31.1 C
Delhi
Saturday, May 18, 2024
spot_img
spot_img

ਆਈ. ਆਈ. ਟੀ ਰੋਪੜ ਦੁਆਰਾ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਸਮਾਪਤ

ਰੋਪੜ, 8 ਜਨਵਰੀ 2020:

ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੌਜੀ ਰੋਪੜ (ਆਈ. ਆਈ. ਟੀ. ਰੋਪੜ) ਵਲੋਂ ਅਮਰੀਕਾ ਦੀ ਟਲਸਾ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਨਵੀਂ ਦਿੱਲੀ ਵਿਖੇ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਡਿਜੀਟਲ ਫਾਰੇਂਸਿਕ ਵਿਸ਼ੇ ’ਤੇ ਆਧਾਰਿਤ 16ਵੀਂ ਸਾਲਾਨਾ ਆਈ. ਐਫ. ਆਈ. ਪੀ. ਡਬਲਿਊ. ਜੀ. 11.9 ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਮੁੱਖ ਬੁਲਾਰਿਆਂ ਦੇ ਰੂਪ ਵਿਚ ਪੁੱਜੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਰਾਜੇਸ਼ ਪੰਤ, ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ (ਐਨ. ਐਸ. ਸੀ. ਐਸ.), ਕੌਮੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੁਆਰਾ ‘ਡਿਜੀਟਲ ਫਾਰੇਂਸਿਕਸ ਇਨ ਇੰਡੀਆ’, ਸੰਜੇ ਬਹਿਲ, ਡਾਇਰੈਕਟਰ ਜਨਰਲ, ਸੀ. ਈ. ਆਈ. ਟੀ. ਇਨ ਦੁਆਰਾ ‘ਆਨ ਡਿਜੀਟਲ ਫਾਰੇਂਸਿਕ- ਦ ਵੇਅ ਫਾਰਵਰਡ’ ਅਤੇ ਡਾ. ਗੌਰਵ ਗੁਪਤਾ, ਵਧੀਕ ਨਿਰਦੇਸ਼ਕ ਅਤੇ ਵਿਗਿਆਨਿਕ (ਈ), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੋਲੌਜੀ ਮੰਤਰਾਲਾ (ਐਮ. ਈ. ਆਈ.ਟੀ. ਵਾਈ) ਦੁਆਰਾ ‘ਦਾ ਫਯੂਚਰ ਆਫ਼ ਡਿਜੀਟਲ ਫਾਰੇਂਸਿਕ ਇਕਨਾਮਿਕਸ’ ਆਦਿ ਮਾਹਿਰਾਂ ਵਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ।

ਕਾਨਫਰੰਸ ਦੀ ਸਮੁੱਚੀ ਕਾਰਵਾਈ ਦੇ ਸਬੰਧ ਵਿਚ ਗੱਲ ਕਰਦੇ ਹੋਏ ਇਸ ਕਾਨਫਰੰਸ ਦੇ ਜਨਰਲ ਚੇਅਰ (ਪ੍ਰਧਾਨ) ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੋਲੌਜੀ ਮੰਤਰਾਲਾ (ਐਮ. ਈ. ਆਈ.ਟੀ. ਵਾਈ) ਵਿਚ ਵਧੀਕ ਨਿਰਦੇਸ਼ਕ ਤੇ ਵਿਗਿਆਨਿਕ (ਈ) ਡਾ. ਗੌਰਵ ਗੁਪਤਾ ਨੇ ਕਿਹਾ ਕਿ ਇਸ ਕਾਨਫਰੰਸ ਦੌਰਾਨ ਪੇਸ਼ ਕੀਤੇ ਗਏ ਖੋਜ ਭਰਪੂਰ ਕਾਰਜ਼ਾਂ ਨਾਲ ਇਸ ਖੇਤਰ ਨਾਲ ਜੁੜੇ ਮਸਲਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਵਿਚ ਮਦਦ ਹਾਸਲ ਹੋਵੇਗੀ, ਇਸ ਤਰ੍ਹਾਂ ਲਟਕੇ ਹੋਏ ਮਸਲਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਡਿਜ਼ੀਟਲ ਫਾਰੇਂਸਿਕ ਦੇ ਪਾਰੀਸਥਿਤ ਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਗਹਿਰਾਈ ਚ ਦੱਸਿਆ ਕਿ ਕਦੇ ਨਾ ਖਤਮ ਹੋਣ ਵਾਲੀ ਇਸ ਬਿੱਲੀ ਅਤੇ ਚੂਹੇ ਦੀ ਦੌੜ ਵਿਚ ਕੰਪਿਊਟਰ ਧੋਖਾਧੜੀ ਅਤੇ ਸਾਈਬਰ ਅਪਰਾਧ ਦੇ ਖਤਰਿਆਂ ਨਾਲ ਨਜਿੱਠਣ ਦੇ ਲਈ ਨਵੇਂ ਤਰੀਕਿਆਂ ਨਾਲ ਕੀਤੀ ਖੋਜ ਅਤੇ ਵਿਕਾਸ ਹੀ ਇਕਲੌਤਾ ਰਸਤਾ ਹੈ। ਉੱਥੇ ਹੀ ਉਨ੍ਹਾਂ ਡਿਜੀਟਲ ਫਾਰੇਂਸਿਕ ਹੱਲਾਂ ਅਤੇ ਸੇਵਾਵਾਂ ਦੇ ਵਿਕਾਸ ਵਿਚ ਭਾਰਤ ਨੂੰ ਵਿਸ਼ਵ ਆਗੂ ਬਣਦੇ ਦੇਖਣ ਦੀ ਅਭਿਲਾਸ਼ਾ ਪ੍ਰਗਟ ਕੀਤੀ ਤੇ ਇਸ ਸੁਪਨੇ ਨੂੰ ਸਿੱਧ ਕਰਨ ਦੇ ਲਈ ਉਨ੍ਹਾਂ ਵਲੋਂ ਇੱਕ ਰੋਡ ਮੈਪ ਵੀ ਪੇਸ਼ ਕੀਤਾ ਗਿਆ।

ਇਸ ਕਾਨਫਰੰਸ ਦੇ ਪ੍ਰਬੰਧਕੀ ਪ੍ਰਧਾਨ ਅਤੇ ਆਈ. ਆਈ. ਟੀ ਰੋਪੜ ਦੇ ਕੰਪਿਊਟਰ ਵਿਭਾਗ ਦੀ ਮੁਖੀ ਤੇ ਐਸੋਸੀਏਟ ਪ੍ਰੋਫੈਸਰ ਡਾ. ਸੋਮਿਤਰਾ ਕੇ ਆਰ ਸਨਾਦਿਆ ਵਲੋਂ ਕਾਨਫਰੰਸ ਦੇ ਪਿਹਿਲੇ ਦਿਨ ਵਿਸ਼ਿਆਂ ਅਤੇ ਸੰਬੰਧਿਤ ਮਸਲਿਆਂ ਉੱਤੇ ਇੱਕ ਸੈਸ਼ਨ ਦੀ ਪ੍ਰਧਾਨਗੀ ਕੀਤੀ ਗਈ।

ਇਸ ਮੌਕੇ ਇਹ ਫ਼ੈਸਲਾ ਲਿਆ ਗਿਆ ਕਿ ਡਿਜੀਟਲ ਫਾਰੇਂਸਿਕ ਦੇ ਖੇਤਰ ਵਿਚ ਨਵੀਂ ਕਾਰਜ ਪ੍ਰਣਾਲੀਆਂ ਅਤੇ ਉਪਕਰਣਾਂ ਦੇ ਵਿਵਹਾਰਿਕ ਗਿਆਨ ਨਾਲ ਭਾਗੀਦਾਰਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਰਤ ਵਿਚ 4 ਤੋਂ ਲੈ ਕੇ 5 ਜਨਵਰੀ 2021 ਤੱਕ ਡਿਜੀਟਲ ਫਾਰੇਂਸਿਕ ਕਾਰਜਸ਼ਾਲਾ ਆਯੋਜਿਤ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION