ਆਈ.ਏ.ਐਸ. ਤੇ ਪੀ.ਸੀ.ਐਸ.ਅਧਿਕਾਰੀਆਂ ਦੀਆਂ ਛੁੱਟੀਆਂ ਬਾਰੇ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ

ਯੈੱਸ ਪੰਜਾਬ
ਚੰਡੀਗੜ੍ਹ, 16 ਅਗਸਤ, 2019:

ਪੰਜਾਬ ਸਰਕਾਰ ਨੇ ਰਾਜ ਦੇ ਆਈ.ਏ.ਐਸ.ਅਤੇ ਪੀ.ਸੀ.ਐਸ.ਅਧਿਕਾਰੀਆਂ ਦੀਆਂ ਛੁੱਟੀਆਂ ਬਾਰੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਰਾਜ ਦੇ ਸਾਰੇ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਲਿਖ਼ੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਰਾਜ ਅੰਦਰ ਕੀਤੇ ਜਾਣ ਵਾਲੇ ਅਹਿਮ ਸਮਾਗਮਾਂ ਦੇ ਇੰਤਜ਼ਾਮਾਂ ਦੇ ਮੱਦੇਨਜ਼ਰ ਨਵੰਬਰ ਅਤੇ ਦਸੰਬਰ ਮਹੀਨਿਆਂ ਵਿਚ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਬਹੁਤ ਲੋੜ ਹੋਵੇਗੀ।

ਕਿਹਾ ਗਿਆ ਹੈ ਕਿ ਕਿਸੇ ਵੀ ਅਧਿਕਾਰੀ ਨੂੰ 10 ਦਸੰਬਰ ਤਕ ਤਿੰਨ ਤੋਂ ਜ਼ਿਆਦਾ ਛੁੱਟੀਆਂ ਨਹੀਂ ਮਿਲ ਸਕਣਗੀਆਂ ਅਤੇ ਜ਼ਿਆਦਾ ਛੁੱਟੀਆਂ ਕੇਵਲ ਬਹੁਤ ਜ਼ਰੂਰੀ ਹਾਲਾਤ ਹੋਣ ’ਤੇ ਹੀ ਮਿਲ ਸਕਣਗੀਆਂ।

Share News / Article

Yes Punjab - TOP STORIES