Saturday, December 3, 2022

ਵਾਹਿਗੁਰੂ

spot_img


ਆਧੁਨਿਕ ਸਹੂਲਤਾਂ ਵਾਲੀ ਰੇਹੜੀ ਮਾਰਕੀਟ ਪਟਿਆਲਾ ਵਾਸੀਆਂ ਤੇਂ ਰੇਹੜੀ ਵਾਲਿਆਂ ਲਈ ਲਾਹੇਵੰਦ ਸਿੱਧ ਹੋਵੇਗੀ: ਰਾਣਾ ਸੋਢੀ

ਪਟਿਆਲਾ, 14 ਅਗਸਤ, 2019 –
ਨਗਰ ਨਿਗਮ ਪਟਿਆਲਾ ਵੱਲੋਂ ਸਵਾ ਦੋ ਏਕੜ ਰਕਬੇ ‘ਚ 5 ਕਰੋੜ ਦੀ ਲਾਗਤ ਨਾਲ ਸਨੌਰੀ ਅੱਡਾ ਨੇੜੇ ਬਣਾਈ ਜਾ ਰਹੀ ਅਤੀ ਆਧੁਨਿਕ ਸਹੁਲਤ ਵਾਲੀ ਰੇਹੜੀ ਮਾਰਕੀਟ, ਰੇਹੜੀ ਵਾਲਿਆਂ ਤੇ ਸ਼ਹਿਰ ਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ ਅਤੇ ਸ਼ਹਿਰ ਵਾਸੀ ਇੱਕ ਸਥਾਨ ਤੋਂ ਹੀ ਘਰੇਲੂ ਜਰੂਰਤਾਂ ਦੀਆ ਵਸਤਾਂ ਦੀ ਖਰੀਦਦਾਰੀ ਕਰ ਸਕਣਗੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਗਰ ਨਿਗਮ ਵੱਲੋਂ ਸਟਰੀਟ ਵੈਡਿੰਗ ਪਾਲਿਸੀ ਤਹਿਤ ਕਰੀਬ 400 ਰੇਹੜੀਆਂ ਤੇ ਫੜੀਆਂ ਲਈ ਸਨੌਰੀ ਅੱਡਾ ਨੇੜੇ ਬਣਾਈ ਅਤੀ ਆਧੁਨਿਕ ਸਹੂਲਤਾਂ ਵਾਲੀ ਵਿਸ਼ਾਲ ਰੇਹੜੀ ਮਾਰਕੀਟ ਦੇ ਪਹਿਲੇ ਫੇਜ਼ ਨੂੰ ਸ਼ਹਿਰ ਵਾਸੀਆਂ ਦੇ ਸਪੁਰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਇਸ ਰੇਹੜੀ ਮਾਰਕੀਟ ਦੇ ਬਣਨ ਨਾਲ ਰੋਜਾਨਾ ਲੋਕਾਂ ਨੂੰ ਭੀੜ ਭੜੱਕੇ ਵਾਲੇ ਖੇਤਰਾਂ ਵਿੱਚ ਜਾ ਕੇ ਖਰੀਦਦਾਰੀ ਕਰਨ ਮੌਕੇ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਯਾਤ ਮਿਲੇਗੀ ਅਤੇ ਇਹ ਰੇਹੜੀ ਮਾਰਕੀਟ, ਰੇਹੜੀ ਵਾਲਿਆਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਲਈ ਵੀ ਵਰਦਾਨ ਸਿੱਧ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਹਰੇਕ ਵਰਗ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਬੀੜਾ ਚੁਕਿਆ ਹੈ, ਇਸੇ ਤਹਿਤ ਪਟਿਆਲਾ ਸ਼ਹਿਰ ਨੂੰ ਇਕੋ ਸਥਾਨ ‘ਤੇ ਇੰਨੀ ਵੱਡੀ ਆਧੁਨਿਕ ਸਹੂਲਤਾਂ ਵਾਲੀ ਰੇਹੜੀ ਮਾਰਕੀਟ ਮੁਹੱਈਆ ਕਰਵਾਈ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਭਾਰਤ ਅੰਦਰ ਸਟਰੀਟ ਵੈਂਡਿੰਗ ਇੱਕ ਕਿੱਤੇ ਦੇ ਤੌਰ ‘ਤੇ ਕਾਫੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸਮਾਂ ਬੀਤਣ ਉਪਰੰਤ ਇਸ ਕੰਮ ਨੂੰ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਇ

ਸ ਕੰਮ ਨਾਲ ਨਾ ਕੇਵਲ ਗਰੀਬ ਵਿਅਕਤੀ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ, ਸਗੋ ਇਹ ਆਮ ਮੱਧ ਵਰਗ ਦੇ ਤਬਕੇ ਲਈ ਕਿਫਾਇਤੀ ਰੇਟਾਂ ‘ਤੇ ਸਮਾਨ ਵੀ ਉਪਲਬੱਧ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਰੇਹੜੀ/ਫੜੀ ਵਾਲੇ ਭਾਰਤੀ ਸਮਾਜ ਦਾ ਇਕ ਅਨਿੱਖੜਵਾ ਅੰਗ ਹਨ ਪ੍ਰੰਤੂ ਇਨ੍ਹਾਂ ਨੂੰ ਸਮਾਜ ਅੰਦਰ ਆਪਣੇ ਕੰਮ ਨੂੰ ਸਨਮਾਨਜਨਕ ਤਰੀਕੇ ਨਾਲ ਕਰਨ ਲਈ ਭਾਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਿਕ ਭਾਰਤ ਸਰਕਾਰ ਵੱਲੋਂ ਸਟਰੀਟ ਵੈਂਡਰਜ਼ ਐਕਟ ਹੋਂਦ ਵਿੱਚ ਲਿਆਂਦਾ ਗਿਆ।

ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਅੰਦਰ ਸਟਰੀਟ ਵੈਂਡਰਜ਼ ਐਕਟ ਨੂੰ ਲਾਗੂ ਕਰਨ ਲਈ ਇੱਕ ਟਾਊਨ ਵੈਂਡਿੰਗ ਕਮੇਟੀ ਦਾ ਗਠਨ ਕੀਤਾ ਗਿਆ। ਨਗਰ ਨਿਗਮ ਵੱਲੋਂ ਇੱਕ ਕੰਪਨੀ ਹਾਇਰ ਕਰਕੇ ਟਾਊਨ ਵੈਂਡਿੰਗ ਕਮੇਟੀ ਦੀ ਦੇਖ-ਰੇਖ ਹੇਠ ਸ਼ਹਿਰ ਦਾ ਸਰਵੇ ਕਰਵਾਇਆ ਗਿਆ, ਜਿਸ ਤਹਿਤ 4025 ਰੇਹੜੀਆਂ ਦੀ ਪਹਿਚਾਣ ਕੀਤੀ ਗਈ।

ਇਨ੍ਹਾਂ ਰੇਹੜੀ ਵਾਲਿਆਂ ਨੂੰ ਸਨਮਾਨਜਨਕ ਤਰੀਕੇ ਨਾਲ ਆਪਣੇ ਕੰਮ ਕਰਨ ਲਈ ਕੰਪਨੀ ਵੱਲੋਂ ਨਿਗਮ ਸਟਾਫ ਦੀ ਮੱਦਦ ਨਾਲ ਸ਼ਹਿਰ ਅੰਦਰ ਅਜਿਹੀਆਂ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ ਜਿੱਥੇ ਜਾ ਕੇ ਇਹ ਸਟਰੀਟ ਵੈਂਡਰਜ ਆਪਣੇ ਕੰਮ ਨੂੰ ਸਨਮਾਨਜਨਕ ਤਰੀਕੇ ਨਾਲ ਕਰ ਸਕਣ ਅਤੇ ਇਨ੍ਹਾਂ ਕਾਰਨ ਸ਼ਹਿਰ ਦੇ ਆਮ ਲੋਕਾਂ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਕਾਰਵਾਈ ਅਧੀਨ ਨਗਰ ਨਿਗਮ ਪਟਿਆਲਾ ਵੱਲੋਂ ਸਨੌਰੀ ਅੱਡੇ ਵਿਖੇ ਇਹ ਆਧੁਨਿਕ ਰੇਹੜੀ ਮਾਰਕੀਟ ਦਾ ਪਹਿਲਾ ਫੇਜ਼ ਤਿਆਰ ਕਰਕੇ ਅੱਜ ਪਟਿਆਲਾ ਸ਼ਹਿਰ ਦੇ ਵਸਨੀਕਾਂ ਦੇ ਸਪੁਰਦ ਕੀਤਾ ਗਿਆ ਹੈ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਇਸ ਰੇਹੜੀ ਮਾਰਕੀਟ ‘ਚ ਤਕਰੀਬਨ 390 ਰੇਹੜੀ/ਫੜੀ ਵਾਲਿਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਜੋ ਕਿ ਪਟਿਆਲਾ ਸ਼ਹਿਰ ਦੇ ਵਸਨੀਕਾਂ ਲਈ ਬਹੁਤ ਫਾਇਦੇ ਮੰਦ ਸਾਬਿਤ ਹੋਵੇਗੀ ਮੇਅਰ ਨੇ ਕਿਹਾ ਕਿ ਪਹਿਲੇ ਫੇਜ ਤਹਿਤ ਨਗਰ ਨਿਗਮ ਵੱਲੋਂ ਢਾਈ ਕਰੋੜ ਰੁਪਏ ਖਰਚ ਕੇ ਕਰੀਬ ਸਵਾ ਦੋ ਏਕੜ ਰਕਬੇ ਵਿੱਚ ਮਿੱਟੀ ਪਾਉਣ ਉਪਰੰਤ ਇੰਟਰ ਲਾਕਿੰਗ ਟਾਈਲਾਂ ਦਾ ਫਰਸ਼ ਲਗਵਾਇਆ ਹੈ ਅਤੇ ਢਾਈ ਕਰੋੜ ਦੀ ਲਾਗਤ ਨਾਲ ਦੂਸਰੇ ਪੜਾਅ ਵਿੱਚ ਸੈਡ ਤੇ ਹੋਰ ਜਰੂਰੀ ਸਹੂਲਤਾਂ ਉਪਲਬਦ ਕਰਵਾਈਆਂ ਜਾਣਗੀਆਂ।

ਇਸ ਮਾਰਕੀਟ ਅੰਦਰ ਰੇਹੜੀ/ਫੜੀ ਵਾਲਿਆਂ ਵਾਸਤੇ ਉਨ੍ਹਾਂ ਨੂੰ ਖੜਨ ਲਈ ਥਾਂ ਅਤੇ ਇਨ੍ਹਾਂ ਰੇਹੜੀਆਂ ਤੇ ਖਰੀਦਦਾਰੀ ਕਰਨ ਲਈ ਆਉਣ ਵਾਲੇ ਸ਼ਹਿਰ ਨਿਵਾਸੀਆਂ ਲਈ ਪਾਰਕਿੰਗ, ਆਧੁਨਿਕ ਬਾਥਰੂਮ ਤਿਆਰ ਕੀਤੇ ਜਾ ਰਹੇ ਹਨ, ਮੇਅਰ ਨੇ ਦੱਸਿਆ ਕਿ ਸਨੌਰੀ ਅੱਡੇ ਵਿਖੇ ਤਿਆਰ ਕੀਤੀ ਗਈ ਇਸ ਰੇਹੜੀ ਮਾਰਕੀਟ ਵਿੱਚ ਅੰਦਰੂਨੀ ਸ਼ਹਿਰ ਦੇ ਇਲਾਕੇ ਸਬਜੀ ਮੰਡੀ ਨੇੜੇ 2 ਨੰਬਰ ਡਵੀਜਨ, ਕਿਲ੍ਹਾਂ ਚੌਕ ਬੁਰਜ ਦੇ ਪਿੱਛੇ, ਕੜਾਹ ਵਾਲਾ ਚੌਂਕ, ਸਨੋਰੀ ਅੱਡਾ ਅਤੇ ਅਨਾਰਦਾਨਾ ਚੌਂਕ ਆਦਿ ਵਿਖੇ ਪੈਂਦੀਆਂ ਰੇਹੜੀਆਂ ਅਤੇ ਫੜੀਆਂ ਨੂੰ ਸ਼ਿਫਟ ਕੀਤਾ ਜਾਣਾ ਹੈ ਜਿਸ ਨਾਲ ਅੰਦਰੂਨੀ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆਂ ਦਾ ਹੱਲ ਹੋ ਜਾਵੇਗਾ ਅਤੇ ਇਹ ਰੇਹੜੀ/ਫੜੀ ਵਾਲੇ ਵੀ ਆਪਣੇ ਕੰਮ ਨੂੰ ਸਨਮਾਨਜਨਕ ਤਰੀਕੇ ਨਾਲ ਕਰ ਸਕਣਗੇ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕਾਂਗਰਸ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਜ਼ਿਲ੍ਹਾ ਕਾਂਗਰਸ ਮਹਿਲਾਂ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿਲੋਂ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਨਤੀ ਸੰਗਰ, ਮਨੁੱਖੀ ਅਧਿਕਾਰ ਸੈਲ ਦੇ ਉਪ ਚੇਅਰਮੈਨ ਸ੍ਰੀ ਰਾਮ ਕੁਮਾਰ ਸਿੰਗਲਾ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਪ੍ਰੋਜੈਕਟ ਦੇ ਆਰਕੀਟੇਕਟ ਸ੍ਰੀ ਪ੍ਰਿਤਪਾਲ ਸਿੰਘ ਆਹਲੂਵਾੀਆਂ, ਸ੍ਰੀ ਸੰਨੂੋ ਸੰਗਰ ਸਮੇਤ ਹੋਰ ਪੰਤਵੰਤੇ ਵੀ ਹਾਜ਼ਰ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img
spot_img

Stay Connected

45,612FansLike
114,070FollowersFollow

ENTERTAINMENT

National

GLOBAL

OPINION

Rose Gold Pendant Chains that Would Make You Blush

We can never have too many gold or silver jewellery pieces. But sometimes, we wish to shake things up and give our look a...

Langah case: Giani Harpreet Singh committed ‘contemptuous irreverence and aberration’ towards Sikh doctrine – by Bir Devinder Singh

Chandigarh, November 30, 2022 (Yes Punjab News) Giani Harpreet Singh Head priest of Sri Akal Takht, while pronouncing the religious punishment to Mr. Sucha Singh...

Why India must step up its global campaign to nail Pak-sponsored terror – by Kanwal Sibal

New Delhi, Nov 30, 2022- The 14th anniversary of the gruesome Mumbai terror attacks has gone by without its perpetrators being brought to justice....

SPORTS

Health & Fitness

Simple urine test can reveal early-stage Alzheimer’s disease

New Delhi, Nov 30, 2022- A simple urine test can reveal if someone has early-stage Alzheimer's disease, potentially paving the way for an inexpensive and convenient disease screening. Researchers found that urinary formic acid is a sensitive marker of subjective cognitive decline that may indicate the very early stages of Alzheimer's disease. To reach this conclusion, the researchers tested a large...

Gadgets & Tech

error: Content is protected !!