ਅਵਿਨਾਸ਼ ਰਾਏ ਖੰਨਾ ਹਰਿਆਣਾ ਅਤੇ ਗੋਆ ਦੇ ਭਾਜਪਾ ਸੂਬਾ ਪ੍ਰਧਾਨ ਚੋਣ ਲਈ ਆਬਜਰਵਰ ਨਿਯੁਕਤ

ਚੰਡੀਗੜ੍ਹ, 6 ਦਸੰਬਰ, 2019 –

ਭਾਰਤੀ ਜਨਤਾ ਪਾਰਟੀ ਵੱਲੋਂ ਸੂਬਿਆਂ ਦੇ ਸੂਬਾ ਪ੍ਰਧਾਨ ਦੀ ਚੋਣ ਲਈ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਹਰਿਆਣਾ ਅਤੇ ਗੋਆ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਦੇ ਕੌਮੀ ਚੋਣ ਅਧਿਕਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਸ਼੍ਰੀ ਅਵਿਨਾਸ਼ ਰਾਏ ਖੰਨਾ ਨੂੰ ਇਹ ਜਿੰਮੇਦਾਰੀ ਸੌਂਪੀ ਗਈ ਹੈ। ਖੰਨਾ ਨੇ ਭਾਜਪਾ ਹਾਈਕਮਾਨ ਵੱਲੋਂ ਮਿਲੀ ਇਸ ਜਿੰਮੇਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

Share News / Article

Yes Punjab - TOP STORIES