37.8 C
Delhi
Friday, April 19, 2024
spot_img
spot_img

ਆਈ.ਕੇ.ਜੀ.ਪੀ.ਟੀ.ਯੂ. ਦੀ ਪ੍ਰੋ: ਡਾ: ਹਰਮੀਨ ਸੋਚ ਤੇ ਸਹਿਯੋਗੀ ਹਰਲੀਨ ਪਾਬਲਾ ਦੇ ‘ਖੋਜ ਪੱਤਰ’ ਨਾਮਵਰ ਅੰਤਰਰਾਸ਼ਟਰੀ ਜਰਨਲ ਲਈ ਚੁਣੇ ਗਏ

ਯੈੱਸ ਪੰਜਾਬ 
ਜਲੰਧਰ/ਕਪੂਰਥਲਾ, ਦਸੰਬਰ 9, 2022 –
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ) ਦੇ ਡਿਪਾਰਟਮੈਂਟ ਆਫ਼ ਮੈਨੇਜਮੈਂਟ ਐਂਡ ਹਾਸਪੀਟੈਲਿਟੀ ਦੀ ਪ੍ਰੋਫੈਸਰ ਡਾ.ਹਰਮੀਨ ਸੋਚ ਅਤੇ ਉਹਨਾਂ ਦੇ ਹੀ ਡਿਪਾਰਟਮੈਂਟ ਦੇ ਸਹਿਯੋਗੀ ਗੈਸਟ ਫੈਕਲਟੀ ਤੇ ਪੀ.ਐਚ.ਡੀ ਸਟੂਡੈਂਟ ਹਰਲੀਨ ਪਾਬਲਾ ਦੇ ਰਿਸਰਚ ਪੇਪਰ ਨਾਮਵਰ ਅੰਤਰ-ਰਾਸ਼ਟਰੀ ਜਰਨਲਾਂ ਵਿਚ ਪ੍ਰਕਾਸ਼ਿਤ ਲਈ ਚੁਣੇ ਗਏ ਹਨ! ਇਹ ਜਰਨਲ ਐਲਸੇਵੀਰ ਪਬਲਿਸ਼ਰਸ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਹਨ!

ਰਿਸਰਚ ਪੇਪਰ ਦਾ ਵਿਸ਼ਾ “ਹਵਾਈ ਯਾਤਰਾ – ਏਅਰਲਾਈਨ ਯਾਤਰੀ ਦਾ ਬ੍ਰਾਂਡ ਅਨੁਭਵ ਅਤੇ ਬ੍ਰਾਂਡ ਲਵ ਰਾਹੀਂ ਬ੍ਰਾਂਡ ਸੰਤੁਸ਼ਟੀ ‘ਤੇ ਇਸਦਾ ਪ੍ਰਭਾਵ (ਅਪ ਇਨ ਦ ਏਅਰ – ਏਅਰਲਾਇਨ ਪੇਸੈਂਜਰ ਬ੍ਰਾਂਡ ਐਸਪੀਰੀਐਂਸ ਐਂਡ ਇਮਪੈਕਟ ਔਨ ਬ੍ਰਾਂਡ ਸੈਟਿਸਫੈਕਸ਼ਨ ਮੀਡੀਏਟਡ ਬਾਏ ਬ੍ਰਾਂਡ ਲਵ) ” ਹੈ! ਡਾ.ਸੋਚ ਨੇ ਦੱਸਿਆ ਕਿ ਚੁਣੇ ਗਏ ਪੇਪਰ ਜਰਨਲ ਆਫ ਏਅਰ ਟਰਾਂਸਪੋਰਟ ਮੈਨੇਜਮੈਂਟ ਵਿਚ ਪ੍ਰਕਾਸ਼ਿਤ ਹੋਣਗੇ! ਇਸ ਅਧਿਐਨ ਦਾ ਉਦੇਸ਼ ਜਹਾਜ਼ੀ ਖੇਤਰ ਵਿੱਚ ਕਿਸੇ ਖਾਸ ਬ੍ਰਾਂਡ ਤੋਂ ਯਾਤਰੀਆਂ ਨੂੰ ਮਿਲਦੀ ਸੰਤੁਸ਼ਟੀ ਨੂੰ ਪ੍ਰਭਾਵਿਤ ਕਰਨ ਵਿੱਚ ਉਸ ਬ੍ਰਾਂਡ ਤੋਂ ਯਾਤਰੀਆਂ ਨੂੰ ਹੋਏ ਅਨੁਭਵ ਦੀ ਮਹੱਤਤਾ ਨੂੰ ਨੇੜੇ ਤੋਂ ਸਮਝਣਾ ਹੈ।

ਇਹ ਖੋਜ ਪੱਤਰ ਉਸ ਵਰਤਾਰੇ ਦੀ ਵੀ ਵਿਆਖਿਆ ਕਰਦਾ ਹੈ, ਜਿਸ ਰਾਹੀਂ ਮਾਰਕੀਟਿੰਗ ਸੰਚਾਰ ਚੈਨਲਾਂ ਵੱਲੋਂ ਯਾਤਰੀਆਂ ਨੂੰ ਹਵਾਈ ਯਾਤਰਾ ਦਾ ਬਿਹਤਰ ਅਨੁਭਵ ਕਰਵਾਇਆ ਜਾ ਸਕਦਾ ਹੈ।

ਡਾ. ਹਰਮੀਨ ਸੋਚ ਨੇ ਦੱਸਿਆ ਕਿ ਦੂਜੇ ਖੋਜ ਪੇਪਰ ਦਾ ਵਿਸ਼ਾ “ਯਾਤਰਾ ਦੌਰਾਨ ਏਅਰਲਾਈਨ ਤੋਂ ਯਾਤਰੀਆਂ ਨੂੰ ਹੁੰਦੀ ਸੰਤੁਸ਼ਟੀ ਤੇ ਕਿਸੇ ਖਾਸ ਬ੍ਰਾਂਡ ਲਈ ਯਾਤਰੀਆਂ ਵਿਚ ਪੈਦਾ ਹੁੰਦਾ ਲਗਾਵ ਹੈ”! ਉਹਨਾਂ ਦੱਸਿਆ ਕਿ ਇੰਟਰ ਸਾਇੰਸ ਪਬਲਿਸ਼ਰਾਂ ਵੱਲੋਂ ਇਹ ਖੋਜ ਪੱਤਰ ਇੰਟਰ ਨੈਸ਼ਨਲ ਜਰਨਲ ਆਫ਼ ਇੰਟਰਨੈੱਟ ਮਾਰਕੀਟਿੰਗ ਅਤੇ ਵਿਗਿਆਪਨ ਵਿੱਚ ਪ੍ਰਕਾਸ਼ਿਤ ਕਰਨ ਲਈ ਸਵੀਕਾਰ ਕੀਤੇ ਗਏ ਹਨ!

ਇਹ ਅਧਿਐਨ ਹਵਾਈ ਯਾਤਰਾ ਖੇਤਰ ਵਿੱਚ ਬ੍ਰਾਂਡ ਸੰਤੁਸ਼ਟੀ ਅਤੇ ਬ੍ਰਾਂਡ ਪ੍ਰਤੀ ਲਗਾਵ ਦੇ ਕਾਰਨਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਅਨੁਭਵ ਵੀ ਸਾਂਝੇ ਕਰੇਗਾ! ਦੋਵੇਂ ਪੇਪਰਾਂ ਨੂੰ ਆਸਟ੍ਰੇਲੀਅਨ ਬਿਜ਼ਨਸ ਡੀਨ ਕੌਂਸਲ (ਏ.ਬੀ.ਡੀ.ਸੀ) ਵਿੱਚ ਉੱਚ ਦਰਜਾ ਦਿੱਤਾ ਗਿਆ ਹੈ ਅਤੇ “ਸਕੋਪਸ” ਵਿੱਚ ਵੀ ਸੂਚੀਬੱਧ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵੱਲੋਂ ਪ੍ਰੋਫੈਸਰ ਡਾ. ਸੋਚ ਤੇ ਸਹਿਯੋਗੀ ਹਰਲੀਨ ਪਾਬਲਾ ਨੂੰ ਵਧਾਈ ਦਿੱਤੀ ਗਈ ਹੈ! ਉਹਨਾਂ ਕਿਹਾ ਹੈ ਕਿ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ! ਡੀਨ ਅਕਾਦਮਿਕ ਪ੍ਰੋ ਵਿਕਾਸ ਚਾਵਲਾ ਵੱਲੋਂ ਵੀ ਫੈਕਲਟੀ ਦੀ ਇਸ ਸਫਲਤਾ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਭਵਿੱਖ ਵਿਚ ਹੋਰ ਵੀ ਮਾਰਕੇ ਦਾ ਕੰਮ ਕਰਨ ਦੀ ਆਸ ਪ੍ਰਗਟਾਈ ਹੈ!

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION