ਆਈਆਂ ਚੋਣਾਂ ਹਰਿਆਣੇ ਲਈ ਬਹੁਤ ਨੇੜੇ, ਚੱਲ ਪਈ ਸੀਟਾਂ ਲਈ ਨਾਲ ਹੈ ਗੱਲ ਮੀਆਂ

ਅੱਜ-ਨਾਮਾ

ਆਈਆਂ ਚੋਣਾਂ ਹਰਿਆਣੇ ਲਈ ਬਹੁਤ ਨੇੜੇ,
ਚੱਲ ਪਈ ਸੀਟਾਂ ਲਈ ਨਾਲ ਹੈ ਗੱਲ ਮੀਆਂ।

ਕਾਂਗਰਸ ਕਹਿੰਦੀ ਕਿ ਲੋਕ ਹਨ ਬਹੁਤ ਅੱਕੇ,
ਔਂਸੀਆਂ ਪਾਉਂਦੇ ਆ ਲੱਭਣ ਨੂੰ ਹੱਲ ਮੀਆਂ।

ਭਾਜਪਾ ਨਾਲ ਤਾਂ ਮੋਹ ਕੋਈ ਰਿਹਾ ਨਹੀਂਓਂ,
ਆਉਣਾ ਚਾਹੁੰਦੇ ਹਨ ਅਸਾਂ ਦੇ ਵੱਲ ਮੀਆਂ।

ਪਾਟਿਆ ਟੱਬਰ ਚੌਟਾਲਾ ਵੀ ਰੜਕਦਾ ਨਹੀਂ,
ਆਪ ਵਾਲਿਆਂ ਦੀ ਕੋਈ ਨਹੀਂ ਭੱਲ ਮੀਆਂ।

ਅਮਲੀ ਵਰਗੇ ਹਰਿਆਣੇ ਦੇ ਕਾਂਗਰਸੀਏ,
ਜਾਵਣ ਕਦੀ ਨਹੀਂ ਲੋਕਾਂ ਦੇ ਤੀਕ ਮੀਆਂ।

ਸਮਝ ਬੈਠੇ ਕਿ ਕੁਰਸੀ ਹੈ ਸਿਰਫ ਸਾਡੀ,
ਕਰਦੀ ਆਪਾਂ ਦੀ ਸਿਰਫ ਉਡੀਕ ਮੀਆਂ।

-ਤੀਸ ਮਾਰ ਖਾਂ

8 ਜੁਲਾਈ, 2019

Share News / Article

Yes Punjab - TOP STORIES