Tuesday, January 18, 2022

ਵਾਹਿਗੁਰੂ

spot_img




ਅੱਜ ਦਾ ਸਭ ਤੋਂ ਵੱਡਾ ਸਵਾਲ – ਕਰਨ ਅਵਤਾਰ ਸਿੰਘ ਜਾਣਗੇ ਜਾਂ ਫ਼ਿਰ ਮੰਤਰੀ ਉਸੇ ਤਨਖ਼ਾਹ ’ਤੇ ਕੰਮ ਕਰਨਗੇ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 12 ਮਈ, 2020:

ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਸਮਿਆਂ ਵਿਚ ਸਰਕਾਰ ਦੇ ਮੰਤਰੀਆਂ ਅਤੇ ਅਫ਼ਸਰਸ਼ਾਹੀ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਸੁਲਘਦੀ ਆ ਰਹੀ ਖਿੱਚੋਤਾਣ ਅਤੇ ‘ਸੁਪਰਮੇਸੀ’ ਦੀ ਲੜਾਈ ਨੇ ਜਿਹੜਾ ਰੂਪ ਲਿਆ ਹੈ, ਉਸ ਦੇ ਨਤੀਜੇ ਵਜੋਂ ਇਸ ਵੇਲੇ ਸੂਬੇ ਅੰਦਰ ਸਿਆਸੀ ਚਰਚਾ ਦਾ ਵਿਸ਼ਾ ਵਿਸ਼ਾ ਕੇਵਲ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਬਨਾਮ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਲੜਾਈ ਹੀ ਰਹਿ ਗਿਆ ਹੈ।

ਰਾਜ ਦੇ ਸਿਆਸੀ ਹਲਕਿਆਂ ਵਿਚ ਅੱਜ ਸਭ ਤੋਂ ਵੱਡਾ ਸਵਾਲ ਇਹੀ ਬਣ ਕੇ ਉੱਭਰਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ‘ਕੈਬਨਿਟ ਮੰਤਰੀਆਂ’ ਦੀ ਸੁਣਨਗੇ ਜਾਂ ਫ਼ਿਰ ਅਫ਼ਸਰਾਂ ਨਾਲ ਖੜ੍ਹਣ ਦੀ ਆਪਣੀ ਰਵਾਇਤ ਮੁਤਾਬਿਕ ਮੁੱਖ ਸਕੱਤਰ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਗੇ। ਜੇ ਇੰਜ ਹੁੰਦਾ ਹੈ ਤਾਂ ਅਗਲਾ ਸਵਾਲ ਇਹ ਰਹੇਗਾ ਕਿ ਕੀ ਮੰਤਰੀ ਉਸੇ ਤਨਖ਼ਾਹ ’ਤੇ ਕੰਮ ਕਰਨ ਲਈ ਤਿਆਰ ਹੋ ਜਾਣਗੇ, ਕੀ ਮੰਤਰੀ ਇਸ ਸਥਿਤੀ ਨੂੰ ਸਵੀਕਾਰ ਕਰ ਲੈਣਗੇ?

ਇੱਥੇ ਮੰਤਰੀਆਂ ਨੂੰ ਵੀ ਅੱਡ ਅੱਡ ਕਰ ਕੇ ਵੇਖ਼ਣ ਦੀ ਲੋੜ ਹੈ। ਇਸ ਮਾਮਲੇ ਵਿਚ ‘ਲੀਡ’ ਮਨਪ੍ਰੀਤ ਸਿੰਘ ਬਾਦਲ ਹੀ ਲੈਂਦੇ ਵਿਖ਼ਾਈ ਦੇ ਰਹੇ ਹਨ ਜਦਕਿ ਖ਼ੁਦ ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਪਹਿਲਾਂ ਸ: ਚਰਨਜੀਤ ਸਿੰਘ ਚੰਨੀ ਨੂੰ ਗ਼ਲਤ ਬੋਲੇ ਸਨ। ਅਖ਼ਬਾਰਾਂ ਨੇ ਤਾਂ ਸ:ਸੁਖ਼ਜਿੰਦਰ ਸਿੰਘ ਰੰਧਾਵਾ ਦੇ ਹਵਾਲੇ ਨਾਲ ਵੀ ਕਿਹਾ ਸੀ ਕਿ ਇੰਜ ਲੱਗਦੈ ਕਿ ਸੂਬੇ ਅੰਦਰ ਗਵਰਨਰੀ ਰਾਜ ਹੋਵੇ। ਇਹ ਵੀ ਦਾਅਵੇ ਕੀਤੇ ਗਏ ਕਿ ਸਮੁੱਚੀ ਕੈਬਨਿਟ ਹੀ ਮੁੱਖ ਸਕੱਤਰ ਦੇ ਵਤੀਰੇ ਤੋਂ ਨਾਰਾਜ਼ ਹੋਈ ਸੀ। ਸ:ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਮੀਡੀਆ ਬਰੀਫ਼ਿਗ ਦੌਰਾਨ ਇਹ ਵੀ ਕਿਹਾ ਕਿ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਵਤੀਰੇ ਪ੍ਰਤੀ ਆਪਣੀ ਗੱਲ ਰਿਕਾਰਡ ’ਤੇ ਲਿਆਉਣ ਲਈ ਕਿਹਾ ਸੀ ਜਿਸ ਦੇ ਚੱਲਦਿਆਂ ਪਹਿਲਾਂ ਉਨ੍ਹਾਂ ਨੇ, ਫ਼ਿਰ ਸ੍ਰੀ ਚੰਨੀ ਨੇ ਅਤੇ ਫ਼ਿਰ ਸਮੁੱਚੀ ਕੈਬਨਿਟ ਨੇ ਹੀ ਵਿਰੋਧ ਦਰਜ ਕਰਵਾ ਦਿੱਤਾ।

ਦਿਲਚਸਪ ਗੱਲ ਇਹ ਰਹੀ ਕਿ ਸ:ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਸੰਬੰਧੀ ਕੀਤੀ ਮੀਡੀਆ ਬਰੀਫ਼ਿਗ ਦੌਰਾਨ ਉਨ੍ਹਾਂ ਦੇ ਨਾਲ ਸ: ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਨਹੀਂ ਸਨ ਜਦਕਿ ਮਾਮਲਾ ਸ: ਚੰਨੀ ਤੋਂ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੋਈ ਮੰਤਰੀ ਉਨ੍ਹਾਂ ਦੇ ਨਾਲ ਨਹੀਂ ਸੀ। ਇਸ ਤੋਂ ਬਾਅਦ ਵੀ ਕੋਈ ਮੰਤਰੀ ਸ:ਮਨਪ੍ਰੀਤ ਸਿੰਘ ਬਾਦਲ ਦੇ ਸਟੈਂਡ ਦੀ ਪ੍ਰੋੜ੍ਹਤਾ ਕਰਦਾ ਨਜ਼ਰ ਨਹੀਂ ਆਇਆ।

ਇਸ ਮਾਮਲੇ ਦੇ ਕਈ ਦਿਲਚਸਪ ਪਹਿਲੂ ਹਨ। ਪਹਿਲਾ ਤਾਂ ਇਹ ਹੈ ਕਿ ਸ: ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਮੀਡੀਆ ਬਰੀਫ਼ਿਗ ਦੌਰਾਨ ਸ੍ਰੀ ਕਰਨ ਅਵਤਾਰ ਸਿੰਘ ਦੇ ਮੁੱਦੇ ’ਤੇ ਜੋ ਸਟੈਂਡ ਲਿਆ ਉਸਨੂੰ ਕਾਫ਼ੀ ਸਖ਼ਤ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਇਹ ਕਹਿਣਾ ਕਿ ਜੇ ਸ੍ਰੀ ਕਰਨ ਅਵਤਾਰ ਸਿੰਘ ਹੀ ਮੁੱਖ ਸਕੱਤਰ ਬਣੇ ਰਹਿਣਗੇ ਤਾਂ ਮੈਂ ਕੈਬਨਿਟ ਵਿਚ ਨਹੀਂ ਰਹਾਂਗਾ ਅਤੇ ਸ੍ਰੀ ਕਰਨ ਅਵਤਾਰ ਸਿੰਘ ਜਿਸ ਮੀਟਿੰਗ ਵਿਚ ਹੋਣਗੇ ਉਸ ਵਿਚ ਮਨਪ੍ਰੀਤ ਸਿੰਘ ਬਾਦਲ ਤਾਂ ਨਹੀਂ ਹੋਏਗਾ ਕਾਫ਼ੀ ਚਰਚਾ ਵਿਚ ਹੈ।

ਸਿਆਸੀ ਵਿਸ਼ਲੇਸ਼ਕ ਇਹ ਸਵਾਲ ਕਰ ਰਹੇ ਹਨ ਕਿ ਇਕ ਵਾਰ ਤਾਂ ਇਸਨੂੰ ਰਾਜ ਦੇ ਕੈਬਨਿਟ ਮੰਤਰੀਆਂ ਦੀ ਜਿੱਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮੰਤਰੀਆਂ ਨੇ ਸ੍ਰੀ ਕਰਨ ਅਵਤਾਰ ਸਿੰਘ ਖਿਲਾਫ਼ ਹੱਲਾ ਬੋਲ ਕੇ ਅਫ਼ਸਰਸ਼ਾਹੀ ਦੀਆਂ ਗੋਡਨੀਆਂ ਲੁਆ ਲਈਆਂ ਹਨ ਪਰ ਜੇ ਕਿਤੇ ਮੁੱਖ ਮੰਤਰੀ ਸ੍ਰੀ ਕਰਨ ਅਵਤਾਰ ਸਿੰਘ, ਜਿਹੜੇ ਅਗਸਤ ਅੰਤ ਵਿਚ ਰਿਟਾਇਰ ਹੋਣ ਵਾਲੇ ਹਨ, ਨੂੰ ਲਾਂਭੇ ਨਹੀਂ ਕਰਦੇ ਤਾਂ ਮੰਤਰੀਆਂ ਲਈ ਅਤੇ ਖ਼ਾਸ ਕਰਕੇ ਮੰਤਰੀਆਂ ਵੱਲੋਂ ਬੋਲਦੇ ਹੋਏ ਟੀ.ਵੀ. ’ਤੇ ਆ ਕੇ ਸਖ਼ਤ ਰੁਖ਼ ਅਪਨਾਉਣ ਵਾਲੇ ਸ: ਮਨਪ੍ਰੀਤ ਸਿੰਘ ਬਾਦਲ ਲਈ ਕੀ ਰਾਹ ਬਚੇਗਾ?

ਕੀ ਰਾਹ ਬਚੇਗਾ ਦੀ ਗੱਲ ਇਸ ਲਈ ਆ ਰਹੀ ਹੈ ਕਿ ਸ: ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬਿਆਨ ਵਿਚ ਆਪ ਹੀ ਵਿਚਲਾ ਰਾਹ ਤਾਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੈ ਕਿਉਂਜੋ ਉਨ੍ਹਾਂ ਟੀ.ਵੀ. ਕੈਮਰਿਆਂ ਦੇ ਅੱਗੇ ਬੋਲਦਿਆਂ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਜੇ ਮੁੱਖ ਸਕੱਤਰ ‘ਕੰਟੀਨਿਊ’ ਕਰਨਗੇ ਤਾਂ ਮੈਂ ਕੈਬਨਿਟ ਵਿਚ ਨਹੀਂ ਰਹਾਂਗਾ, ਜੇ ਉਹ ਕੈਬਨਿਟ ਮੀਟਿੰਗ ਵਿਚ ਆਉਣਗੇ ਤਾਂ ਮਨਪ੍ਰੀਤ ਬਾਦਲ ਨਹੀਂ ਹੋਵੇਗਾ।

ਸ: ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਿਆਸੀ ਭਾਰ ਅਤੇ ਪਰਿਵਾਰਕ ਇੱਜ਼ਤ ਮਾਨ ਦਾ ਜ਼ਿਕਰ ਕਰਦਿਆਂ ਇਹ ਵੀ ਯਾਦ ਦਿਵਾਇਆ ਸੀ ਕਿ ਉਨ੍ਹਾਂ ਦੇ ਨਾਨਾ ਅਤੇ ਉਨ੍ਹਾਂ ਦੇ ਪਿਤਾ ਵੀ ਪੰਜਾਬ ਵਿਚ ਵਿਧਾਇਕ ਰਹੇ ਹਨ ਅਤੇ ਉਹ ਵੀ 5 ਵਾਰ ਦੇ ਐਮ.ਐਲ.ਏ. ਹਨ। ਹੁਣ ਸਵਾਲ ਇਹ ਕੀਤਾ ਜਾ ਰਿਹੈ ਕਿ ਜੇ ਮੁੱਖ ਮੰਤਰੀ ਮੁੱਖ ਸਕੱਤਰ ਨੂੰ ਲਾਂਭੇ ਨਾ ਕਰਨ ਤਾਂ ਕੀ ਸ: ਮਨਪ੍ਰੀਤ ਸਿੰਘ ਬਾਦਲ ਕੌੜਾ ਘੁੱਟ ਪੀ ਕੇ ਕੈਬਨਿਟ ਵਿਚ ਬਣੇ ਰਹਿਣਗੇ ਜਾਂ ਫ਼ਿਰ ਪਰਿਵਾਰ ਦੀ ਇੱਜ਼ਤ ਅਤੇ ਮਾਨ ਸਨਮਾਨ ਲਈ ਵਜ਼ਾਰਤ ਨੂੰ ਲੱਤ ਮਾਰ ਜਾਣਗੇ। ਅਸਲ ਵਿਚ ਇਸ ਮਾਮਲੇ ਵਿਚ ਉਨ੍ਹਾਂ ਜਿਵੇਂ ਲਕੀਰ ਖਿੱਚ ਕੇ ਗੱਲ ਕੀਤੀ ਹੈ, ਉਹ ਲਕੀਰ ਉਨ੍ਹਾਂ ਦੇ ਆਪਣੇ ਆਪ ਲਈ ਹੀ ਲਕਸ਼ਮਣ ਰੇਖ਼ਾ ਬਣ ਗਈ ਹੈ।

ਉਂਜ ਇਕ ਚਰਚਾ ਇਹ ਵੀ ਹੈ ਕਿ ਸ੍ਰੀ ਰਾਜਾ ਵੜਿੰਗ ਵੱਲੋਂ ਸ੍ਰੀ ਕਰਨ ਅਵਤਾਰ ਸਿੰਘ ’ਤੇ ਬੀਤੇ ਕਲ੍ਹ ਬੋਲੇ ਗਏ ਬਿਲਕੁਲ ਨਿੱਜੀ ਕਿਸਮ ਦੇ ਹੱਲੇ ਤੋਂ ਬਾਅਦ ਵੀ ਕਿਆ ਮੁੱਖ ਮੰਤਰੀ ਸ੍ਰੀ ਕਰਨ ਅਵਤਾਰ ਸਿੰਘ ਨੂੰ ਹੀ ਮੁੱਖ ਸਕੱਤਰ ਬਣਾਏ ਰੱਖ ਸਕਣ ਦੀ ਸਥਿਤੀ ਵਿਚ ਹੋਣਗੇ ਅਤੇ ਜੇ ਉਹ ਸ੍ਰੀ ਕਰਨ ਅਵਤਾਰ ਸਿੰਘ ਨੂੰ ਹੀ ਮੁੱਖ ਸਕੱਤਰ ਬਣੇ ਰਹਿਣ ਦਿੰਦੇ ਹਨ ਤਾਂ ਸ: ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਲ ਇਹ ਸਥਿਤੀ ਸ੍ਰੀ ਰਾਜਾ ਵੜਿੰਗ ਲਈ ਵੀ ਕਸੂਤੀ ਹੋ ਸਕਦੀ ਹੈ। ਉਂਜ ਰਾਜਾ ਵੜਿੰਗ ਹੁਰਾਂ ਵੱਲੋਂ ਮੁੱਖ ਸਕੱਤਰ ’ਤੇ ਕੀਤਾ ਹੱਲਾ ਕੇਵਲ ਮੁੁੱਖ ਸਕੱਤਰ ਤਕ ਹੀ ਨਹੀਂ ਰਹਿ ਜਾਂਦਾ ਕਿਉਂਕਿ ਇਸ ਮਹਿਕਮੇ ਦੇ ਮੰਤਰੀ ਖ਼ੁਦ ਮੁੱਖ ਮੰਤਰੀ ਹਨ।

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਆ ਕੇ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਤੌਰ ਤਰੀਕੇ ਅਤੇ ਬਾਡੀ ਲੈਂਗੁਏਜ ਨਾਲ ਆਪਣਾ ਬਿਆਨ ਦਿੱਤਾ ਹੈ, ਉਸਨੂੰ ਕੈਪਟਨ ਅਮਰਿੰਦਰ ਸਿੰਘ ਕੈਂਪ ਵੱਲੋਂ ਸਹਿਜ ਵਿਚ ਨਹੀਂ ਲਿਆ ਗਿਆ।

ਸਮਝਿਆ ਜਾਂਦਾ ਹੈ ਕਿ ਉਕਤ ਗੱਲ ਕਰਕੇ ਹੀ ਸ: ਮਨਪ੍ਰੀਤ ਸਿੰਘ ਬਾਦਲ ਦੇ ਦਾਅਵਿਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਸੰਬੰਧੀ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਵੱਡੇ ਫ਼ਰਕ ਵੇਖ਼ਣ ਵਿਚ ਆਏ। ਜਿੱਥੇ ਸ:ਮਨਪ੍ਰੀਤ ਸਿੰਘ ਬਾਦਲ ਨੇ ਸਮੁੱਚੀ ਕੈਬਨਿਟ ਵੱਲੋਂ ਹੀ ਮੁੱਖ ਸਕੱਤਰ ਖਿਲਾਫ਼ ਬਿਆਨ ਦਰਜ ਕਰਵਾਉਣ ਦੀ ਗੱਲ ਕੀਤੀ ਉੱਥੇ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਇੰਜ ਨਹੀਂ ਦੱਸਿਆ ਗਿਆ ਸਗੋਂ ਇਹੀ ਕਿਹਾ ਗਿਆ ਕਿ ਸਰਕਾਰ ਦੇ ਕੁਝ ਮੰਤਰੀਆਂ ਨੇ ਮੁੱਖ ਸਕੱਤਰ ਦੇ ਵਿਉਹਾਰ ਦਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਅਤੇ ਫ਼ਿਰ ਇਹ ਮਾਮਲਾ ਮੁੁੁੱਖ਼ ਮੰਤਰੀ ’ਤੇ ਛੱਡ ਦਿੱਤਾ ਹੈ। ਇਸ ਬਿਆਨ ਵਿਚ ਕੈਬਨਿਟ ਵੱਲੋਂ ਸਾਂਝੇ ਤੌਰ ’ਤੇ ਸ਼ਿਕਾਇਤ ਦਰਜ ਕਰਾਉਣ ਦਾ ਕੋਈ ਜ਼ਿਕਰ ਹੀ ਨਹੀਂ ਹੈ।

ਸਵਾਲ ਇਹ ਹੈ ਕਿ ਜੇ ਸ: ਮਨਪ੍ਰੀਤ ਸਿੰਘ ਬਾਦਲ ਅਤੇ ਸ: ਚਰਨਜੀਤ ਸਿੰਘ ਚੰਨੀ ਕੈਬਨਿਟ ਮੀਟਿੰਗ ਵਿਚ ਇਹ ਮਾਮਲਾ ਮੁੱਖ ਮੰਤਰੀ ’ਤੇ ਛੱਡ ਕੇ ਆਏ ਸਨ ਤਾਂ ਫ਼ਿਰ ਬਾਹਰ ਆ ਕੇ ਮੀਡੀਆ ਬਰੀਫ਼ਿੰਗ ਦੌਰਾਨ ਉਨ੍ਹਾਂ ਨੇ ਜਾਂ ਮੈਂ ਜਾਂ ਸ੍ਰੀ ਕਰਨ ਅਵਤਾਰ ਸਿੰਘ ਵਾਲੀ ਲਕੀਰ ਕਿਵੇਂ ਖਿੱਚ ਦਿੱਤੀ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,493FollowersFollow

ENTERTAINMENT

National

GLOBAL

OPINION

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech