36.1 C
Delhi
Friday, May 31, 2024
spot_img
spot_img
spot_img

ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਵਿਧਾਨ ਸਭਾ ਨੂੰ ਡਰਾਮਾ ਸਟੇਜ ਨਾ ਬਣਾਵੇ ਬਾਦਲ ਦਲ: ਬੱਬੀ ਬਾਦਲ

ਚੰਡੀਗੜ੍ਹ, ਅਗਸਤ 6, 2019:
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਬੇਅਦਬੀਆਂ ਦੇ ਮੁੱਦੇ ਤੇ ਬਾਦਲ ਦਲ ਸੂਬੇ ਦੇ ਪਵਿੱਤਰ ਲੋਕ ਰਾਜ ਦੇ ਮੰਦਰ ਨੂੰ ਫੌਕੀ ਡਰਾਮੇਂਬਾਜ਼ੀ ਨਾਲ ਬੇਇੱਜਤ ਕਰ ਰਿਹਾ ਹੈ ਅਤੇ ਖੁੱਦ ਨੂੰ ਬੇਕਸੂਰ ਸਾਬਤ ਕਰਨ ਲਈ ਜੋ ਰੌਲਾ ਪਾ ਰਿਹਾ ਹੈ ਇਸ ਨਾਲ ਉਨ੍ਹਾਂ ਵੱਲੋਂ ਕੀਤੇ ਗੁਨਾਹਾਂ ਨੂੰ ਪੰਜਾਬ ਦੇ ਲੋਕ ਮੁਆਫ਼ ਨਹੀਂ ਕਰਨਗੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿੱਖੇ ਵਰਕਰ ਮਿਲਣੀ ਮੌਕੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਆਖੇ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਚਾਰ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਹੁਣ ਤੱਕ ਕਿੰਨੇ ਕਮੀਸ਼ਨ ਬਣੇ|

ਸਿੱਟ ਬਣੀਆਂ ਪਰ ਹਰ ਇਕ ਜਾਂਚ ਵਿੱਚ ਬਾਦਲ ਦਲ ਨੇ ਰੋੜੇ ਅਟਕਾਏ ਅਤੇ ਹੁਣ ਐਨ.ਡੀ.ਏ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਸੀ.ਬੀ.ਆਈ ਵੱਲੋਂ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਉੱਤੇ ਜੋ ਸਿਆਸਤ ਖੇਡੀ ਜਾ ਰਹੀ ਹੈ ਉਹ ਪੰਜਾਬ ਦੋ ਲੋਕ ਉਸ ਤੋਂ ਭਲੀ-ਭਾਤ ਜਾਣੂ ਹਨ ਕਿਉਂਕਿ ਸਭ ਨੂੰ ਪਤਾ ਹੈ ਕਿ ਸੀ.ਬੀ.ਆਈ ਕੇਂਦਰ ਦਾ ਤੋਤਾ ਹੈ ਅਤੇ ਸੀ.ਬੀ.ਆਈ ਕਲੋਜ਼ਰ ਰਿਪੋਰਟ ਵਿੱਚ ਵੀ ਬਾਦਲ ਦਲ ਦਾ ਖੁੱਦ ਹੱਥ ਹੈ।

ਬੱਬੀ ਬਾਦਲ ਨੇ ਕਿਹਾ ਕਿ ਹੁਣ ਜਦੋਂ ਸਿੱਟ ਆਪਣਾ ਕੰਮ ਸਿਰੇ ਲਾ ਰਹੀ ਹੈ ਤਾਂ ਬਾਦਲ ਦਲੀਏ ਵਧਾਇਕ ਜਾਂਚ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਮਨਸੂਬੇ ਘੜ੍ਹ ਰਹੇ ਹਨ ਜੋ ਹੁਣ ਨਵਾਂ ਸੈਸ਼ਾ ਇਹ ਕਿ ਜਾਂਚ ਨੂੰ ਦਿੱਲੀ ਤਬਦੀਲ ਕਰਕੇ ਕਿਸੇ ਸੁਪਰੀਮ ਕੋਰਟ ਦੇ ਜੱਜ ਪਾਸੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਇਹ ਸਿਰਫ਼ ਗੁਰੂ ਮਹਾਰਾਜ ਦੀ ਬੇਅਦਬੀ ਦੀ ਜਾਂਚ ਨੂੰ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਹੈ। ਇਸ ਮੌਕੇ ਸਤਨਾਮ ਸਿੰਘ, ਚਰਨ ਸਿੰਘ, ਮਨਜੀਤ ਸਿੰਘ,ਜਸਵਿੰਦਰ ਭੁਲਰ, ਗੈਰੀਵਾਲ, ਸੁਰਜੀਤ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬਰਾੜ, ਹਰਪਾਲ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਪਾਲ ਸਿੰਘ, ਮਨਦੀਪ ਸਿੰਘ, ਰਣਧੀਰ ਸਿੰਘ, ਪਰਗਟ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION