍ਰਸ਼ੰਸ਼ਾ ਦੀ ਪਾਤਰ ਹਨ। ਵਿਧਾਇਕ ਅਮਨ ਅਰੋੜਾ ਵੱਲੋਂ ਵੀ ਇਸ ਪੇਸ਼ਕਸ਼ ਨੂੰ ਲੈ ਕੇ ਹਲਕੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES