ਅਰੁਨਾ ਚੌਧਰੀ ਵੱਲੋਂ ਸਿਹਤ ਅਤੇ ਪੋਸ਼ਟਿਕ ਭੋਜਣ ਬਾਰੇ ਜਾਗਰੂਕਤਾ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇ

ਚੰਡੀਗੜ, 16 ਸਤੰਬਰ, 2019 –

ਅੱਜ ਪੰਜਾਬ ਭਰ ਵਿੱਚ ‘ਪੋਸ਼ਣ ਮਾਹ’ ਦੇ ਦੂਜੇ ਪੰਦਰਵਾੜੇ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਪਹਿਲੇ ਪੰਦਰਵਾੜੇ ਦੀਆਂ ਸਰਗਰਮੀਆਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਸਿਹਤ ਅਤੇ ਪੋਸ਼ਟਿਕਤਾ ਬਾਰੇ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਪਹਿਲੀ ਸਤੰਬਰ ਨੂੰ ਸ਼ੁਰੂ ਹੋਏ ‘ਪੋਸ਼ਣ ਮਾਹ 2019’ ਦਾ ਉਦੇਸ਼ ਮਾਵਾਂ, ਬੱਚਿਆ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਮਾਵਾਂ ਲਈ ਭੋਜਨ ਦੀ ਪੋਸ਼ਟਿਕਤਾ ਵਧਾਉਣਾ ਅਤੇ ਪੋਸ਼ਟਿਕਤਾ ਵਿੱਚ ਵਾਧਾ ਕਰਨ ਲਈ ਸੂਬੇ, ਜ਼ਿਲੇ ਅਤੇ ਬਲਾਕ ਪੱਧਰ ’ਤੇੇ ਜਨ ਅੰਦੋਲਨ ਸਰਗਰਮੀਆਂ ਆਯੋਜਿਤ ਕਰਕੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਮੁੱਦੇ ’ਤੇ ਧਿਆਨ ਕੇਂਦਰਤ ਕਰਨਾ ਹੈ।

ਦੂਜੇ ਪੰਦਰਵਾੜੇ ਦੇ ਪ੍ਰਸਤਾਵਿਤ ਪ੍ਰੋਗਰਾਮ ਅਨੁਸਾਰ ਅੱਜ ਤੀਜੇ ਹਫਤੇ ਦੇ ਪਹਿਲੇ ਦਿਨ 16 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ‘ਪੋਸ਼ਣ ਚੋਪਾਲ’ ਦੇ ਹੇਠ ਸਿਹਤ ਤੇ ਪੋਸ਼ਟਿਕਤਾ ਬਾਰੇ ਪ੍ਰਭਾਤ ਫੇਰੀਆਂ ਅਤੇ ਪੰਚਾਇਤ ਮੀਟਿੰਗਾਂ ਆਯੋਜਿਤ ਕਰਵਾਈਆਂ ਗਈਆਂ ਜਦਕਿ 17 ਸਤੰਬਰ ਨੂੰ ਪਿੰਡ/ ਕਸਬਾ ’ਤੇ ਪੋਸ਼ਟਿਕ ਅਹਾਰ ਦੇ ਹੇਠ ਪੋਸ਼ਣ ਮੇਲੇ, 18 ਸਤੰਬਰ ਨੂੰ ਬਲਾਕ ਪੱਧਰ ’ਤੇ ਸਿਹਤ ਤੇ ਨਿਊਟਰੀਸ਼ਨ ਕੈਂਪ, 19 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਕਿਚਨ ਗਾਰਡਨ ਵਿਕਸਤ ਕਰਨ ਲਈ ਸਕੂਲ ਪੱਧਰ ’ਤੇ ਸਰਗਰਮੀਆਂ, 20 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਸਵੈ ਸਹਾਇਤਾ ਗਰੁੱਪ ਵੱਲੋਂ ਖੂਨ ਦੀ ਕਮੀ ਦੀ ਰੋਕਥਾਮ ਬਾਰੇ ਮੀਟਿੰਗਾਂ ਅਤੇ 21 ਸਤੰਬਰ ਨੂੰ ਸਾਫ਼ ਸਫਾਈ ਦੇ ਬਾਰੇ ਪਿੰਡ/ ਕਸਬਾ ਪੱਧਰ ’ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ।

ਇਸੇ ਤਰਾਂ ਹੀ 23 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਪੋਸ਼ਟਿਕਤਾ ਬਾਰੇ ਕਿਸਾਨ ਕਲੱਬ ਮੀਟਿੰਗਾਂ, 24 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਖੂਨ ਦੀ ਕਮੀ ਦੀ ਰੋਕਥਾਮ ਬਾਰੇ ਵਿਚਾਰ ਚਰਚਾ ਕੈਂਪ, 25 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਕਿਸ਼ੋਰ ਲੜਕੀਆਂ ਲਈ ਜਾਗਰੂਕਤਾ ਮੁਹਿੰਮ, 26 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਪੋਸ਼ਣ ਵਾਕ, 27 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਸਵੈ ਸਹਾਇਤਾ ਗਰੁੱਪਾਂ ਦੀਆਂ ਮੀਟਿੰਗਾਂ, 28 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਸੁਮਦਾਇਕ ਅਧਾਰਤ ਪ੍ਰੋਗਰਾਮ ਅਤੇ 30 ਸਤੰਬਰ ਨੂੰ ਪਿੰਡ/ ਕਸਬਾ ਪੱਧਰ ’ਤੇ ਪੰਚਾਇਤ ਮੀਟਿੰਗਾਂ ਵੱਖ ਵੱਖ ਪੱਖਾਂ ਤੋਂ ਆਯੋਜਿਤ ਕਰਵਾਈਆਂ ਜਾਣਗੀਆਂ।

ਗੌਰਤਲਬ ਹੈ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹੁਨਰ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੁਵਕ ਸੇਵਾਵਾਂ ਤੇ ਖੇਡਾਂ, ਸਕੂਲ ਸਿੱਖਿਆ, ਖੇਤੀਬਾੜੀ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨਾਂ ਦੇ 10 ਵਿਭਾਗ ਸ਼ਾਮਲ ਹਨ।

ਪੋਸ਼ਣ ਅਭਿਆਨ ਦੀ ਮੁਹਿੰਮ ਨੂੰ ਮਿਸ਼ਨ ਦੀ ਭਾਵਨਾ ਨਾਲ ਚਲਾਉਣ ਦੇ ਆਪਣੇ ਸੱਦੇ ਨੂੰ ਦਹਰਾਉਦੇ ਹੋਏ ਸ੍ਰੀਮਤੀ ਚੌਧਰੀ ਨੇ ਮੁਹਿੰਮ ਵਿੱਚ ਸਰਗਰਮ ਅਧਿਕਾਰੀਆਂ, ਕਰਮਚਾਰੀਆਂ, ਐਕਰੇਡੈਡਿਟ ਸਮਾਜਿਕ ਸਿਹਤ ਕਾਰਕੁੰਨਾਂ, ਖੇਤੀਬਾੜੀ ਸੋਸਾਇਟੀਆਂ, ਸਵੈ-ਸਹਾਇਤਾ ਗਰੁੱਪਾਂ, ਏ.ਐਨ. ਐਮਜ਼. ਅਤੇ ਆਂਗਨਵਾੜੀ ਨੂੰ ਹੋਰ ਤੇਜ਼ੀ ਲਿਆਉਣ ਲਈ ਆਖਿਆ ਹੈ ਤਾਂ ਜੋ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਿਹਤ ਅਤੇ ਪੋਸ਼ਟਿਕ ਭੋਜਨ ਦੇ ਸਬੰਧੀ ਜਾਗਰੂਕ ਕੀਤਾ ਜਾ ਸਕੇ।

Share News / Article

Yes Punjab - TOP STORIES