ਆਈ.ਕੇ.ਜੀ ਪੀ.ਟੀ.ਯੂ ਅੰਮ੍ਰਿਤਸਰ ਕੈਂਪਸ ਵਿਖੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ

ਯੈੱਸ ਪੰਜਾਬ
ਸ਼੍ਰੀ ਅੰਮ੍ਰਿਤਸਰ ਸਾਹਿਬ, 2022 –
ਇੰਟਰਨੈੱਟ ਨਾਲ ਜੁੜੇ ਸੋਸ਼ਲ ਮੀਡੀਆ ਪਲੇਟਫਾਰਮ ਹੁਣ ਵਿਸ਼ਵ ਪੱਧਰ ‘ਤੇ ਪ੍ਰਚਾਰ, ਪ੍ਰਸਾਰ ਅਤੇ ਪ੍ਰਗਟਾਵੇ ਲਈ ਬੇਹੱਦ ਲਾਹੇਵੰਦ ਹਨ! ਸੋਸ਼ਲ ਮੀਡੀਆ ਦੀ ਬਹੁਤ ਵੱਡੀ ਪਰਿਭਾਸ਼ਾ ਪ੍ਰਗਟਾਵੇ ਨਾਲ ਜੁੜੀ ਹੋਈ ਹੈ, ਪਰ ਇਹ ਬਹੁਤ ਮਾੜਾ ਪਹਿਲੂ ਹੈ ਕਿ ਹੁਣ ਸੋਸ਼ਲ ਮੀਡੀਆ ਨੂੰ ਪ੍ਰਗਟਾਵੇ ਦੇ ਨਾਂ ‘ਤੇ ਕੂੜ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ! ਪ੍ਰਗਟਾਵੇ ਹਮੇਸ਼ਾ ਸਕਾਰਾਤਮਕ ਹੋਣੇ ਚਾਹਿੰਦੇ ਹਨ, ਇਹ ਸਮਾਜ ਤੇ ਸਮੇਂ ਦੋਵਾਂ ਦੀ ਲੋੜ ਹੈ!

ਇਹ ਵਿਚਾਰ ਡਾ. ਅਮਿਤ ਸਰੀਨ, ਡਾਇਰੈਕਟਰ-ਇਨ-ਚਾਰਜ, ਅੰਮ੍ਰਿਤਸਰ ਕੈਂਪਸ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹਨ! ਉਹ ਬੁੱਧਵਾਰ ਨੂੰ ਕੈਂਪਸ ‘ਚ ਵਿਦਿਆਰਥੀਆਂ ਲਈ ਰਖੇ ਗਏ ‘ਸੋਸ਼ਲ ਮੀਡੀਆ ਦੇ ਪ੍ਰਭਾਵ’ ਵਿਸ਼ੇ ‘ਤੇ ਚਰਚਾ ਨੂੰ ਸੰਬੋਧਨ ਕਰ ਰਹੇ ਸਨ।

ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਬੀ.ਟੈੱਕ, ਐਮ.ਟੈਕ ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਕੈਂਪਸ ਵਿੱਚ ਇਹ ਸਮਾਗਮ ਕਰਵਾਇਆ ਗਿਆ। ਵਿਸ਼ਾ ਚਰਚਾ ਵਿੱਚ ਡਾ. ਵਿਪੁਲ ਸ਼ਰਮਾ ਫੈਕਲਟੀ ਕੰਪਿਊਟਰ ਸਾਇੰਸ ਇੰਜਨੀਅਰਿੰਗ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ! ਇਹ ਕੈਂਪਸ ਸਰਕਾਰੀ ਪੋਲੀਟੈਕਨਿਕ ਕਾਲਜ, ਪੌਲੀਟੈਕਨਿਕ ਰੋਡ, ਨੇੜੇ ਸਿਪੇਟ ਕਾਲਜ, ਛੇਹਰਟਾ ਦੇ ਅੰਦਰ ਸਥਿਤ ਹੈ।

ਚਰਚਾ ਵਿੱਚ ਵਿਸ਼ਾ ਮਾਹਿਰ ਵਜੋਂ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ (ਲੋਕ ਸੰਪਰਕ) ਰਜਨੀਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਹੀ ਵਰਤੋਂ, ਗਿਆਨ ਭਰਪੂਰ ਭਾਗੀਦਾਰੀ ਅਤੇ ਸਕਾਰਾਤਮਕਤਾ ਵੱਲ ਸਰਗਰਮ ਰਹਿਣ ਬਾਰੇ ਦੱਸਿਆ ਗਿਆ!

ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਕਿਵੇਂ ਵਿਦਿਆਰਥੀ ਆਪਣੇ ਰੋਜ਼ਾਨਾ ਦੇ ਚੰਗੇ ਕੰਮਾਂ ਦੀਆਂ ਵੀਡੀਓਜ਼ ਜਾਂ ਹੋਰ ਪੋਸਟਾਂ ਸੋਸ਼ਲ ਮੀਡੀਆ ‘ਤੇ ਪਾ ਕੇ ਆਪਣੇ ਅਤੇ ਆਪਣੇ ਵਿਦਿਅਕ ਅਦਾਰੇ ਦੇ ਬਿਹਤਰ ਕੰਮ ਨੂੰ ਫੈਲਾ ਸਕਦੇ ਹਨ ਤਾਂ ਜੋ ਦੂਸਰੇ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ! ਪ੍ਰੋਗਰਾਮਰ ਤਰੁਣ ਕਨੋਡੀਆ ਵੱਲੋਂ ਧੰਨਵਾਦ ਮਤਾ ਪੜ੍ਹਿਆ ਗਿਆ! ਇਸ ਮੌਕੇ ਸੌਰਭ ਸ਼ਰਮਾ ਡਿਪਟੀ ਰਜਿਸਟਰਾਰ, ਅੰਮ੍ਰਿਤਸਰ ਕੈਂਪਸ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ