ਅੰਤਰਰਾਸ਼ਟਰੀ ਨਗਰ ਕੀਰਤਨ ਦੀ ਮਹਾਰਾਸ਼ਟਰ ਤੋਂ ਤੇਲੰਗਾਨਾ ਸੂਬੇ ਲਈ ਰਵਾਨਗੀ

ਅੰਮ੍ਰਿਤਸਰ, 15 ਸਤੰਬਰ, 2019-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਨਾਗਪੁਰ ਤੋਂ ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਨਾਗਪੁਰ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਮਗਰੋਂ ਅਰਦਾਸ ਨਾਲ ਨਗਰ ਕੀਰਤਨ ਦੀ ਅੱਗੇ ਰਵਾਨਗੀ ਹੋਈ।

ਦੱਸਣਯੋਗ ਹੈ ਕਿ ਨਗਰ ਕੀਰਤਨ ਹੁਣ ਮਹਾਰਾਸ਼ਟਰ ਤੋਂ ਬਾਅਦ ਤੇਲੰਗਾਨਾ ਵਿਖੇ ਦੋ ਦਿਨ ਰਹੇਗਾ। ਇਸ ਮਗਰੋਂ ਕਰਨਾਟਕ ਅੰਦਰ ਦਾਖ਼ਲ ਹੋਵੇਗਾ। ਨਗਰ ਕੀਰਤਨ ਨਾਲ ਪ੍ਰਬੰਧਕ ਵਜੋਂ ਚੱਲ ਰਹੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਨਗਰ ਕੀਰਤਨ ਪ੍ਰਤੀ ਸੰਗਤ ਅੰਦਰ ਉਤਸ਼ਾਹ ਨਿਰੰਤਰ ਜਾਰੀ ਹੈ ਅਤੇ ਅੱਜ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਾਗਪੁਰ ਵਿਖੇ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਗੁਰਮਤਿ ਵਿਚਾਰਾਂ ਵੀ ਹੋਈਆਂ।

ਉਨ੍ਹਾਂ ਦੱਸਿਆ ਕਿ ਇਥੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ, ਸ. ਹਰਜਿੰਦਰ ਸਿੰਘ ਸਕੱਤਰ, ਸ. ਜਗਜੀਤ ਸਿੰਘ ਰੇਨੂ ਮੀਤ ਪ੍ਰਧਾਨ, ਸ. ਮੇਜਰਪਾਲ ਸਿੰਘ, ਸ. ਗੁਰਲੀਨ ਸਿੰਘ ਸੰਯੁਕਤ ਸਕੱਤਰ, ਸ. ਸੁਰਜੀਤ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਗੁਰਦੁਆਰਾ ਨਾਨਕ ਦਰਬਾਰ ਕਮੇਟੀ ਦੇ ਅਹੁਦੇਦਾਰਾਂ ਵਿਚ ਸ. ਜਸਮੀਤ ਸਿੰਘ ਭਾਟੀਆ ਪ੍ਰਧਾਨ, ਸ. ਕੁਲਵਿੰਦਰਪਾਲ ਸਿੰਘ, ਸ. ਮਹਿੰਦਰਪਾਲ ਸਿੰਘ ਲਾਂਬਾ, ਸ. ਸੋਹਣ ਸਿੰਘ ਕਲਗੀਧਰ ਦਰਬਾਰ, ਸ. ਮਲਕੀਤ ਸਿੰਘ ਬੱਲ ਪ੍ਰਧਾਨ ਗੁਰਦੁਆਰਾ ਬਾਬਾ ਬੁੱਢਾ ਜੀ ਨਗਰ, ਸ. ਅਜਮੇਰ ਸਿੰਘ ਆਦਿ ਵੀ ਮੌਜੂਦ ਸਨ।

ਨਾਗਪੁਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਸ਼ਾਮਲ ਸਨ, ਜਿਨ੍ਹਾਂ ਨੇ ਪ੍ਰਬੰਧਕੀ ਸਹਿਯੋਗ ਦਿੱਤਾ। ਸ. ਪ੍ਰਤਾਪ ਸਿੰਘ ਅਨੁਸਾਰ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦੀ ਟਹਿਲ ਸੇਵਾ ਲਈ ਵੀ ਸਥਾਨਕ ਸੰਗਤਾਂ ਮੋਹਰੀ ਹਨ। ਨਗਰ ਕੀਰਤਨ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸ. ਰਜਵੰਤ ਸਿੰਘ ਸੁਪਰਵਾਈਜ਼ਰ, ਭਾਈ ਸਰਬਜੀਤ ਸਿੰਘ ਢੋਟੀਆਂ, ਸ. ਗੁਰਲਾਲ ਸਿੰਘ, ਸ. ਬਖ਼ਸ਼ੀਸ਼ ਸਿੰਘ ਆਦਿ ਵੀ ਪ੍ਰਬੰਧਕੀ ਸੇਵਾਵਾਂ ਨਿਭਾ ਰਹੇ ਹਨ।

Share News / Article

Yes Punjab - TOP STORIES