ਅਵਿਨਾਸ਼ ਖੰਨਾ ਨੇ ਪਾਣੀ ਦੇ ਬਚਾਅ ਬਾਰੇ ਲਿਖ਼ੀ ਕਿਤਾਬ ‘ਇਕ ਸੰਕਲਪ’ ਮੋਦੀ ਨੂੰ ਭੇਂਟ ਕੀਤੀ

ਚੰਡੀਗੜ੍ਹ, 16 ਜੁਲਾਈ, 2019 –

ਸਾਬਕਾ ਰਾਜਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਵੱਲੋਂ ਲਿਖੀ ਆਪਣੀ 2 ਕਿਤਾਬਾਂ ‘ਇਕ ਸੰਕਲਪ’ ਅਤੇ ‘ਸਮਾਜ ਚਿੰਤਨ’ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਨਰੇਂਦਰ ਮੋਦੀ ਨੂੰ ਭੇਂਟ ਕੀਤੀ ਗਈ।

ਇਸ ਮੌਕੇ ਖੰਨਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਧਰਤੀ ’ਤੇ ਪਾਣੀ ਨੂੰ ਬਚਾਉਣ ਲਈ ਲਿਖੀ ਉਨ੍ਹਾਂ ਦੀ ਕਿਤਾਬ ‘ਇਕ ਸੰਕਲਪ’ ਨੂੰ ਕਾਫੀ ਪਸੰਦ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਧਰਤੀ ’ਤੇ ਪਾਣੀ ਨੂੂੰ ਬਚਾਉਣਾ ਅੱਜ ਇਕ ਗੰਭੀਰ ਚੁਣੌਤੀ ਬਣ ਗਿਆ ਹੈ, ਉੁਥੇ ਹੀ ਉਨ੍ਹਾਂ ਦੀ ਇਹ ਕਿਤਾਬ ਲੋਕਾਂ ਨੂੰ ਪਾਣੀ ਦੇ ਮਹੱਤਵ ਅਤੇ ਬਚਾਓ ਲਈ ਜਾਗਰੂਕ ਕਰੇਗੀ ਅਤੇ ਲੋਕ ਇਸ ਨਾਲ ਬਹੁਤ ਕੁੱਝ ਸਿਥਣਗੇ ਅਤੇ ਨਵੀਂ ਦਿਸ਼ਾ ਲੈਣਗੇ।

Share News / Article

YP Headlines

Loading...