ਆਉਣਾ ਬਾਹਰੋਂ ਜੇ ਭਾਰਤ ਨੂੰ ਕਿਸੇ ਹੋਵੇ, ਸੁਣ ਲਓ ਮੰਗਣ ਤੋਂ ਬਿਨਾਂ ਸਲਾਹ ਮੀਆਂ

ਅੱਜ-ਨਾਮਾ

ਆਉਣਾ ਬਾਹਰੋਂ ਜੇ ਭਾਰਤ ਨੂੰ ਕਿਸੇ ਹੋਵੇ,
ਸੁਣ ਲਓ ਮੰਗਣ ਤੋਂ ਬਿਨਾਂ ਸਲਾਹ ਮੀਆਂ।

ਖੁਦ ਹੀ ਗੱਡੀ ਚਲਾਉਣ ਨਾ ਲੱਗ ਪਿਓ ਜੇ,
ਹੋ ਜਾਊ ਐਂਵੇਂ ਕੋਈ ਜਾਂਦੀਏ ਜਾਹ ਮੀਆਂ।

ਕੁੱਤਾ ਸੜਕ ਦੇ ਉੱਤੇ ਕੋਈ ਦਿੱਸਿਆ ਤਾਂ,
ਲੈਣੀ ਗੱਡੀ ਫਿਰ ਸੜਕ ਤੋਂ ਲਾਹ ਮੀਆਂ।

ਬੈਠੀ ਗਾਂ ਕੋਈ ਦਿੱਸੀ ਜਦ ਸੜਕ ਉੱਪਰ,
ਬਦਲਵਾਂ ਲੰਘਣ ਦਾ ਭਾਲਿਓ ਰਾਹ ਮੀਆਂ।

ਲੱਗ ਗਈ ਕੁੱਤੇ ਨੂੰ ਜ਼ਰਾ ਜਦ ਸੱਟ ਕੋਈ,
ਦਿੱਲੀ ਪੁੱਜ ਸਕਦੀ ਉਹ ਵੀ ਗੱਲ ਮੀਆਂ।

ਮਾਮਲਾ ਗਊਆਂ ਦਾ ਹੁੰਦਾ ਈ ਹੋਰ ਭਾਰਾ,
ਕੁੱਟ ਨਾ ਭੀੜ ਦੀ ਹੋਊ ਫਿਰ ਝੱਲ ਮੀਆਂ।

-ਤੀਸ ਮਾਰ ਖਾਂ

20 ਜੁਲਾਈ, 2019 –

Share News / Article

Yes Punjab - TOP STORIES