ਸਿਡਨੀ, 3, ਮਾਰਚ, 2020 –
ਲੋਕਾਂ ਲਈ ਕੀਤੇ ਕੰਮ ਕਦੇ ਨਹੀਂ ਭੁਲਦੇ ਹੁੰਦੇ, ਚੰਗੇ ਕੰਮਾਂ ਨੂੰ ਹੀ ਸਦਾ ਜਿੱਤ ਮਿਲਦੀ ਰਹੀ ਹੈ ਤੇ ਮਿਲਦੀ ਰਹੇਗੀ। ਉੱਤਮ ਕੰਮਾਂ ਦੇ ਹੀ ਇਤਿਹਾਸ ਲਿਖੇ ਜਾਂਦੇ ਨੇ। ਲੋਕਾਂ ਲਈ ਕੰਮ ਕਰੋਗੇ ਜਨਤਾ ਸੁਖੀ ਰਹੇਗੀ, ਉਹ ਤੁਹਾਨੂੰ ਹਰ ਵਾਰ ਖ਼ੁਸ਼ੀ ਨਾਲ ਸੱਤਾ ਬਖਸ਼ਣਗੇ। ਇਹ ਬਿਆਨ ਅੱਜ ਪਰੇੈਸ ਦੇ ਨਾਮ ਨੋਟ ਜਾਰੀ ਕਰਦਿਆਂ “ਐੱਨ ਆਰ ਆਈ ਵਰਲਡ ਆਰਗੇਨਾਈਜੇਸ਼ਨ” ਦੇ ਚੇਅਰਮੈਨ ਅਤੇ “ਵਿਸ਼ਵ ਪੰਜਾਬੀ ਸਾਹਿਤ ਪੀਠ” ਦੇ ਡਾਇਰੈਕਟਰ ਡਾ ਅਮਰਜੀਤ ਟਾਂਡਾ ਨੇ ਰੋਜ਼ਹਿਲ ਸਿਡਨੀ ਵਿਖੇ ਦਿੱਤਾ।
ਡਾ ਟਾਂਡਾ ਨੇ ਕਿਹਾ ਕਿ ਸਿੱਧੂ ਦੀ ਟੀਮ ਹੀ ਪੰਜਾਬ ਦਾ ਕੁਝ ਸਵਾਰ ਸਕਦੀ ਹੈ। ਜੇ ਲੋਕ ਐਤਕੀ ਸਿੱਧੂ ਦੀ ਅਗਵਾਹੀ ਚ ਇਕੱਠੇ ਹੋ ਜਾਣ ਤਾਂ ਪੰਜਾਬ ਵਿੱਚ ਵੀ “ਲੋਕ ਸੁਨਾਮੀ” ਆ ਸਕਦੀ ਹੈ। ਉਨ੍ਹਾਂ ਕਿਹਾ ਕਿ “ਆਪ” ਦੇ ਝਾਂਸੇ ਚ ਕਦੀ ਨਾ ਆਉਣਾ।
ਡਾ ਟਾਂਡਾ ਨੇ ਕਿਹਾ ਕੇ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਵੱਡਾ ਨਿਘਾਰ ਆਇਆ ਹੈ। ਇਸ ਸਥਿਤੀ ਵਿਚੋਂ ਨਿਕਲਣ ਲਈ ਇਮਾਨਦਾਰ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਲੋਕਾਂ ਵਿੱਚ ਮੁੜ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਨਾ ਪਵੇਗਾ।
ਡਾ ਟਾਂਡਾ ਨੇ ਕਿਹਾ ਕਿ ਅਸੀਂ ਵੀ ਸਾਰੇ ਐਨਆਰਆਈ ਇਹੀ ਸੋਚਦੇ ਹਾਂ ਕਿ ਪੰਜਾਬ ਮੁੜ ਤੋਂ ਫਿਰ ਖੁਸ਼ਹਾਲ ਹੋ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਬਾਰੇ ਸੋਚਦਾ ਹੈ, ਕੋਲੋਂ ਵੀ ਖਰਚਦਾ ਹੈ ਅਤੇ ਇਮਾਨਦਾਰੀ ਉਹਦੇ ਪੱਲੇ ਹੈ।
ਡਾ ਟਾਂਡਾ ਨੇ ਕਿਹਾ ਕਿ ਜੋ ਰਲ ਮਿਲ ਕੇ ਰਾਜ ਕਰਦੇ ਹਨ ਇਨ੍ਹਾਂ ਕਰਕੇ ਹੀ ਪੰਜਾਬ ਦਾ ਮੁਹਾਂਦਰਾ ਵਿਗੜਿਆ ਪਿਆ ਹੈ। ਲੋਕ ਤਰਾਹ ਤਰਾਹ ਕਰ ਰਹੇ ਹਨ।
ਡਾ ਟਾਂਡਾ ਨੇ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਪਿੰਡਾਂ ਸ਼ਹਿਰਾਂ ਵਿੱਚ ਸੀ ਸੀ ਟੀ ਕੈਮਰੇ ਲਾ ਕੇ ਹੀ ਨਸ਼ੇ ਵੀ ਰੋਕੇ ਜਾ ਸਕਦੇ ਹਨ ਤੇ ਉਹਦੇ ਨਾਲ 2 ਕੋਈ ਅਪਰਾਧ ਕਰਦਾ ਵੀ ਫੜਿਆ ਜਾ ਸਕਦਾ ਹੈ। ਪੰਚਾਇਤਾਂ ਨੂੰ ਹਰ ਤਰ੍ਹਾਂ ਦੇ ਹੱਕ ਦਿੱਤੇ ਜਾਣ।
ਡਾ ਟਾਂਡਾ ਨੇ ਕਿਹਾ ਕਿ ਜੇ ਸਰਕਾਰ ਰੇਤਾ ਆਪ ਵੇਚੇ ਤਾਂ ਕਿੰਨਾ ਪੈਸਾ ਸਰਕਾਰ ਨੂੰ ਆ ਸਕਦਾ ਹੈ। ਰਾਜ ਵਿੱਚ ਸਰਕਾਰੀ ਬੱਸਾਂ ਹੀ ਚੱਲਣੀਆਂ ਚਾਹੀਦੀਆਂ ਹਨ। ਸਾਰਾ ਪੈਸਾ ਸਰਕਾਰ ਨੂੰ ਆਵੇਗਾ ਜਨਤਾ ਸੁਖੀ ਹੋਵੇਗੀ।
ਡਾ ਟਾਂਡਾ ਨੇ ਕਿਹਾ ਕਿ ਕਚਹਿਰੀਆਂ ਦਫ਼ਤਰਾਂ ਅਤੇ ਹੋਰ ਮਹਿਕਮਿਆਂ ਵਿੱਚ ਕੁਰੱਪਸ਼ਨ ਨੂੰ ਰੋਕਣ ਲਈ ਸੀ ਸੀ ਟੀ ਕੈਮਰੇ ਕੰਮ ਕਰ ਸਕਦੇ ਹਨ। ਜੇ ਕੋਈ ਰਿਸ਼ਵਤ ਲੈਂਦੇ ਦਾ ਵੀਡੀਓ ਬਣਾ ਕੇ ਸਬੂਤ ਦੇ ਦੇਵੇ ਉਸ ਨੂੰ ਉਸੇ ਵੇਲੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਡਾ ਟਾਂਡਾ ਨੇ ਕਿਹਾ ਕਿ ਸਰਕਾਰ ਆਪਣੀਆਂ ਦੁਕਾਨਾਂ ਤੋਂ ਸ਼ਰਾਬ ਵੇਚੇ ਤਾਂ ਸਾਰਾ ਰੈਵੀਨਿਊ ਸਰਕਾਰ ਨੂੰ ਆ ਸਕਦਾ ਹੈ। ਟੈਂਡਰ ਸਹੀ ਪਾਸ ਹੋਣ ਤਾਂ ਘੱਟ ਤੋਂ ਘੱਟ ਲਾਗਤ ਤੇ ਪੁਲ ਸੜਕਾਂ ਬਣ ਸਕਦੀਆਂ ਹਨ। ਤੇ ਇੰਝ ਬਚਿਆ ਸਾਰਾ ਪੇੈੈੈਸਾ ਸਰਕਾਰੀ ਸਕੂਲਾਂ ਹਸਪਤਾਲਾਂ ਤੇ ਲਾਇਆ ਜਾ ਸਕਦਾ ਹੈ।
ਡਾ ਟਾਂਡਾ ਨੇ ਕਿਹਾ ਕਿ ਨੌਜਵਾਨਾਂ ਨੂੰ ਛੋਟੇ ਛੋਟੇ ਕੋਰਸ ਕਰਵਾ ਕੇ ਟੈਕਨੀਕਲੀ ਤਿਆਰ ਕੀਤਾ ਜਾਵੇ ਤਾਂ ਕਿ ਉਹ ਛੋਟੇ ਛੋਟੇ ਆਪਣੇ ਕੰਮ ਸ਼ੁਰੂ ਕਰ ਸਕਣ।
ਡਾ ਟਾਂਡਾ ਨੇ ਕਿਹਾ ਕਿ ਲੋੜਵੰਦਾਂ ਨੂੰ ਹੀ ਪਾਣੀ ਤੇ ਬਿਜਲੀ ਦੀਆਂ ਰਿਆਤਾਂ ਦਿੱਤੀਆਂ ਜਾਣ।
ਡਾ ਟਾਂਡਾ ਨੇ ਕਿਹਾ ਕਿ ਕਾਰਪੋਰੇਸ਼ਨਾਂ ਟੈਂਡਰਾਂ ਤੋਂ ਬਹੁਤ ਪੈਸੇ ਬਚਾ ਸਕਦੀਆਂ ਨੇ।ਤੇ ਉਹੀ ਬਚਿਆ ਪੈਸਾ ਗਲੀਆਂ ਮੁਹੱਲਿਆਂ ਚ ਲੋਕਾਂ ਦੀ ਸਹੂਲਤ ਲਈ ਸੜਕਾਂ ਲਈ ਲਾਇਆ ਜਾ ਸਕਦਾ ਹੈ।
ਡਾ ਟਾਂਡਾ ਨੇ ਕਿਹਾ ਕਿ ਜੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਪ੍ਰਾਈਵੇਟ ਸਕੂਲ ਆਪੇ ਹੀ ਬੰਦ ਹੋ ਜਾਣਗੇ।
ਡਾ ਟਾਂਡਾ ਨੇ ਕਿਹਾ ਕਿ ਜੇ ਸਾਡੇ ਸਰਕਾਰੀ ਹਸਪਤਾਲ ਸਟੈਂਡਰਡ ਦੇ ਬਣ ਜਾਣ ਤਾਂ ਪ੍ਰਾਈਵੇਟ ਹਸਪਤਾਲਾਂ ਚ ਜਾਣ ਦੀ ਜ਼ਰੂਰਤ ਨਾ ਪਵੇ।
ਡਾ ਟਾਂਡਾ ਨੇ ਕਿਹਾ ਕੇ ਐਸ ਜੀ ਪੀ ਸੀ ਵੀ ਪੰਜਾਬ ਦੀ ਦੁਨੀਆ ਦੇ ਸਾਰੇ ਸਿੱਖਾਂ ਦੀ ਹੈ ਉਹ ਸਾਰਾ ਪੈਸਾ ਵੀ ਪੰਜਾਬ ਲਈ ਵਰਤਿਆ ਜਾ ਸਕਦਾ ਹੈ। ਗੋਲਕਾਂ ਲੋਕਾਂ ਦੀਆਂ ਹਨ। ਗੋਲਕਾਂ ਦੀ ਭੇਟਾ ਸਿੱਧੀ ਬੈਂਕਾਂ ਵਾਲੇ ਜਮ੍ਹਾਂ ਕਰ ਸਕਦੇ ਹਨ। ਇਹ ਸਾਰੀ ਕਾਰਵਾਈ ਕੈਮਰੇ ਵਿੱਚ ਹੋਵੇ। ਲੁੱਟ ਕਸੁੱਟ ਆਪੇ ਬਚ ਜਾਏਗੀ।ਗੋਲਕਾਂ ਚ ਦਿੱਤਾ ਪੈਸਾ ਸੰਗਤ ਲਈ ਹੀ ਵਰਤਿਆ ਜਾਵੇਗਾ- ਪੰਜਾਬ ਦੀ ਸੰਗਤ ਲਈ। ਇਹ ਗੋਲਕਾਂ ਚ ਦਿੱਤੀ ਤੁਹਾਡੀ ਭੇਟਾ ਹੀ ਪੰਜਾਬ ਦੀ ਸੂਰਤ ਬਦਲ ਦੇਵੇਗੀ ਜਿਸ ਨੂੰ ਕਿ ਗ਼ਲਤ ਹੱਥ ਵਰਤ ਰਹੇ ਹਨ।
ਡਾ ਟਾਂਡਾ ਨੇ ਕਿਹਾ ਕੇ ਇਹੋ ਜਿਹੀ ਸੋਚ ਪੂਰਤੀ ਵਾਲੇ ਬਹੁਤ ਥੋੜ੍ਹੇ ਹਨ, ਪਰ ਫਿਰ ਵੀ ਨਵਜੋਤ ਸਿੱਧੂ ਡਾ ਗਾਂਧੀ ਖਹਿਰਾ ਤੇ ਬੈਂਸ ਵਰਗੇ ਨੇਤਾਵਾਂ ਤੇ ਅਜੇ ਆਸ ਰੱਖੀ ਜਾ ਸਕਦੀ ਹੈ ।