29 C
Delhi
Thursday, April 18, 2024
spot_img
spot_img

ਆਈ.ਕੇ.ਜੀ. ਪੀ.ਟੀ.ਯੂ. ਵਿੱਚ ਸਥਾਪਿਤ ਹੋਵੇਗਾ ਰਾਜ ਦਾ ਦੂਜਾ ਜਨਗਣਨਾ ਡੈਂਟਾ ਰਿਸਰਚ ਵਰਕਸਟੇਸ਼ਨ

ਯੈੱਸ ਪੰਜਾਬ
ਜਲੰਧਰ/ਕਪੂਰਥਲਾ,
ਅੰਕੜਿਆਂ ਦੇ ਆਧਾਰ ‘ਤੇ ਸ਼ੋਧ ਕਾਰਜਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਲਈ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਮੁੱਖ ਕੈਂਪਸ ਵਿੱਚ ਜਨਗਣਨਾ ਡਾਟਾ ਰਿਸਰਚ ਵਰਕ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ! ਇਹ ਖੋਜਕਰਤਾਵਾਂ/ਸ਼ੋਧਕਰਤਾਵਾਂ ਨੂੰ ਵੱਖ-ਵੱਖ ਕਿਸਮ ਦੇ ਤੱਥਾਂ ਤੇ ਡੇਟਾ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗਾ! ਯੂਨੀਵਰਸਿਟੀ ਨੇ ਜਨਗਣਨਾ ਡੇਟਾ ਰਿਸਰਚ ਵਰਕ ਸਟੇਸ਼ਨ ਸਥਾਪਤ ਕਰਨ ਲਈ ਡਾਇਰੈਕਟੋਰੇਟ ਆਫ਼ ਜਨਗਣਨਾ ਸੰਚਾਲਨ ਪੰਜਾਬ, ਖੇਤਰੀ ਦਫ਼ਤਰ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਨਾਲ ਇਕ ਸਮਝੌਤੇ ‘ਤੇ ਹਸਤਾਖਰ ਸ਼ੁਕਰਵਾਰ ਨੂੰ ਕੀਤੇ ਹਨ।

ਇਸ ਸਬੰਧ ਵਿੱਚ ਡਾਇਰੈਕਟੋਰੇਟ ਆਫ ਜਨਗਣਨਾ ਸੰਚਾਲਨ ਪੰਜਾਬ ਦੇ ਡਾਇਰੈਕਟਰ ਅਭਿਸ਼ੇਕ ਜੈਨ, ਆਈ.ਏ.ਐਸ ਅਧਿਕਾਰੀ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚੇ ਅਤੇ ਵਿਭਾਗ ਦੇ ਵੱਲੋਂ ਐਮ.ਓ.ਯੂ ਉੱਤੇ ਦਸਤਖਤ ਕੀਤੇ। ਯੂਨੀਵਰਸਿਟੀ ਵੱਲੋਂ ਰਜਿਸਟਰਾਰ ਜਸਪ੍ਰੀਤ ਸਿੰਘ ਆਈ.ਏ.ਐਸ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ।

ਸੂਬੇ ਵਿੱਚ ਪਟਿਆਲਾ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਥਾਪਿਤ ਹੋਣ ਵਾਲਾ ਇਹ ਰਾਜ ਦਾ ਦੂਜਾ ਖੋਜ ਕਾਰਜ ਕੇਂਦਰ ਹੋਵੇਗਾ। ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਡਾ: ਹਰਮੀਨ ਸੋਚ, ਡਾਇਰੈਕਟਰ ਆਈ.ਕੀਓ.ਐਸ.ਸੀ ਨੂੰ ਇਸ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ! ਡਾ: ਹਰਮੀਨ ਸੋਚ ਨੇ ਯੂਨੀਵਰਸਿਟੀ ਪਹੁੰਚਣ ‘ਤੇ ਡਾਇਰੈਕਟਰ ਅਭਿਸ਼ੇਕ ਜੈਨ, ਆਈ.ਏ.ਐਸ ਦਾ ਸਵਾਗਤ ਕੀਤਾ!

ਡਾਇਰੈਕਟੋਰੇਟ ਆਫ਼ ਜਨਗਣਨਾ ਸੰਚਾਲਨ ਪੰਜਾਬ ਦੇ ਡਾਇਰੈਕਟਰ ਅਭਿਸ਼ੇਕ ਜੈਨ, ਆਈ.ਏ.ਐਸ. ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਖੋਜ ਵਿਦਵਾਨ ਵਿਦਿਅਕ ਸੰਸਥਾਵਾਂ ਵਿੱਚ ਖੋਜ ਕਾਰਜ (ਪੀ.ਐੱਚ.ਡੀ.) ਕਰਦੇ ਹਨ ਅਤੇ ਉਨ੍ਹਾਂ ਦੇ ਥੀਸਿਸ ਫਿਰ ਵੱਖ-ਵੱਖ ਖੋਜਾਂ ਦਾ ਹਿੱਸਾ ਹੁੰਦੇ ਹਨ, ਪਰ ਕਈ ਵਾਰ ਉਹ ਡਾਟਾ ਪੱਖ ਤੋਂ ਸੰਪੂਰਨ ਹੋਣੋ ਰਹਿ ਜਾਂਦੇ ਹਨ।

ਡੇਟਾ ਜਾਂ ਤੱਥਾਂ ਦੀ ਘਾਟ ਕਾਰਨ ਉਹ ਥੀਸਸ ਅੱਗੇ ਵਧਣ ਦੇ ਯੋਗ ਨਹੀਂ ਹੁੰਦੇ ਹਨ। ਕੁਝ ਖੋਜਕਰਤਾਵਾਂ/ਸ਼ੋਧਕਰਤਾਵਾਂ ਨੂੰ ਇਹ ਨਹੀਂ ਪਤਾ ਕਿ ਡੇਟਾ ਕਿਵੇਂ ਪ੍ਰਾਪਤ ਕਰਨਾ ਹੈ! ਇਹ ਵਰਕ ਸਟੇਸ਼ਨ ਸ਼ੋਧ ਵਿਚ ਡੇਟਾ ਦੇਣ ਦਾ ਆਧਾਰ ਬਣੇਗਾ। ਉਨ੍ਹਾਂ ਦੱਸਿਆ ਕਿ ਜਨਗਣਨਾ ਵਿਭਾਗ ਦੇ ਅੰਕੜੇ ਦੇਸ਼ ਭਰ ਵਿੱਚ ਵੱਖ-ਵੱਖ ਪੱਧਰਾਂ ‘ਤੇ ਬਣੀਆਂ ਨੀਤੀਆਂ ਦਾ ਆਧਾਰ ਹਨ।

ਆਈ.ਏ.ਐਸ ਅਧਿਕਾਰੀ ਡਾਇਰੈਕਟਰ ਅਭਿਸ਼ੇਕ ਜੈਨ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਵਿਭਾਗ ਯੂਨੀਵਰਸਿਟੀ ਨੂੰ ਸ਼ੋਧ ਕਰਤਾਵਾਂ ਨੂੰ ਇਸ ਨਾਲ ਜੋੜਨ ਲਈ ਵੱਧ ਤੋਂ ਵੱਧ ਆਜ਼ਾਦੀ ਦੇਵੇਗਾ ਅਤੇ ਉੱਚ ਪੱਧਰੀ ਖੋਜ ਲਈ ਇਸ ਵਰਕ ਸਟੇਸ਼ਨ ਤੋਂ ਸਹੀ ਡੇਟਾ ਪ੍ਰਦਾਨ ਕਰੇਗਾ! ਉਨ੍ਹਾਂ ਸਮਾਗਮ ਵਿੱਚ ਹਾਜ਼ਰ ਰਿਸਰਚ ਸਕਾਲਰਾਂ ਅਤੇ ਫੈਕਲਟੀ ਮੈਂਬਰਾਂ ਨੂੰ ਜਨਗਣਨਾ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਇਸ ਦੇ ਕੰਮਾਂ ਬਾਰੇ ਵੀ ਦੱਸਿਆ।

ਰਜਿਸਟਰਾਰ ਜਸਪ੍ਰੀਤ ਸਿੰਘ ਆਈ.ਏ.ਐਸ ਅਧਿਕਾਰੀ ਨੇ ਕਿਹਾ ਕਿ ਇਹ ਵਰਕ ਸਟੇਸ਼ਨ ਯੂਨੀਵਰਸਿਟੀ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਭਵਿੱਖ ਵਿੱਚ ਸ਼ੋਧ ਕਰਤਾਵਾਂ ਨੂੰ ਨਵੀਂ ਸੇਧ ਪ੍ਰਦਾਨ ਕਰੇਗਾ! ਉਨ੍ਹਾਂ ਡਾਇਰੈਕਟਰ ਅਭਿਸ਼ੇਕ ਜੈਨ ਦਾ ਯੂਨੀਵਰਸਿਟੀ ਨਾਲ ਇਹ ਮੌਕਾ ਸਾਂਝਾ ਕਰਨ, ਇਸ ਅਵਸਰ ਲਈ ਯੂਨੀਵਰਸਿਟੀ ਦੀ ਚੋਣ ਕਰਨ ਅਤੇ ਭਵਿੱਖ ਲਈ ਮਾਰਗ ਦਰਸ਼ਕ ਬਣਨ ਲਈ ਧੰਨਵਾਦ ਕੀਤਾ! ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਪਰਮਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਡਾ. ਪੂਜਾ ਮਹਿਤਾ, ਡਾ: ਸ਼ਬੀਰ ਸਿੱਧੂ, ਡਾ: ਰੁਪਾਲੀ ਬੱਤਰਾ ਆਦਿ ਹਾਜ਼ਰ ਸਨ |

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION