ਅੰਮ੍ਰਿਤਸਰ ਦੇ ਐਮ.ਪੀ. ਗੁਰਜੀਤ ਸਿੰਘ ਔਜਲਾ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਬਚਾ ਰਹੇ: ਮਜੀਠੀਆ

ਅਮ੍ਰਿਤਸਰ 26 ਸਤੰਬਰ, 2019:

ਸ੍ਰੋਮਣੀ ਅਕਾਲੀ ਦਲ ਨੇ ਕਾਂਗਰਸ ‘ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਅਤੇ ਰਾਜ ਦੇ ਮਾਹੋਲ ਨੂੰ ਖਰਾਬ ਕਰਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਏਜੰਡਾ ਬਾਰੇ ਕਿਹਾ ਕਿ ਬੀਤੇ ਦੌਰਾਨ ਰਾਜ ‘ਚ ਹੋਈਆਂ ਵਿਸਫੋਟਕ ਗਤੀ ਵਿਧੀਆਂ ‘ਚ ਸਾਮਿਲ ਗੈਰ ਸਮਾਜੀ ਤੱਤਾਂ ਦੀਆਂ ਤਾਰਾਂ ਕਾਂਗਰਸ ਦੇ ਮੈਬਰ ਪਾਲੀਮੈਂਟ, ਮੰਤਰੀਆਂ ਅਤੇ ਵਿਧਾਇਕਾਂ ਨਾਲ ਜੁੜੀਆਂ ਹੋਈਆਂ ਹਨ।

ਕਾਂਗਰਸੀਆਂ ਵਲੋਂ ਗੈਰ ਸਮਾਜੀ ਤੱਤਾਂ ਨੂੰ ਉਤਸ਼ਾਹਤ ਕਰਦਿਆਂ ਪੂਰੀ ਸ਼ਹਿ, ਸਰਪ੍ਰਸਤੀ ਸਿਆਸੀ ਲਾਭ ਅਤੇ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਲਈ ਵਰਤੋ ਕਰਨ ਦਾ ਉਨਾਂ ਸਬੂਤਾਂ ਸਹਿਤ ਖੁਲਾਸਾ ਕੀਤਾ ਹੈ। ਉਹਨਾਂ ਅਗੇ ਕਿਹਾ ਕਿ ਸੱਚ ਦੀ ਲੜਾਈ ਹਿੱਕ ਠੋਕ ਕੇ ਲੜੀ ਜਾਵੇਗੀ, ਇਸ ਪਖੋਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਭਾਵੇ ਨਤੀਜਾ ਕੁਝ ਵੀ ਆਵੇ।

ਰਾਜ ਵਿਚ ਹੋਈਆਂ ਵਿਸਫੋਟਕ ਮਾਮਲਿਆਂ ਪ੍ਰਤੀ ਕੇਦਰੀ ਏਜੰਸੀ ਤੋਂ ਨਿਰਪਖ ਜਾਂਚ ਕਰਾ ਕੇ ਸੱਚ ਸਭ ਦੇ ਸਾਹਮਣੇ ਲਿਆਉਣ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨ ਅਤੇ ਇਨਾਂ ਗੈਰ ਸਮਾਜੀ ਤੱਤਾਂ ਨੂੰ ਉਤਸ਼ਾਹਿਤ ਕਰਨ ਅਤੇ ਇਨਾਂ ਦੇ ਕੇਸ ਕਮਜੋਰ ਕਰਨ ਲਈ ਸਿਆਸੀ ਦਬਾਅ ਪਾਉਣ ਵਾਲੇ ਆਗੂਆਂ ਖਿਲਾਫ ਕੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਬਾਰੇ ਦਸਣ ਲਈ ਕਿਹਾ ਹੈ।

ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿਛਲੀ ਸਦੀ ਦੇ ਅਠਵੇ ਦਹਾਕੇ ਦੌਰਾਨ ਜਿਵੇਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਅਤੇ ਖੂਨ ਖਰਾਬਾ ਕਰਾਇਆ ਉਸੇ ਇਤਿਹਾਸਕ ਗਲਤੀ ਨੂੰ ਅਜ ਦੀ ਕਾਂਗਰਸ ਦੁਹਰਾ ਰਹੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਦਾ ਖਮਿਆਜਾ ਅਜ ਵੀ ਲੋਕ ਭੁਗਤ ਰਹੇ ਹਨ, ਉਸ ਦਾ ਜੋ ਆਰਥਿਕਤਾ ਤੇ ਮਾੜਾ ਪ੍ਰਭਾਵ ਪਿਆ ਅਜ ਵੀ ਦੇਖਿਆ ਜਾ ਸਕਦਾ ਹੈ ਸਗੋਂ ਅਜ ਦੇ ਵਿਗਾੜੇ ਜਾ ਰਹੇ ਹਾਲਾਤ ਕਾਰਨ ਰਾਜ ਵਿਚ ਦੇਸੀ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਲਗਾਮਾਂ ਲਗੀਆਂ ਹੋਈਆਂ ਹਨ।

ਉਹਨਾਂ ਦਸਿਆ ਕਿ ਕਾਂਗਰਸੀ ਆਗੂਆਂ ਦੀ ਦਖਲ ਅੰਦਾਜ਼ੀ ਕਾਰਨ ਪੁਲੀਸ ‘ਤੇ ਸਿਆਸੀ ਦਬਾਅ ਦੇ ਚਲਦਿਆਂ ਬੀਤੇ ਦੌਰਾਨ ਹੋਈਆਂ ਵਿਸਫੋਟਕ ਮਾਮਲਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਝਿਠਿਆ ਗਿਆ ਅਤੇ ਨਾ ਹੀ ਸੱਚ ਸਾਹਮਣੇ ਆਉਣ ਦਿਤਾ ਗਿਆ, ਜੇ ਸਹੀ ਤਰੀਕੇ ਨਾਲ ਲਿਆ ਹੁੰਦਾ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

ਉਹਨਾਂ ਦਸਿਆ ਕਿ 4 ਸਤੰਬਰ 2019 ਦੀ ਰਾਤ ਦੌਰਾਨ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਇਕ ਬਾਰੂਦੀ ਧਮਾਕਾ ਹੋਇਆ। ਧਮਾਕੇ ਵਿਚ ਦੌ ਵਿਅਕਤੀ ਹਰਪ੍ਰੀਤ ਸਿੰਘ ਹੈਪੀ ਵਾਸੀ ਬਚੜੇ ਅਤੇ ਵਿਕਰਮ ਸਿੰਘ ਵਿੱਕੀ ਵਾਸੀ ਕੱਦਗਿਲ ਦੀ ਮੌਤ ਹੋਈ ਅਤੇ ਬਚੜੇ ਵਾਸੀ ਗੁਰਜੰਟ ਸਿੰਘ ਸਖਤ ਜਖਮੀ ਪਾਇਆ ਗਿਆ।

ਇਸ ਮਾਮਲੇ ‘ਚ ਗੁਰਜੰਟ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਬਚੜੇ ਅਤੇ ਹਰਜੀਤ ਸਿੰਘ ਪੰਡੋਰੀ ਗੋਲਾ ਵੀ ਸ਼ਾਮਿਲ ਸਨ। ਜਿਸ ਪ੍ਰਤੀ 5 ਸਤੰਬਰ ਨੂੰ ਐਫ ਆਈ ਆਰ ਨੰ: 0280 ਥਾਣਾ ਸਦਰ ਤਰਨ ਤਾਰਨ ਵਿਖੇ ਆਈ ਪੀ ਸੀ 1860, ਵਿਸਫੋਟਕ ਐਕਟ 1908 ਧਾਰਾ 304 ਤਹਿਤ ਪ੍ਰਰਚਾ ਦਰਜ ਕੀਤਾ ਗਿਆ। ਜਦ ਕਿ ਇਹ ਫਿਸਫੋਟਕ ਇਨਾਂ ਲੋਕਾਂ ਲਈ ਪਹਿਲਾ ਨਹੀਂ ਸੀ ਇਸ ਤੋਂ ਪਹਿਲਾਂ ਇਨਾ ਲੋਕਾਂ ਵਲੋਂ 2 ਜਨਵਰੀ 2019 ਦੌਰਾਨ ਵੀ ਵਿਸਫੋਟ ਕੀਤਾ ਗਿਆ।

ਪਰ ਸਿਆਸੀ ਦਬਾਅ ਦੇ ਚਲਦਿਆਂ ਇਸ ਨੂੰ ਪੰਚਾਇਤੀ ਚੋਣਾਂ ‘ਚ ਦੋ ਧਿਰਾਂ ਦੀ ਹੋਈ ਲੜਾਈ ਦਿਖਾਇਆ ਗਿਆ ਅਤੇ ਸੱਚ ਨੂੰ ਪ੍ਰੈਸ ਅਤੇ ਆਮ ਲੋਕਾਂ ਤੋਂ ਛੁਪਾ ਲਿਆ ਗਿਆ। ਇਸ ਸੰਬਧੀ 3 ਜਨਵਰੀ ਨੂੰ ਥਾਣਾ ਸਿੱਟੀ ਤਰਨ ਤਾਰਨ ਵਿਖੇ ਐਫ ਆਈ ਆਰ ਨੰ: 0003 ਤਹਿਤ ਦਰਜ ਹੋਏ ਪਰਚੇ ਵਿਚ ਧਮਾਕੇ ਦਾ ਕੋਈ ਜ਼ਿਕਰ ਨਾ ਕਰਦਿਆਂ ਦਬਾ ਲਿਆ ਗਿਆ।

ਅਜਿਹਾ ਦਬਾਅ ਅਤੇ ਕੇਸ ਨੂੰ ਰਫਾਦਫਾ ਕਿਸੇ ਹੋਰ ਵਲੋਂ ਨਹੀਂ ਸਗੋਂ ਅਮ੍ਰਿਤਸਰ ਦੇ ਕਾਂਗਰਸੀ ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਵਲੋ ਗੁਰਜੰਟ ਸਿੰਘ ਅਤੇ ਗੁਰਭੇਜ ਸਿੰਘ ਨਾਲ ਨਜਦੀਕੀ ਰਿਸ਼ਤੇਦਾਰੀ ਨੂੰ ਲੈ ਕੇ ਉਸ ਵਲੋਂ ਦਿਖਾਏ ਗਏ ਯੋਗਦਾਨ ਸਦਕਾ ਸੰਭਵ ਹੋਇਆ।

ਇਨਾ ਹੀ ਨਹੀਂ ਸਗੋਂ ਵਿਰੋਧੀ ਧਿਰ ‘ਤੇ ਝੂਠਾ ਪਰਚਾ ਵੀ ਦਰਜ ਕਰਾਇਆ ਗਿਆ ਜੋ ਕਿ ਜਾਂਚ ਉਪਰੰਤ ਝੂਠਾ ਸਾਬਤ ਹੁੰਦਿਆਂ ਖਾਰਜ ਹੋਇਆ। ਜੇ ਉਕਤ ਕੇਸ ਨੂੰ ਨਿਰਪਖ ਅਤੇ ਸਹੀ ਤਰੀਕੇ ਨਾਲ ਲਿਆ ਗਿਆ ਹੁੰਦਾ ਤਾਂ ਪਿੰਡ ਪੰਡੋਰੀ ਗੋਲਾ ਵਾਲਾ ਧਮਾਕਾ ਟਾਲਿਆ ਜਾ ਸਕਦਾ ਸੀ।

ਉਹਨਾਂ ਦੂਜੇ ਕੇਸ ਬਾਰੇ ਕਿਹਾ ਕਿ ਪਾਕਿਸਤਾਨ ਭਾਰਤ, ਪੰਜਾਬ ਰਾਜ ਅਤੇ ਜੰਮੂ ਕਸ਼ਮੀਰ ਵਿਚ ਅਰਾਜਕਤਾ ਫੈਲਾਉਣ ਦੀ ਹਮੇਸ਼ਾਂ ਤਾਂਘ ‘ਚ ਰਿਹਾ ਹੈ। ਉਹਨਾਂ ਕਿਹਾ ਕਿ ਡਰੋਨ ਰਾਹੀਂ ਹਥਿਆਰ ਸੁੱਟੇ ਜਾਣ ਬਾਰੇ ਪਹਿਲਾਂ ਕਦੀ ਨਹੀਂ ਸੀ ਸੁਣਿਆ। ਮਾਰੂ ਹਥਿਆਰਾਂ ਨਾਲ ਅਤਿ ਆਧੁਨਿਕ ਸੰਚਾਰ ਸਾਧਨ ਦਾ ਪੁਲੀਸ ਦੇ ਹੱਥ ਲਗਣਾ ਦਸਦਾ ਹੈ ਕਿ ਜੇ ਇਹ ਵਰਤੋਂ ਵਿਚ ਆ ਜਾਂਦੇ ਤਾਂ ਕਿਨੀ ਤਬਾਹੀ ਹੋਣੀ ਸੀ।

ਸ: ਮਜੀਠੀਆ ਨੇ ਦਸਿਆ ਕਿ ਉਕਤ ਤਰਨ ਤਾਰਨ ‘ਚ ਫੜੇ ਗਏ ਹਥਿਆਰਾਂ ਦੇ ਮਾਮਲੇ ਪ੍ਰਤੀ ਵੀ ਪ੍ਰੈਸ ਅਤੇ ਆਮ ਲੋਕਾਂ ਨੂੰ ਹਨੇਰੇ ‘ਚ ਰਖਿਆ ਗਿਆ ਹੈ। ਸਚਾਈ ਇਹ ਹੈ ਕਿ ਇਸ ਮਾਮਲੇ ‘ਚ ਫੜੇ ਗਏ ਆਤੰੰਕੀ ਲੋਕਾਂ ਦੀਆਂ ਤਾਰਾਂ ਮੁਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਲ ਜੁੜਦੀਆਂ ਹਨ।

ਉਨਾਂ ਦਸਿਆ ਕਿ ਉਕਤ ਮਾਮਲੇ ‘ਚ ਗ੍ਰਿਫਤਾਰ ਹਰਭਜਨ ਸਿੰਘ ਟਾਂਡਾ ਸ: ਗਿਲਜੀਆਂ ਦੇ ਨਜਦੀਕੀ ਗੁਲਸ਼ਨ ਭਗਤ ਦਾ ਸਾਥੀ ਹੈ। ਭਗਤ ਨੂੰ ਗਿਲਜੀਆਂ ਵਲੋਂ ਪਹਿਲਾਂ ਸਰਪੰਚ ਅਤੇ ਹੁਣ ਜਿਲਾ ਪ੍ਰੀਸ਼ਦ ਦਾ ਮੈਬਰ ਬਣਾਇਆ ਹੈ, ਭਗਤ ਦੀ ਚੋਣ ਫੰਡਿੰਗ ਆਤੰਕੀ ਟਾਂਡਾ ਵਲੋਂ ਕੀਤੀ ਜਾਂਦੀ ਰਹੀ ਹੈ। ਹਰਭਜਨ ਸਿੰਘ ਦੇ ਘਰੋਂ ਜੋ ਬੈਕ ਮਿਲਿਆ ਉਸ ‘ਚ ਗੋਲਾ ਬਾਰੂਦ ਸੀ। ਉਹਨਾਂ ਸਵਾਲ ਕੀਤਾ ਕਿ ਕਾਂਗਰਸ ਅਤੇ ਸਰਕਾਰ ਦਸੇ ਕਿ ਇਨਾਂ ਲੋਕਾਂ ਨੂੰ ਫੰਡਿੰਗ ਕਿਥੋਂ ਹੋ ਰਹੀ ਹੈ।

ਇਸੇ ਤਰਾਂ ਇਕ ਹੋਰ ਮਾਮਲੇ ‘ਚ ਸ: ਮਜੀਠੀਆ ਨੇ ਦਸਿਆ ਕਿ ਕਾਂਗਰਸ ਉਹਨਾਂ ਲੋਕਾਂ ਨੂੰ ਅਹੁਦੇ ਬਖਸ਼ ਰਹੀ ਹੈ ਜਿਨਾਂ ਦਾ ਰਿਕਾਰਡ ਪਾਰਟੀ ਪ੍ਰਤੀ ਨਹੀਂ ਸਗੋਂ ਗੁੰਡਾਗਰਦੀ ਅਤੇ ਗੈਰ ਸਮਾਜੀ ਕਾਰਵਾਈਆਂ ਰਾਹੀਂੇ ਭਾਈਚਾਰਕ ਸਾਂਝ ਨੂੰ ਤੋੜਣ ‘ਚ ਲਗੇ ਹੋਏ ਹਨ।

ਉਹਨਾਂ ਦਸਿਆ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖਾਲਿਸਤਾਨੀ ਸਮਰਥਕ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਰਹੇ ਨਰਾਇਣ ਸਿੰਘ ਜੌੜਾ ਜਿਸ ‘ਤੇ ਰਾਜ ‘ਚ 35 ਤੋਂ ਵੱਧ ਕੇਸ ਦਰਜ ਹਨ, ਦੇ ਭਰਾ ਨਰਿੰਦਰ ਸਿੰਘ ਬਾਜਵਾ ਨੁੰ ਪਹਲਾਂ ਸਰਪੰਚ ਅਤੇ ਹੁਣ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦਾ ਚੇਅਰਮੈਨ ਬਣਾਣਿਆ ।

ਇਸੇ ਤਰਾਂ ਤ੍ਰਿਪਤ ਬਾਜਵਾ ਵਲੋਂ ਰੈਫਰੈਡਮ 2020 ਦੇ ਆਗੂ ਅਵਤਾਰ ਸਿੰਘ ਤਾਰੀ ਦੇ ਭਰਾ ਬਲਵਿੰਦਰ ਸਿੰਘ ਕੋਟਲਾ ਬਾਮਾ ਨੂੰ ਬਲਾਕ ਪ੍ਰਧਾਨ ਅਤੇ ਉਸ ਦੇ ਸਾਥੀ ਸਤਿੰਦਰ ਸਿੰਘ ਪਿੰਕਾ ਨੂੰ ਤਾਰੀ ਦੇ ਕਹਿਣ ‘ਤੇ ਬਲਾਕ ਸੰਮਤੀ ਫਤਿਹਗੜ ਚੂੜੀਆਂ ਦਾ ਚੇਅਰਮੈਨ ਬਣਾਇਆ ਹੋਇਆ ਹੈ।

ਇਸੇ ਪ੍ਰਕਾਰ ਤਰਨ ਤਾਰਨ ਦੇ ਕਾਂਗਰਸੀ ਵਿਧਾਇਕ ਅਗਨੀਹੋਤਰੀ ਦੇ ਪੁਤਰ ਵਲੋਂ ਗੈਗਸਟਰ ਜਗੂ ਭਗਵਾਨਪੁਰੀ ਦੇ ਨਜਦੀਕੀ ਸਰਵਨ ਰੰਧਾਵਾ ਉਰਫ ਸੰਮਾ ਪਹਿਲਵਾਨ ਨੂੰ ਤਰਨ ਤਾਰਨ ਦੇ ਇਕ ਕਾਲਜ ਦਾ ਵਿਦਿਆਰਥੀ ਗਰੁਪ ਦਾ ਪ੍ਰਧਾਨ ਬਣਾਇਆ ਹੋਇਆ ਹੈ।

ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿਲ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਰਵੀ ਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿਕਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਜਸਪਾਲ ਸਿੰਘ ਸ਼ੰਟੂ ਅਤੇ ਪ੍ਰੋ: ਸਰਚਾਂਦ ਸਿੰਘ ਵੀ ਹਾਜਰ ਸਨ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES