ਆਉਂਦੀ ਅਕਲ ਟਰੰਪ ਨੂੰ ਅਜੇ ਹੈ ਨਹੀਂ, ਉੱਬਲਦੇ ਜਾਰਜ ਦੇ ਕੇਸ ਤੋਂ ਲੋਕ ਬੇਲੀ

ਅੱਜ-ਨਾਮਾ

ਆਉਂਦੀ ਅਕਲ ਟਰੰਪ ਨੂੰ ਅਜੇ ਹੈ ਨਹੀਂ,
ਉੱਬਲਦੇ ਜਾਰਜ ਦੇ ਕੇਸ ਤੋਂ ਲੋਕ ਬੇਲੀ।

ਦੁਨੀਆ ਵਿੱਚ ਮੁਜ਼ਾਹਰੇ ਪਏ ਹੋਈ ਜਾਂਦੇ,
ਲੱਗਣੀ ਕਿੱਦਾਂ ਅਮਰੀਕਾ `ਚ ਰੋਕ ਬੇਲੀ।

ਕਾਬੂ ਪੁਲਸ ਤੋਂ ਆਏ ਹਾਲਾਤ ਹੈ ਨਹੀਂ,
ਕਹਿੰਦਾ, ਫੌਜ ਵੀ ਦਿਆਂਗਾ ਝੋਕ ਬੇਲੀ।

ਅੰਤਲੇ ਸਾਲ ਵਿੱਚ ਓਸ ਦਾ ਰਾਜ ਜਾਂਦਾ,
ਬਣਿਆ ਰਾਜ ਬੇਹੂਦਾ ਜਿਹਾ ਜੋਕ ਬੇਲੀ।

ਮੁੜ ਕੇ ਜਿੱਤਣ ਨੂੰ ਲਾਈ ਹੈ ਤਾਣ ਜਾਂਦਾ,
ਮਸਲੇ ਮੁਲਕ ਦੇ ਗਿਆ ਸਭ ਭੁੱਲ ਬੇਲੀ।

ਵੋਟਰਾਂ ਨਾਲ ਨਾ ਅਕਲ ਦੀ ਗੱਲ ਕਰਦਾ,
ਬਿਨਾਂ ਸੋਚਣ ਤੋਂ ਲਾਉਂਦਾ ਹੈ ਟੁੱਲ ਬੇਲੀ।

-ਤੀਸ ਮਾਰ ਖਾਂ
08 ਜੂਨ, 2020


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Yes Punjab - Top Stories